ਵੱਖਰੀ ਲੁਕ ਲਈ ਲਓ ਅਨਾਰਕਲੀ ਸੂਟ ਨਾਲ ਕੰਟਰਾਸਟ ਦੁਪੱਟਾ

Sunday, Apr 09, 2017 - 05:28 PM (IST)

ਵੱਖਰੀ ਲੁਕ ਲਈ ਲਓ ਅਨਾਰਕਲੀ ਸੂਟ ਨਾਲ ਕੰਟਰਾਸਟ ਦੁਪੱਟਾ
ਮੁੰਬਈ— ਫੈਸ਼ਨ ਦੇ ਇਸ ਦੌਰ ''ਚ ਲੁਕ ਨੂੰ ਸ਼ਾਨਦਾਰ ਬਣਾਉਣ ਲਈ ਲੋਕ ਵੱਖ-ਵੱਖ ਤਰ੍ਹਾਂ ਦੀਆਂ ਡਰੈਸਾਂ ਟ੍ਰਾਈ ਕਰਦੇ ਹਨ। ਇਸ ਤਰ੍ਹਾਂ ਸਮਾਰੋਹ ''ਚ ਹਰ ਕੋਈ ਖੂਬਸੂਰਤ ਲੱਗਣਾ ਚਾਹੁੰਦਾ ਹੈ ਪਰ ਤੁਸੀਂ ਆਪਣੀ ਲੁਕ ਨੂੰ ਆਕਰਸ਼ਕ ਬਣਾਉਣ ਲਈ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਭ ਕੁਝ ਸਮਾਨ ਦਿੱਸਣ ਵਾਲੇ ਕੱਪੜੇ ਅਤੇ ਗਹਿਣੇ ਪਾਓਗੇ ਤਾਂ ਇਹ ਤੁਹਾਡੀ ਲੁਕ ਨੂੰ ਸ਼ਾਨਦਾਰ ਨਹੀਂ ਬਣਾਉਣਗੇ। ਇਸ ਲਈ ਜ਼ਰੂਰੀ ਹੈ ਕਿ ਵਧੀਆ ਲੁਕ ਪਾਉਣ ਲਈ ਤੁਸੀਂ ਇਸ ਸਟਾਈਲ ਨੂੰ ਟ੍ਰਾਈ ਕਰ ਸਕਦੇ ਹੋ।
1. ਜੇ ਤੁਸੀਂ ਕਿਸੇ ਸਮਾਰੋਹ ''ਚ ਜਾ ਰਹੇ ਹੋ ਤਾਂ ਅਨਾਰਕਲੀ ਸੂਟ ਕੈਰੀ ਕਰੋ। ਇਹ ਫੁੱਲਵਾਂ ਹੋਣ ਕਾਰਨ ਹਵਾਦਾਰ ਰਹੇਗਾ। ਇਸ ਨੂੰ ਵੱਖਰੀ ਲੁਕ ਦੇਣ ਲਈ ਮੈਚਿੰਗ ਦੁਪੱਟਾ ਲੈਣ ਦੀ ਥਾਂ ਕੰਟਰਾਸਟ ਦੁਪੱਟਾ ਟ੍ਰਾਈ ਕਰੋ। ਇਹ ਤੁਹਾਨੂੰ ਸਟਾਈਲਿਸ਼ ਲੁਕ ਦੇਵੇਗਾ।
2. ਨੈੱਟ ਦਾ ਗੋਲਡਨ ਦੁਪੱਟਾ ਤੁਹਾਡੇ ਵੱਖ-ਵੱਖ ਰੰਗਾਂ ਦੇ ਅਨਾਰਕਲੀ ਸੂਟਾਂ ਨਾਲ ਵਧੀਆ ਲੱਗੇਗਾ। ਡਾਰਕ ਬਲੂ ਅਤੇ ਗੋਲਡਨ ਦਾ ਕੰਬੀਨੇਸ਼ਨ ਬਹੁਤ ਸ਼ਾਨਦਾਰ ਲੱਗਦਾ ਹੈ।
3. ਸਿੰਪਲ ਅੋਰੰਜ ਅਨਾਰਕਲੀ ਸੂਟ ਨਾਲ ਕਢਾਈ ਵਾਲਾ ਦੁੱਪਟਾ ਬਹੁਤ ਜੱਚਦਾ ਹੈ। ਤੁਸੀਂ ਵੀ ਇਸ ਤਰ੍ਹਾਂ ਕਲਰ ਕੰਬੀਨੇਸ਼ਨ ਟ੍ਰਾਈ ਕਰ ਸਕਦੇ ਹੋ।
4. ਸਿੰਪਲ ਡਾਰਕ ਬਲੂ ਅਨਾਰਕਲੀ ਨਾਲ ਕੰਟਰਾਸਟ ਅੋਰੰਜ ਹੈਵੀ ਦੁੱਪਟਾ ਤੁਹਾਡੀ ਲੁਕ ਨੂੰ ਸ਼ਾਨਦਾਰ ਬਣਾਉਂਦਾ ਹੈ। ਹੈਵੀ ਬਾਰਡਰ ਨਾਲ ਮੋਟੀਫਸ ਵਾਲਾ ਦੁੱਪਟਾ ਬਹੁਤ ਖੂਬੂਸਰਤ ਲੱਗਦਾ ਹੈ।
5. ਰੈੱਡ ਅਨਾਰਕਲੀ ਨਾਲ ਬਾਂਧਨੀ ਗ੍ਰੀਨ ਦੁੱਪਟਾ ਬਹੁਤ ਜੱਚਦਾ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਹੈਵੀ ਮੋਟੀਫਸ ਜਾਂ ਬਾਰਡਰ ਵਾਲਾ ਦੁਪੱਟਾ ਕੈਰੀ ਕਰੋ। ਬਾਂਧਨੀ, ਫੁੱਲਕਾਰੀ ਵਰਗੇ ਪ੍ਰਿੰਟ ਦੁਪੱਟੇ ਵੀ ਤੁਹਾਡੇ ਅਨਾਰਕਲੀ ਸੂਟ ਨਾਲ ਬਹੁਤ ਜਚਣਗੇ।
6. ਆਫ ਵਾਈਟ ਅਨਾਰਕਲੀ ਨਾਲ ਬਾਂਧਨੀ ਰੈੱਡ ਦੁਪੱਟਾ ਬਿਲਕੁਲ ਠੀਕ ਲੱਗਦਾ ਹੈ। ਤੁਸੀਂ ਵੀ ਆਪਣੇ ਅਨਾਰਕਲੀ ਸੂਟ ਨਾਲ ਇਹ ਕੰਬੀਨੇਸ਼ਨ ਕੈਰੀ ਕਰ ਸਕਦੇ ਹੋ।

7. ਗੋਲਡਨ ਦੁਪੱਟਾ ਬਹੁਤ ਸਾਰੇ ਰੰਗਾਂ ਨਾਲ ਲਿਆ ਜੱਚਦਾ ਹੈ। ਤੁਸੀਂ ਵੀ ਆਪਣੇ ਕਿਸੇ ਪਲੇਨ ਅਨਾਰਕਲੀ ਸੂਟ ਨਾਲ ਹੈਵੀ ਗੋਲਡਨ ਦੁਪੱਟਾ ਲੈ ਸਕਦੇ ਹੋ। ਬਲੈਕ ਕਲਰ ਨਾਲ ਇਹ ਬਹੁਤ ਵਧੀਆ ਲੱਗਦਾ ਹੈ। 


Related News