Cooking Tips : ਆਪਣੇ ਖਾਣੇ ਨੂੰ ਇੰਝ ਬਣਾਓ ਹੋਰ ਵੀ ਜ਼ਿਆਦਾ ਸੁਆਦ, ਅਪਣਾਓ ਇਹ ਤਰੀਕੇ

Sunday, Jan 24, 2021 - 12:06 PM (IST)

Cooking Tips : ਆਪਣੇ ਖਾਣੇ ਨੂੰ ਇੰਝ ਬਣਾਓ ਹੋਰ ਵੀ ਜ਼ਿਆਦਾ ਸੁਆਦ, ਅਪਣਾਓ ਇਹ ਤਰੀਕੇ

ਜਲੰਧਰ (ਬਿਊਰੋ) - ਘਰੇਲੂ ਜਨਾਨੀਆਂ ਦਾ ਜ਼ਿਆਦਾ ਸਮਾਂ ਰਸੋਈ ਵਿਚ ਹੀ ਬਤੀਤ ਹੁੰਦਾ ਹੈ। ਘਰ ਦੀ ਸਭ ਤੋਂ ਮਹੱਤਵਪੂਰਣ ਜਗ੍ਹਾ ਯਾਨੀ ਰਸੋਈ ਘਰ ਦੀ ਸਾਫ਼ ਸਫ਼ਾਈ ਬਹੁਤ ਜ਼ਰੂਰੀ ਹੁੰਦੀ ਹੈ। ਭਾਂਡਿਆਂ ਦੀ ਸਫ਼ਾਈ ਤਾਂ ਰੋਜ਼ਾਨਾ ਹੁੰਦੀ ਹੈ ਪਰ ਬਾਕੀ ਰਸੋਈ ਕਈ ਜਨਾਨੀਆਂ ਤਾਂ ਸਾਫ਼ ਕਰਦੀਆਂ ਹਨ, ਜਦੋਂ ਉਨ੍ਹਾਂ ਨੂੰ ਸਮਾਂ ਮਿਲਦਾ ਹੈ। ਜੇਕਰ ਤੁਸੀਂ ਰਸੋਈ ਵਿਚ ਕੰਮ ਕਰਦੇ ਸਮੇਂ ਹਰੇਕ ਛੋਟੀ ਛੋਟੀ ਚੀਜ਼ ਦਾ ਖ਼ਾਸ ਧਿਆਨ ਰੱਖਦੇ ਹੋ, ਤਾਂ ਤੁਸੀਂ ਇਕ ਸਫਲ ਘਰੇਲੂ ਜਨਾਨੀ ਹੋ। ਸਭ ਕੁਝ ਜਾਣਨ ਦੇ ਬਾਵਜੂਦ ਕਈ ਜਨਾਨੀਆਂ ਨੂੰ ਖਾਣਾ ਬਣਾਉਣ ’ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿਚ ਅਸੀਂ ਤੁਹਾਨੂੰ ਕੁਝ ਸੁਝਾਅ ਦੱਸਣ ਜਾ ਰਹੇ, ਜਿਨ੍ਹਾਂ ਨਾਲ ਤੁਸੀਂ ਆਪਣੇ ਖਾਣੇ ਨੂੰ ਹੋਰ ਸੁਆਦ ਬਣਾ ਸਕਦੇ ਹੋ...

1. ਹੀਂਗ ਹਮੇਸ਼ਾ ਸਬਜ਼ੀ ਜਾਂ ਦਾਲ ਬਣਾਉਣ ਤੋਂ ਬਾਅਦ ਉੱਪਰ ਤੋਂ ਪਾਓ। ਇਸ ਨਾਲ ਹੀਂਗ ਦੀ ਚੰਗੀ ਖੁਸ਼ਬੂ ਮਿਲੇਗੀ ਅਤੇ ਪਾਚਨ ਸ਼ਕਤੀ ਵੀ ਵਧੇਗੀ।
2. ਟਮਾਟਰ ਦਾ ਸੂਪ ਬਣਾਉਣ ਵੇਲੇ ਇਸ ਵਿਚ ਥੋੜ੍ਹਾ ਜਿਹਾ ਪੁਦੀਨੇ ਦਾ ਪਾਊਡਰ ਮਿਲਾ ਕੇ ਪੀਣ ਨਾਲ ਇਸ ਦਾ ਸਵਾਦ ਅਤੇ ਖੁਸ਼ਬੂ ਦੋਵੇਂ ਵਧ ਜਾਂਦੀ ਹੈ।
3. ਮੂੰਗਦਾਲ ਦੇ ਚੀਲੇ ਬਣਾਉਣ ਵੇਲੇ ਦਾਲ ਵਿਚ ਚਾਵਲ ਦਾ ਆਟਾ ਮਿਲਾਓ। ਇਸ ਨਾਲ ਚੀਲੇ ਕਰਿਸਪੀ ਅਤੇ ਸਵਾਦ ਬਣਨਗੇ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਜੇਕਰ ਤੁਸੀ ਵੀ ਕਰਦੇ ਹੋ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਤਾਂ ਹੋ ਸਕਦੀ ਹੈ ਇਹ ਬੀਮਾਰੀ

PunjabKesari

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

4. ਜੇ ਦੁੱਧ ਦੇ ਫਟਣ ਦੀ ਸਂਭਾਵਨਾ ਹੁੰਦੀ ਹੈ, ਤਾਂ ਇਸ ਵਿਚ 1 ਚਮਚਾ ਪਾਣੀ ਅਤੇ ਅੱਧਾ ਚਮਚ ਬੇਕਿੰਗ ਸੋਡਾ ਮਿਲਾ ਕੇ ਪਾਉ ਅਤੇ ਇਸ ਨੂੰ ਉਬਾਲੋ। ਇਸ ਨਾਲ ਦੁੱਧ ਨਹੀਂ ਫਟੇਗਾ।
5. ਕੁਝ ਉਬਲਣ ਲਈ ਰੱਖੋ ਤਾਂ ਯਾਦ ਰੱਖੋ ਕਿ ਪ੍ਰੈਸ਼ਰ ਕੂਕਰ ਜਾਂ ਪੈਨ ਦਾ ਢੱਕਣ ਬੰਦ ਹੋਵੇ। ਇਸ ਨਾਲ ਖਾਣਾ ਜਲਦੀ ਬਣ ਜਾਂਦਾ ਹੈ ਅਤੇ ਗੈਸ ਦੀ ਵੀ ਬਚਤ ਹੁੰਦੀ ਹੈ।
6. ਜੇਕਰ ਚਾਵਲ ਸੜ ਜਾਣ ਤਾਂ ਉਸ ਦੇ ਉੱਪਰ ਵਾਇਟ ਬ੍ਰੇਡ ਦੀ ਸਲਾਇਸ ਰੱਖ ਦੋ। ਇਸ ਨਾਲ ਜਲਣ ਦੀ ਮਹਿਕ ਨਹੀਂ ਆਵੇਗੀ।
7. ਜੇ ਨਿੰਬੂ ਦੇ ਅਚਾਰ ਵਿਚ ਨਮਕ ਦੇ ਦਾਣੇ ਬਣ ਜਾਣ ਤਾਂ ਇਸ ਵਿਚ ਥੋੜ੍ਹੀ ਜਿਹੀ ਚੀਨੀ ਪਾਓ। ਸ ਨਾਲ ਅਚਾਰ ਦੁਬਾਰਾ ਤਾਜ਼ਾ ਹੋ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

PunjabKesari

8. ਦਹੀਂ ਵੱਡੇ ਬਣਾਉਣ ਲਈ ਦਾਲ ਪੀਸ ਰਹੇ ਹੋ ਤਾਂ ਉਸ ਵਿਚ ਥੋੜ੍ਹੀ ਜਿਹੀ ਸੂਜੀ ਮਿਲਾਓ। ਇਸ ਨਾਲ ਵੱਡੇ ਜ਼ਿਆਦਾ ਨਰਮ ਅਤੇ ਸਵਾਦ ਬਣਨਗੇ।
9. ਜੇ ਤੁਸੀਂ ਲੌਕੀ ਦਾ ਹਲਵਾ ਬਣਾ ਰਹੇ ਹੋ ਤਾਂ ਉਸ ਵਿਚ ਮਲਾਈ ਮਿਲਾ ਕੇ ਫਰਾਈ ਕਰੋ। ਇਸ ਨਾਲ ਹਲਵੇ ਦਾ ਸੁਆਦ ਹੋਰ ਵੀ ਵਧੇਗਾ।
10. ਖੀਰ ਬਣਾਉਣ ਲਈ ਹਮੇਸ਼ਾ ਇਕ ਭਾਰੀ ਭਾਂਡੇ ਦੀ ਵਰਤੋਂ ਕਰੋ, ਤਾਂ ਜੋ ਦੁੱਧ ਨਾ ਜਲੇ।
11. ਗਰਮ ਤੇਲ ਵਿਚ ਜੀਰਾ ਅਤੇ ਪਿਆਜ਼ ਭੁੰਨਣ ਤੋਂ ਤੁਰੰਤ ਬਾਅਦ ਹਲਦੀ ਮਿਲਾਓ ਅਤੇ ਫਿਰ ਸਬਜ਼ੀਆਂ ਨੂੰ ਮਿਲਾਓ। ਇਹ ਸਬਜ਼ੀਆਂ ਦੇ ਰੰਗ ਵਿਚ ਸੁਧਾਰ ਕਰੇਗਾ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

PunjabKesari

12. ਭਿੰਡੀ ਕੱਟਦੇ ਸਮੇਂ ਨਿੰਬੂ ਦਾ ਰਸ ਚਾਕੂ 'ਤੇ ਲਗਾਓ। ਇਸ ਨਾਲ ਭਿੰਡੀ ਦੀ ਲੇਸ ਨਹੀਂ ਚਿਪਕੇਗੀ।
13. ਫਰਿੱਜ ਵਿਚ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਨਿੰਬੂ ਨੂੰ ਕੱਟ ਕੇ ਉਸ ਉੱਤੇ ਲੂਣ ਪਾਓ ਰਗੜੋ। ਇਸ ਨਾਲ ਧੱਬੇ ਸਾਫ ਹੋ ਜਾਣਗੇ।
14. ਬੈਂਗਣ ਨੂੰ ਭੂਣਨ ਤੋਂ ਪਹਿਲਾਂ ਇਨ੍ਹਾਂ 'ਤੇ ਥੋੜਾ ਤੇਲ ਲਗਾਓ। ਅਜਿਹਾ ਕਰਨ ਨਾਲ, ਉਨ੍ਹਾਂ ਦਾ ਛਿਲਕਾ ਅਸਾਨੀ ਨਾਲ ਦੂਰ ਹੋ ਜਾਵੇਗੀ।
15. ਜੇ ਸੁੱਕੀ ਸਬਜ਼ੀ ਵਿਚ ਨਮਕ ਜ਼ਿਆਦਾ ਹੋ ਜਾਵੇ ਤਾਂ ਇਸ ਵਿਚ ਥੋੜ੍ਹਾ ਜਿਹਾ ਬੇਸਨ ਪਾਓ। ਇਹ ਜ਼ਿਆਦਾ ਲੂਣ ਨੂੰ ਥੋੜ੍ਹਾ ਘੱਟਾ ਦੇਵੇਗਾ।

PunjabKesari


author

rajwinder kaur

Content Editor

Related News