ਇਨ੍ਹਾਂ ਕਾਰਨਾਂ ਤੋਂ ਪਤਾ ਲੱਗਦਾ ਹੈ ਕਿ ਸਰੀਰ ''ਚ ਹੈ ਕੈਲਸ਼ੀਅਮ ਦੀ ਕਮੀ

Saturday, May 27, 2017 - 11:07 AM (IST)

ਇਨ੍ਹਾਂ ਕਾਰਨਾਂ ਤੋਂ ਪਤਾ ਲੱਗਦਾ ਹੈ ਕਿ ਸਰੀਰ ''ਚ ਹੈ ਕੈਲਸ਼ੀਅਮ ਦੀ ਕਮੀ

ਮੁੰਬਈ— ਸਿਹਤਮੰਦ ਸਰੀਰ ਦੇ ਲਈ ਸਰੀਰ ''ਚ ਸਾਰੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ''ਚ ਜਦੋਂ ਸਰੀਰ ''ਚ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਉਸਦੇ ਸੰਕੇਤ ਪਹਿਲਾਂ ਹੀ ਦਿਖਣ ਲੱਗ ਜਾਂਦੇ ਹਨ। ਸਰੀਰ ਦੇ ਅਲੱਗ- ਅਲੱਗ ਹਿੱਸਿਆ ਦੇ ਲਈ ਕੈਲਸ਼ੀਅਮ ਦਾ ਆਪਣਾ ਕੰਮ ਹੁੰਦਾ ਹੈ। ਇਸਦੀ ਕਮੀ ''ਚ ਜੋੜਾਂ ''ਚ ਦਰਦ ਵਰਗੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸਦੇ ਇਲਾਵਾ ਕੈਲਸ਼ੀਅਮ ਦੀ ਕਮੀ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਦੀਆਂ ਹਨ।
1. ਹੱਡੀਆਂ ਕਮਜੋਰ
ਸਰੀਰ ''ਚ ਕੈਲਸ਼ੀਅਮ ਦੀ ਕਮੀ ਹੋਣ ''ਤੇ ਸਭ ਤੋਂ ਪਹਿਲਾਂ ਹੱਡੀਆਂ ''ਤੇ ਅਸਰ ਦੇਖਣ ਨੂੰ ਮਿਲਦਾ ਹੈ। ਇਸ ਨਾਲ ਹੱਡੀਆਂ ਕਮਜੋਰ ਹੋ ਜਾਂਦੀਆਂ ਹਨ ਅਤੇ ਅਕਸਰ ਜੋੜਾਂ ''ਚ ਦਰਦ ਹੋਣ ਲੱਗਦਾ ਹੈ। ਕੁਝ ਲੋਕਾਂ ਨੂੰ ਤਾਂ ਇਸ ਪੋਸ਼ਕ ਤੱਤ ਦੀ ਕਮੀ ਕਾਰਨ ਰਿਕੇਟ੍ਰਸ ਨਾਮ ਦੀ ਬੀਮਾਰੀ ਵੀ ਹੋ ਜਾਂਦੀ ਹੈ।
2.ਦੰਦ ਕਮਜੋਰ
ਜਿਨ੍ਹਾਂ ਲੋਕਾਂ ਦੇ ਦੰਦਾਂ ''ਚ ਜ਼ਿਆਦਾਤਰ ਦਰਦ ਰਹਿਣ ਲੱਗੇ ਅਤੇ ਦੰਦ ਪੀਲੇ ਹੋਣ ਜਾਣ ਤਾਂ ਸਮਝ ਲਓ ਕਿ ਉਨ੍ਹਾਂ ਦੇ ਸਰੀਰ ''ਚ ਕੈਲਸ਼ੀਅਮ ਦੀ ਕਮੀ ਹੈ। ਕੈਲਸ਼ੀਅਮ ਦੀ ਕਮੀ ਦੇ ਕਾਰਨ ਸਮੇਂ ਤੋਂ ਪਹਿਲਾਂ ਹੀ ਦੰਦ ਟੁੱਟਣ ਲੱਗਦੇ ਹਨ।
3. ਨਹੁੰ
ਔਰਤਾਂ ਨੂੰ ਲੰਬੇ ਅਤੇ ਮਜ਼ਬੂਤ ਨਹੁੰ ਰੱਖਣ ਦਾ ਬਹੁਤ ਸ਼ੌਂਕ ਹੁੰਦਾ ਹੈ ਪਰ ਜਦੋਂ ਉਨ੍ਹਾਂ ਦੇ ਨਹੁੰ ਹਮੇਸਾ ਟੁੱਟਦੇ ਰਹਿਣ ਅਤੇ ਕਮਜੋਰ ਹੋ ਜਾਣ ਤਾਂ ਉਨ੍ਹਾਂ ''ਚ ਕੈਲਸ਼ੀਅਮ ਦੀ ਕਮੀ ਹੋ ਗਈ ਹੈ।
4. ਮਾਹਾਵਾਰੀ ''ਚ ਗੜਬੜੀ
ਕੈਲਸ਼ੀਅਮ ਦੀ ਕਮੀ ਕਾਰਨ ਔਰਤਾਂ ਨੂੰ ਮਾਹਾਵਾਰੀ ''ਚ ਗੜਬੜੀ ਹੋਣ ਦੀ ਸਮੱਸਿਆ ਆ ਜਾਂਦੀ ਹੈ। ਇਸ ''ਚ ਮਾਹਾਵਾਰੀ ਦੇ ਦੌਰਾਨ ਬਲੀਡਿੰਗ ਘੱਟ ਹੁੰਦੀ ਹੈ ਅਤੇ ਬਹੁਤ ਦਰਦ ਹੁੰਦੀ ਹੈ।
5. ਬਾਲ ਝੜਨਾ
ਸਰੀਰ ''ਚ ਇਸ ਪੋਸਕ ਤੱਤ ਦੀ ਕਮੀ ਹੋ ਜਾਣ ''ਤੇ ਬਾਲ ਝੜਣ ਲਗਦੇ ਹਨ ਅਤੇ ਉਨ੍ਹਾਂ ''ਚ ਰੁੱਖਾਪਨ ਆ ਜਾਂਦਾ ਹੈ।


Related News