ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਫਰੰਟ ਕੱਟ ਫਰਾਕ ਕੁੜਤੀ
Monday, Aug 18, 2025 - 09:20 AM (IST)

ਮੁੰਬਈ- ਇੰਡੀਅਨ ਹੋਣ ਜਾਂ ਵੈਸਟਰਨ, ਜ਼ਿਆਦਾਤਰ ਮੁਟਿਆਰਾਂ ਅਜਿਹੀਆਂ ਡ੍ਰੈੱਸਾਂ ਪਸੰਦ ਕਰਦੀਆਂ ਹਨ, ਜੋ ਕੰਫਰਟੇਬਲ ਹੋਣ ਦੇ ਨਾਲ ਸਟਾਈਲਿਸ਼ ਅਤੇ ਟ੍ਰੈਂਡੀ ਹੋਣ। ਗਰਮੀਆਂ ਦੇ ਮੌਸਮ ’ਚ ਮੁਟਿਆਰਾਂ ਨੂੰ ਫਰੰਟ ਕੱਟ ਫਰਾਕ ਕੁੜਤੀ ਕਾਫ਼ੀ ਪਸੰਦ ਆ ਰਹੀ ਹੈ। ਇਨ੍ਹੀਂ ਦਿਨੀਂ ਇਹ ਕੁੜਤੀਆਂ ਕਾਫ਼ੀ ਟ੍ਰੈਂਡ ’ਚ ਹਨ। ਇਹ ਮੁਟਿਆਰਾਂ ਨੂੰ ਖੂਬਸੂਰਤ ਦਿਸਣ ’ਚ ਮਦਦ ਕਰਦੀ ਹੈ। ਇਸ ਕੁੜਤੀ ਦੀ ਖਾਸੀਅਤ ਇਹ ਹੈ ਕਿ ਮੁਟਿਆਰਾਂ ਇਸ ਨੂੰ ਵੱਖ-ਵੱਖ ਤਰ੍ਹਾਂ ਦੇ ਬਾਟਮ ਨਾਲ ਵੀਅਰ ਕਰ ਸਕਦੀਆਂ ਹਨ। ਖਾਸ ਕਰ ਕੇ ਜੀਨਸ ਦੇ ਨਾਲ ਫਰੰਟ ਕੱਟ ਫਰਾਕ ਕੁੜਤੀ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ।
ਮੁਟਿਆਰਾਂ ਇਨ੍ਹਾਂ ਨੂੰ ਲੈਗਿੰਗ, ਪਲਾਜ਼ੋ ਪੈਂਟ, ਫਲੇਅਰ ਅਤੇ ਸ਼ਾਰਟਸ ਦੇ ਨਾਲ ਵੀ ਵੀਅਰ ਕਰਨਾ ਪਸੰਦ ਕਰਦੀਆਂ ਹਨ। ਇਹ ਕੁੜਤੀਆਂ ਜੀਨਸ ਦੇ ਨਾਲ ਮੁਟਿਆਰਾਂ ਦਾ ਇਕ ਬੇਹੱਦ ਪਸੰਦੀਦਾ ਅਤੇ ਟ੍ਰੈਂਡੀ ਫ਼ੈਸ਼ਨ ਸਟਾਈਲ ਬਣ ਚੁੱਕੀਆਂ ਹਨ। ਇਹ ਸਟਾਈਲ ਨਾ ਸਿਰਫ ਸਟਾਈਲਿਸ਼ ਅਤੇ ਆਰਾਮਦਾਇਕ ਹੈ, ਸਗੋਂ ਸਸਤਾ ਅਤੇ ਬਹੁਮੁਖੀ ਵੀ ਹੈ, ਜਿਸ ਕਾਰਨ ਇਹ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਫਰੰਟ ਕੱਟ ਫਰਾਕ ਕੁੜਤੀ ’ਚ ਸਾਹਮਣੇ ਦਾ ਸਲਿਟ ਜਾਂ ਕੱੱਟ ਡਿਜ਼ਾਈਨ ਰਵਾਇਤੀ ਕੁੜਤੀ ਨੂੰ ਇਕ ਮਾਡਰਨ ਟੱਚ ਦਿੰਦਾ ਹੈ। ਜਦੋਂ ਇਸ ਨੂੰ ਜੀਨਸ ਦੇ ਨਾਲ ਜੋੜਿਆ ਜਾਂਦਾ ਹੈ ਤਾਂ ਇਹ ਇਕ ਇੰਡੋ-ਵੈਸਟਰਨ ਲੁਕ ਦਿੰਦਾ ਹੈ।
ਮਾਰਕੀਟ ’ਚ ਇਹ ਕੁੜਤੀਆਂ ਵੱਖ-ਵੱਖ ਡਿਜ਼ਾਈਨਾਂ ’ਚ ਉਪਲੱਬਧ ਹਨ, ਜਿਵੇਂ ਅਨਾਰਕਲੀ, ਏ-ਲਾਈਨ, ਸਟ੍ਰੇਟ ਕੱਟ ਆਦਿ। ਜੀਨਸ ’ਚ ਇਸ ਨੂੰ ਸਕਿਨੀ, ਸਟ੍ਰੇਟ ਜਾਂ ਬੈਗੀ ਜੀਨਸ ਦੇ ਨਾਲ ਪੇਅਰ ਕੀਤਾ ਜਾ ਸਕਦਾ ਹੈ। ਇਹ ਕੁੜਤੀਆਂ ਢਿੱਲੀਆਂ ਅਤੇ ਹਵਾਦਾਰ ਡਿਜ਼ਾਈਨ ਦੇ ਨਾਲ ਆਉਂਦੀਆਂ ਹਨ। ਇਨ੍ਹਾਂ ਕੁੜਤੀਆਂ ’ਚ ਫਰੰਟ ਕੱਟ ਦੇ ਉੱਤੇ ਬਟਨ, ਸਟੋਨ ਜਾਂ ਕਢਾਈ ਆਦਿ ਦਾ ਡਿਜ਼ਾਈਨ ਦਿੱਤਾ ਹੁੰਦਾ ਹੈ, ਜੋ ਇਨ੍ਹਾਂ ਨੂੰ ਇਕ ਸਟਾਈਲਿਸ਼ ਅਤੇ ਯੂਨੀਕ ਲੁਕ ਦਿੰਦਾ ਹੈ। ਇਨ੍ਹਾਂ ’ਚ ਮੁਟਿਆਰਾਂ ਨੂੰ ਫਲੋਰਲ ਪ੍ਰਿੰਟ, ਜਾਰਜੇਟ, ਰੇਯਾਨ ਜਾਂ ਕਾਟਨ ਫੈਬਰਿਕ ਨਾਲ ਬਣੀਆਂ ਕੁੜਤੀਆਂ ਜ਼ਿਆਦਾ ਪਸੰਦ ਆ ਰਹੀਆਂ ਹਨ। ਇਨ੍ਹਾਂ ’ਚ ਮੁਟਿਆਰਾਂ ਨੂੰ ਫਰੰਟ ਲੋ ਕੱਟ ਅਤੇ ਹਾਈ ਕੱਟ ਦੋਹਾਂ ਤਰ੍ਹਾਂ ਦੀਆਂ ਕੁੜਤੀਆਂ ’ਚ ਵੇਖਿਆ ਜਾ ਸਕਦਾ ਹੈ। ਇਨ੍ਹਾਂ ’ਚ ਮੁਟਿਆਰਾਂ ਨੂੰ ਪਲੇਨ ’ਚ ਵ੍ਹਾਈਟ, ਰੈੱਡ, ਬਲਿਊ, ਗ੍ਰੀਨ, ਬਲੈਕ ਅਤੇ ਪ੍ਰਿੰਟਿਡ ’ਚ ਪਿੰਕ, ਯੈਲੋ, ਪਰਪਲ, ਬਲਿਊ ਆਦਿ ਰੰਗਾਂ ਦੀਆਂ ਕੁੜਤੀਆਂ ਜ਼ਿਆਦਾ ਪਹਿਨੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਦੇ ਨਾਲ ਮੁਟਿਆਰਾਂ ਓਕੇਜ਼ਨ ਦੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੀ ਅਸੈਸਰੀਜ਼ ਜਿਵੇਂ ਗਾਗਲਜ਼, ਵਾਚ, ਝੁਮਕੇ, ਨੈੱਕਲੇਸ, ਕੋਲਹਾਪੁਰੀ ਚੱਪਲ, ਸਨੀਕਰਸ ਜਾਂ ਹੀਲਜ਼ ਆਦਿ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਹੋਰ ਸੁੰਦਰ ਅਤੇ ਸਟਾਈਲਿਸ਼ ਬਣਾਉਂਦੇ ਹਨ।