ਲਾੜੀਆਂ ਨੂੰ ਪਸੰਦ ਆ ਰਹੇ ਹਨ ਹੈਵੀ ਬਾਰਡਰ ਵਾਲੇ ਦੁਪੱਟੇ
Sunday, Aug 17, 2025 - 02:44 PM (IST)

ਮੁੰਬਈ- ਹਰੇਕ ਮੁਟਿਆਰ ਆਪਣੇ ਵਿਆਹ ’ਚ ਸਭ ਤੋਂ ਸੋਹਣੀ ਦਿਖਣਾ ਚਾਹੁੰਦੀ ਹੈ। ਇਸਦੇ ਲਈ ਉਸਨੂੰ ਬੈਸਟ ਮੇਕਅਪ, ਹੇਅਰ ਸਟਾਈਲ ਅਤੇ ਜਿਊਵਰੀ ਦੇ ਨਾਲ-ਨਾਲ ਸੋਹਣੇ ਲਹਿੰਗਾ-ਚੋਲੀ ਵਿਚ ਦੇਖਿਆ ਜਾ ਸਕਦਾ ਹੈ। ਜ਼ਿਆਦਾਤਰ ਲਾੜੀਆਂ ਅਜਿਹੇ ਲਹਿੰਗਾ-ਚੋਲੀ ਦੀ ਚੋਣ ਕਰਨਾ ਪਸੰਦ ਕਰਦੀਆਂ ਹਨ ਜਿਸਦੇ ਨਾਲ ਹੈਵੀ ਦੁਪੱਟਾ ਹੋਵੇ। ਜ਼ਿਆਦਾਤਰ ਲਾੜੀਆਂ ਦੀ ਪਹਿਲੀ ਪਸੰਦ ਹੈਵੀ ਦੁਪੱਟੇ ਵਾਲੇ ਲਹਿੰਗੇ ਬਣੇ ਹੋਏ ਹਨ।
ਇਹ ਦੁਪੱਟੇ ਰਵਾਇਤੀ ਭਾਰਤੀ ਵਿਆਹਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਨੂੰ ਵੱਖ-ਵੱਖ ਸਮੱਗਰੀਆਂ, ਡਿਜ਼ਾਈਨਾਂ ਅਤੇ ਵਰਕ ਨਾਲ ਸਜਾਇਆ ਜਾਂਦਾ ਹੈ। ਇਨ੍ਹਾਂ ਵਿਚ ਨੈੱਟ ਦੁਪੱਟਾ ਪਾਰਦਰਸ਼ੀ ਅਤੇ ਮਜਬੂਤ ਫੈਬਰਿਕ ਦਾ ਹੁੰਦਾ ਹੈ ਜਿਸ ’ਤੇ ਹੈਵੀ ਐਂਬ੍ਰਾਇਡਰੀ, ਸੀਕਵੈਂਸ ਜਾਂ ਸਟੋਨ ਵਰਕ ਕੀਤਾ ਹੁੰਦਾ ਹੈ। ਇਹ ਹੈਵੀ ਲਹਿੰਗੇ ਨਾਲ ਚੰਗਾ ਲੱਗਦਾ ਹੈ। ਚੰਦੇਰੀ ਦੁਪੱਟਾ ਹਲਕਾ ਅਤੇ ਚਮਕਦਾਰ ਸਿਲਕ ਫੈਬਰਿਕ ਨਾਲ ਬਣਾਇਆ ਜਾਂਦਾ ਹੈ ਜਿਸ ਵਿਚ ਜਰੀ ਮੋਟਿਫਸ ਹੁੰਦੇ ਹਨ।
ਇਹ ਦੁਪੱਟੇ ਹੈਵੀ ਬਾਰਡਰ ਨਾਲ ਪੇਸਟਲ ਜਾਂ ਬ੍ਰਾਈਟ ਰੰਗਾਂ ਵਿਚ ਆਉਂਦੇ ਹਨ। ਬ੍ਰੋਕੇਡ ਦੁਪੱਟਾ ਗੋਲਡ ਜਾਂ ਸਿਲਵਰ ਜਰੀ ਨਾਲ ਬੁਣਿਆ ਹੁੰਦਾ ਹੈ। ਆਰਗੇਂਜਾ ਦੁਪੱਟਾ ਹਲਕਾ ਅਤੇ ਪਾਰਦਰਸ਼ੀ ਹੁੰਦਾ ਹੈ। ਇਸ ’ਤੇ ਵੀ ਹੈਵੀ ਵਰਕ ਕੀਤਾ ਗਿਆ ਹੁੰਦਾ ਹੈ। ਵੈਲਵੇਟ ਦੁਪੱਟਾ ਮੋਟਾ ਅਤੇ ਰਾਇਲ ਦਿਖਦਾ ਹੈ। ਇਨ੍ਹਾਂ ਦੁਪੱਟਿਆਂ ਨੂੰ ਲਾੜੀਆਂ ਜ਼ਿਆਦਾਤਰ ਸਰਦੀਆਂ ਵਿਚ ਲੈਣਾ ਪਸੰਦ ਕਰਦੀਆਂ ਹਨ। ਜਾਰਜੈੱਟ ਦੁਪੱਟਾ ਥ੍ਰੈਡ ਵਰਕ ਜਾਂ ਮੈਟਲ ਬਾਰਡਰ ਨਾਲ ਆਉਂਦਾ ਹੈ। ਬ੍ਰਾਈਡਲ ਦੁਪੱਟੇ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਅਤੇ ਵਰਕ ਵਿਚ ਆਉਂਦੇ ਹਨ ਜਿਨ੍ਹਾਂ ਵਿਚ ਜਰਦੋਜੀ ਵਰਕ ਵਿਚ ਮੈਟਲ ਥ੍ਰੈਡਸ, ਬੀਡਸ, ਸੀਕਵੈਂਸ ਅਤੇ ਪਰਲਸ ਨਾਲ ਡਿਜ਼ਾਈਨ ਬਣਾਏ ਜਾਂਦੇ ਹਨ।
ਰੇਸ਼ਮ ਵਰਕ ਵਿਚ ਸਿਲਕ ਥ੍ਰੈਡ ਐਂਬ੍ਰਾਇਡਰੀ, ਕਲਰਫੁੱਲ ਅਤੇ ਐਲੀਗੈਂਟ ਡਿਜ਼ਾਈਨ ਹੁੰਦੇ ਹਨ। ਗੋਟਾ ਪੱਟੀ ਵਿਚ ਗੋਲਡ-ਸਿਲਵਰ ਰਿਬਨਸ ਜਾਂ ਸੀਕਵੈਂਸ ਅਤੇ ਬੀਡਸ ਲਗਾਏ ਜਾਂਦੇ ਹਨ। ਮਿਰਰ ਵਰਕ ਵਿਚ ਛੋਟੇ ਮਿਰਰਜ਼ ਨੂੰ ਧਾਗੇ ਨਾਲ ਲਗਾਇਆ ਜਾਂਦਾ ਹੈ। ਲਟਕਨ, ਘੁੰਘਰੂ ਆਦਿ ਵਾਲੇ ਦੁਪੱਟੇ ਵੀ ਲਾੜੀਆਂ ਨੂੰ ਪਸੰਦ ਆ ਰਹੇ ਹਨ। ਅੱਜਕੱਲ ਲਾੜੀਆਂ ਨੂੰ ਸਭ ਤੋਂ ਜ਼ਿਆਦਾ ਲਾੜੇ ਦੇ ਨਾਂ ਜਾਂ ‘ਸਦਾ ਸੁਹਾਗਣ ਰਹੋ’ ਆਦਿ ਲਿਖੇ ਹੋਏ ਹੈਵੀ ਬਾਰਡਰ ਵਾਲੇ ਦੁਪੱਟੇ ਪਸੰਦ ਆ ਰਹੇ ਹਨ।
ਜਿਨ੍ਹਾਂ ਲਾੜੀਆਂ ਨੂੰ ਆਪਣੇ ਵਿਆਹ ਵਿਚ ਲਾੜੇ ਦੇ ਨਾਂ ਦੇ ਬਾਰਡਰ ਵਾਲੇ ਦੁਪੱਟੇ ਨੂੰ ਕੈਰੀ ਕਰਨਾ ਹੁੰਦਾ ਹੈ ਉਹ ਪਹਿਲਾਂ ਹੀ ਦੁਕਾਨਦਾਰ ਤੋਂ ਇਸਦੀ ਮੰਗ ਕਰਦੀਆਂ ਹਨ। ਇਨ੍ਹਾਂ ਵਿਚ ਜ਼ਿਆਦਾਤਰ ਗੋਲਡਨ ਵਰਕ ਕੀਤਾ ਹੁੰਦਾ ਹੈ ਅਤੇ ਉਨ੍ਹਾਂ ਦਾ ਵਰਕ ਅਤੇ ਡਿਜ਼ਾਈਨ ਲਾੜੀਆਂ ਨੂੰ ਸਪੈਸ਼ਲ ਅਤੇ ਰਾਇਲ ਲੁਕ ਦਿੰਦੇ ਹਨ। ਇਨ੍ਹਾਂ ਨੂੰ ਲਾੜੀਆਂ ਆਪਣੀ ਐਂਟਰੀ ਦੇ ਸਮੇਂ ਘੁੰਡ ਵਾਂਗ ਸਟਾਈਲ ਕਰਦੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਚਾਰ ਚੰਦ ਲਗਾਉਂਦੇ ਹਨ।