‘ਚਮੜੀ’ ਦੀ ਦੇਖਭਾਲ ਲਈ ਅਪਣਾਓ ਇਹ ਟਿਪਸ

Saturday, Aug 10, 2024 - 12:30 PM (IST)

‘ਚਮੜੀ’ ਦੀ ਦੇਖਭਾਲ ਲਈ ਅਪਣਾਓ ਇਹ ਟਿਪਸ

ਜਲੰਧਰ- ਚਮੜੀ ਸਾਡੇ  ਸਰੀਰ ਦਾ ਬਹੁਤ ਜ਼ਰੂਰੀ ਅੰਗ ਹੈ। ਸਾਡੇ ਸਰੀਰ ’ਤੇ ਚਮੜੀ ਇਕ ਪਰਤ ਦੇ ਰੂਪ ’ਚ ਹੈ, ਜੋ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਕੰਮ ਕਰਦੀ ਹੈ। ਨਾਲ ਹੀ ਪਸੀਨੇ ਦੇ ਰੂਪ ’ਚ ਹਾਨੀਕਾਰਕ ਪਦਾਰਥਾਂ ਨੂੰ ਵੀ ਸਰੀਰ ’ਚੋਂ ਬਾਹਰ ਕੱਢਦੀ ਹੈ। ਵਿਟਾਮਿਨ ਡੀ ਦੇ ਨਿਰਮਾਣ ’ਚ ਵੀ ਚਮੜੀ ਦਾ ਮਹੱਤਵਪੂਰਨ ਯੋਗਦਾਨ ਹੈ।

ਅਸਲ ’ਚ ਚਮੜੀ ਹੀ ਮਨੁੱਖ ਦੀ ਸਿਹਤ ਦਾ ਦਰਪਣ ਹੈ। ਕਿਸੇ ਵੀ ਵਿਅਕਤੀ ਦੀ ਚਮੜੀ ਨੂੰ ਦੇਖ ਕੇ ਹੀ ਅਸੀਂ ਦੱਸ ਸਕਦੇ ਹਾਂ ਕਿ ਉਹ ਰੋਗੀ ਹੈ ਅਤੇ ਨਿਰੋਗੀ।  ਉਦਾਹਰਣ ਦੇ ਤੌਰ ’ਤੇ ਜੇਕਰ ਕਿਸੇ ਵਿਅਕਤੀ ਦੀ ਚਮੜੀ ’ਤੇ ਪੀਲਾਪਨ ਹੈ ਤਾਂ ਉਹ ਪੀਲੀਏ ਦਾ ਰੋਗੀ ਹੋ ਸਕਦਾ ਹੈ। ਚਮੜੀ ’ਤੇ ਸਫੈਦ ਰੰਗ ਦੇ ਧੱਬੇ ਲਿਊਕੋਡਰਮਾ ਜਾਂ ਸਫੈਦ ਦਾਗ ਦੀ ਪਛਾਣ ਹੈ।

ਇਸੇ ਤਰ੍ਹਾਂ ਚਮੜੀ ’ਤੇ  ਲਾਲ ਰੰਗ ਦੇ ਧੱਬੇ ਕੁਸ਼ਟ ਰੋਗ ਦੀ ਪਛਾਣ ਹੋ ਸਕਦੇ ਹਨ। ਚਮੜੀ ਦਾ ਸਫੈਦ ਪਿਆ ਰੰਗ ਅਨੀਮੀਆ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਚਮੜੀ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਣ ਅੰਗ ਹੈ, ਇਸ ਲਈ ਇਸ ਦੀ ਸੁਰੱਖਿਆ ਅਤੇ ਦੇਖਭਾਲ ਪ੍ਰਤੀ ਸਾਨੂੰ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਦੇ ਹੋਏ ਪੂਰਨ  ਰੂਪ ਨਾਲ ਸੁਚੇਤ ਰਹਿਣਾ ਚਾਹੀਦਾ ਹੈ।

ਲੋਕਾਂ ’ਚ ਆਮ ਧਾਰਨਾ ਹੈ ਕਿ ਸਿਰਫ ਗੋਰੇ ਰੰਗ ਵਾਲੇ ਲੋਕ ਹੀ ਖੂਬਸੂਰਤ ਅਤੇ ਆਕਰਸ਼ਕ ਹੁੰਦੇ ਹਨ, ਪਰ ਦੇਖਣ ’ਚ ਆਉਂਦਾ ਹੈ ਕਿ ਕਈ ਵਾਰ ਗੋਰੀ ਚਮੜੀ ਦੇ ਲੋਕਾਂ ਦੀ ਚਮੜੀ ਵੀ ਸਹੀ ਦੇਖਭਾਲ ਦੀ ਘਾਟ ’ਚ ਖੁਸ਼ਕ, ਬੇਜ਼ਾਨ ਅਤੇ ਮੁਰਝਾਈ ਹੋਈ ਲੱਗਦੀ ਹੈ, ਜਦਕਿ ਸਾਂਵਲੇ ਰੰਗ ਵਾਲੇ ਲੋਕ ਵੀ ਆਪਣੀ ਤੰਦਰੁਸਤ, ਖਿੜ੍ਹੀ-ਖਿੜ੍ਹੀ, ਨਿੱਖਰੀ ਹੋਈ ਤੰਦਰੁਸਤ ਚਮੜੀ ਦੇ ਮਾਲਕ ਬਣ ਕੇ ਸਭ ਦੇ ਆਕਰਸ਼ਣ ਦਾ ਕੇਂਦਰ ਬਣ ਸਕਦੇ ਹਨ। ਲੋੜ ਹੈ ਤਾਂ ਸਿਰਫ ਸਹੀ ਦੇਖਭਾਲ ਦੀ।

ਚਮੜੀ ਦੀ ਸੁੱਰਖਿਆ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਉਸ ਦੀ ਸਵੱਛਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਰੋਜ਼ਾਨਾ ਇਸ਼ਨਾਨ ਜ਼ਰੂਰ ਕਰੋ। ਨਹਾਉਣ ਤੋਂ ਬਾਅਦ ਸਰੀਰ ਨੂੰ ਤੌਲੀਏ ਨਾਲ ਰਗੜ-ਰਗੜ ਕੇ ਨਾ ਸਾਫ ਕਰੋ। ਹਮੇਸ਼ਾ ਨਰਮ ਤੌਲੀਏ ਨਾਲ ਸਰੀਰ ਨੂੰ ਥਪਥਪਾ ਕੇ ਹੀ ਸੁਕਾਓ।
 
ਨਹਾਉਣ ਲਈ ਹਮੇਸ਼ਾ ਸਾਫਟ ਸਾਬਣ ਦੀ ਹੀ ਵਰਤੋਂ ਕਰੋ। ਜ਼ਿਆਦਾ ਕਾਸਟਿਕ ਵਾਲੇ ਸਾਬਣ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਪੈਰਾਂ ਦੀਆਂ ਉਂਗਲੀਆਂ ਵਿਚਾਲੇ ਹਮੇਸ਼ਾ ਪਾਣੀ ਨੂੰ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਹੀ ਕੱਪੜੇ ਪਹਿਨੋ। ਨਮੀ ਬਣੀ ਰਹਿਣ ਨਾਲ ਫੰਗਲ ਇਨਫੈਕਸ਼ਨ ਹੋ ਸਕਦੀ ਹੈ।

ਭੋਜਨ ’ਚ ਫਲ, ਹਰੀਆਂ ਸਬਜ਼ੀਆਂ, ਪੁੰਗਰੇ ਅਨਾਜ, ਸਲਾਦ ਅਤੇ ਦਾਲਾਂ ਦੀ ਵਰਤੋਂ ਬਹੁਤ ਜ਼ਿਆਦਾ ਕਰੋ। ਦੁੱਧ, ਦਹੀਂ, ਨਿੰਬੂ ਪਾਣੀ, ਮੱਠਾ, ਨਾਰੀਅਲ ਪਾਣੀ ਨੂੰ ਵੀ ਆਪਣੇ ਆਹਾਰ ਦਾ ਹਿੱਸਾ ਬਣਾਓ।
ਮਿਰਚ-ਮਸਾਲੇ, ਦਾਲਾਂ ਅਤੇ ਤਲੀਆਂ-ਭੁੰਨੀਆਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ।
ਸਾਰੇ ਦਿਨ ’ਚ 8-10 ਗਿਲਾਸ ਪਾਣੀ ਜ਼ਰੂਰ ਪੀਓ। ਇਹ ਚਮੜੀ  ਲਈ ਜ਼ਰੂਰੀ ਨਮੀ ਨੂੰ ਬਣਾਈ ਰੱਖਣ ’ਚ ਸਹਾਇਕ ਹੁੰਦਾ ਹੈ।
ਧੁੱਪ ’ਚ ਨਿਕਲਦੇ ਸਮੇਂ ਹਮੇਸ਼ਾ ਸਨਸਕ੍ਰੀਨ ਲੋਸ਼ਨ ਜਾਂ ਕ੍ਰੀਮ ਦੀ ਵਰਤੋਂ ਕਰੋ।
ਸੁੰਦਰਤਾ ਪ੍ਰੋਡਕਟਸ ਦੀ ਵਰਤੋਂ ਜ਼ਿਆਦਾ ਨਾ ਕਰੋ। ਇਨ੍ਹਾਂ ’ਚ ਮੌਜੂਦ ਹਾਨੀਕਾਰਕ ਕੈਮੀਕਲਸ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
 


author

Tarsem Singh

Content Editor

Related News