ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਫਲੋਰਲ ਐਂਬ੍ਰਾਇਡਰੀ ਸੂਟ
Tuesday, Dec 24, 2024 - 06:30 PM (IST)
ਵੈੱਬ ਡੈਸਕ- ਭਾਵੇਂ ਵਿਆਹ ਹੋਵੇ, ਪਾਰਟੀ ਹੋਵੇ ਜਾਂ ਕਿਸੇ ਤਿਉਹਾਰ ਦਾ ਮੌਕਾ ਫਲੋਰਲ ਐਂਬ੍ਰਾਇਡਰੀ ਵਾਲੇ ਸੂਟ ਹਰ ਮੌਕੇ ’ਤੇ ਸ਼ਾਨਦਾਰ ਲੱਗਦੇ ਹਨ ਜੋ ਕਿ ਅੱਜਕਲ ਬਹੁਤ ਟਰੈਂਡ ਵਿਚ ਹਨ। ਫਲੋਰਲ ਐਂਬ੍ਰਾਇਡਰੀ ਸੂਟ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਸਮਾਰਟ ਲੁਕ ਮਿਲਦੀ ਹੈ। ਇਹ ਸੂਟ ਮੁਟਿਆਰਾਂ ਨੂੰ ਸਿੰਪਲ ਲੁਕ ਦੇ ਨਾਲ-ਨਾਲ ਸਟਾਈਲਿਸ਼ ਲੁਕ ਵੀ ਦੇ ਰਹੇ ਹਨ। ਇਨ੍ਹਾਂ ਦੇ ਸਟਾਈਲ ਅਤੇ ਵਰਕ ਕਾਰਨ ਇਹ ਇਕ ਟ੍ਰੈਡੀਸ਼ਨਲ ਅਤੇ ਫਾਰਮਲ ਲੁਕ ਦੋਨੋਂ ਦਿੰਦੇ ਹਨ। ਅੱਜ-ਕੱਲ੍ਹ ਸਰਦੀ ਦੇ ਮੌਸਮ ਕਾਰਨ ਮਾਰਕੀਟ ਵਿਚ ਕਈ ਡਿਜ਼ਾਈਨ ਦੇ ਫਲੋਰਲ ਐਂਬ੍ਰਾਇਡਰੀ ਵਾਲੇ ਗਰਮ ਸੂਟ ਮੁਹੱਈਆ ਹਨ।
ਇਹ ਸੂਟ ਵੈਡਿੰਗ ਸੀਜਨ ਲਈ ਵੀ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਮੁਟਿਆਰਾਂ ਅਤੇ ਔਰਤਾਂ ਨੂੰ ਮਹਿੰਦੀ, ਮੰਗਣੀ ਅਤੇ ਹੋਰ ਮੌਕਿਆਂ ’ਤੇ ਵੀ ਇਨ੍ਹਾਂ ਨੂੰ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਨੂੰ ਪੇਸਟਲ ਪਿੰਕ, ਮਿੰਟ ਗ੍ਰੀਨ, ਲਾਈਟ ਬਲੂ, ਕਰੀਮ ਅਤੇ ਨਿਊ ਸ਼ੇਡਸ ਵਿਚ ਸੂਟ ਪਸੰਦ ਆ ਰਹੇ ਹਨ। ਇਹ ਰੰਗ ਇਨ੍ਹਾਂ ਸੂਟਾਂ ਨੂੰ ਐਲੀਗੇਂਟ ਅਤੇ ਸਾਫਟ ਲੁਕ ਦਿੰਦੇ ਹਨ।
ਨਾਲ ਹੀ ਇਨ੍ਹਾਂ ਵਿਚ ਕੁਝ ਮੁਟਿਆਰਾਂ ਅਤੇ ਔਰਤਾਂ ਬ੍ਰਾਈਟ ਕਲਰ ਦੇ ਸੂਟ ਵੀ ਪਹਿਨ ਰਹੀਆਂ ਹਨ। ਇਨ੍ਹਾਂ ਸੂਟਾਂ ਵਿਚ ਲਾਂਗ ਸ਼ਰਟ ਅਤੇ ਪਲਾਜ਼ੋ, ਫਲੇਅਰ ਜਾਂ ਫਿਰ ਸਲਵਾਰ ਹੁੰਦੀ ਹੈ। ਇਸ ਤੋਂ ਬਾਅਦ ਵੱਡਾ ਜਿਹਾ ਦੁਪੱਟਾ ਹੁੰਦਾ ਹੈ ਜਿਸ ਨੂੰ ਔਰਤਾਂ ਅਤੇ ਮੁਟਿਆਰਾਂ ਸ਼ਾਲ ਵਾਂਗ ਵੀ ਕੈਰੀ ਕਰਦੀਆਂ ਹਨ। ਫਲੋਰਲ ਐਂਬਾਇਡਰੀ ਸੂਟ ਸਰਦੀਆਂ ਵਿਚ ਮੁਟਿਆਰਾਂ ਨੂੰ ਠੰਢ ਤੋਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਦੀ ਲੁਕ ਨੂੰ ਵੀ ਚਾਰ-ਜੰਦ ਲਗਾਉਂਦੇ ਹਨ।