ਫੈਸਟੀਵਲ ਸੀਜ਼ਨ ‘ਚ ਛਾਈ ‘ਵਾਈਬ੍ਰੈਂਟ ਤੇ ਮਲਟੀ ਕਲਰ ਡਰੈੱਸ’

Friday, Sep 25, 2026 - 09:54 AM (IST)

ਫੈਸਟੀਵਲ ਸੀਜ਼ਨ ‘ਚ ਛਾਈ ‘ਵਾਈਬ੍ਰੈਂਟ ਤੇ ਮਲਟੀ ਕਲਰ ਡਰੈੱਸ’

ਵੈੱਬ ਡੈਸਕ- ਫੈਸਟੀਵਲ ਸੀਜ਼ਨ ਆਉਂਦੇ ਹੀ ਫੈਸ਼ਨ ਦੀ ਦੁਨੀਆ ’ਚ ਰੰਗਾਂ ਦੀ ਬਹਾਰ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਇੰਡੀਅਨ ਪਹਿਰਾਵੇ ’ਚ ਵਾਈਬ੍ਰੈਂਟ ਅਤੇ ਮਲਟੀ ਕਲਰ ਡਰੈੱਸ ਦਾ ਟ੍ਰੈਂਡ ਸਭ ਤੋਂ ਜ਼ਿਆਦਾ ਛਾਇਆ ਹੋਇਆ ਹੈ। ਵਿਆਹ-ਸ਼ਾਦੀ, ਸੰਗੀਤ, ਮਹਿੰਦੀ ਅਤੇ ਫੈਸਟੀਵਲਾਂ ’ਚ ਹਰ ਪਾਸੇ ਇਸੇ ਤਰ੍ਹਾਂ ਦੀਆਂ ਡਰੈੱਸਾਂ ਦੇਖੀਆਂ ਜਾ ਰਹੀਆਂ ਹਨ। ਇਨ੍ਹਾਂ ਡਰੈੱਸਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਦੇਖਣ ’ਚ ਜਿੰਨੀਆਂ ਸੋਹਣੀਆਂ ਲੱਗਦੀਆਂ ਹਨ, ਓਨੀਆਂ ਹੀ ਅੱਖਾਂ ਨੂੰ ਸਕੂਨ ਵੀ ਦਿੰਦੀਆਂ ਹਨ। ਗੂੜ੍ਹੇ/ਚਮਕਦਾਰ ਰੰਗਾਂ ਦਾ ਮੇਲ ਤਿਉਹਾਰਾਂ ਦੀ ਖੁਸ਼ੀ ਅਤੇ ਪਾਜ਼ੇਟਿਵਿਟੀ ਨੂੰ ਦਰਸਾਉਂਦਾ ਹੈ।
ਨਾ ਹੀ ਇਹੋ ਜਿਹੀਆਂ ਡਰੈੱਸਾਂ ਮੁਟਿਆਰਾਂ ਤੇ ਔਰਤਾਂ ਨੂੰ ਭੀੜ ਤੋਂ ਵੱਖਰਾ ਅਤੇ ਹਟ ਕੇ ਦਿਖਾਉਂਦੀਆਂ ਹਨ। ਇਹ ਉਨ੍ਹਾਂ ਨੂੰ ਯੂਨੀਕ, ਅਟ੍ਰੈਕਟਿਵ ਅਤੇ ਸਟਾਈਲਿਸ਼ ਲੁੱਕ ਦਿੰਦੀਆਂ ਹਨ। ਇਨ੍ਹਾਂ ਡਰੈੱਸਾਂ ਦੀ ਇਕ ਹੋਰ ਵੱਡੀ ਖਾਸੀਅਤ ਇਹ ਵੀ ਹੈ ਕਿ ਇਨ੍ਹਾਂ ਨਾਲ ਜਿਊਲਰੀ ਅਤੇ ਐਕਸੈਸਰੀਜ਼ ਨੂੰ ਆਸਾਨੀ ਨਾਲ ਮੈਚ ਕੀਤਾ ਜਾ ਸਕਦਾ ਹੈ। ਵਾਈਬ੍ਰੈਂਟ ਅਤੇ ਮਲਟੀ ਕਲਰ ਹੋਣ ਕਰ ਕੇ ਇਨ੍ਹਾਂ ਨਾਲ ਮਲਟੀ ਕਲਰ ਜਿਊਲਰੀ ਬਹੁਤ ਹੀ ਸੋਹਣੀ ਲੱਗਦੀ ਹੈ। ਉੱਥੇ ਹੀ ਡਰੈੱਸ ਦੇ ਕਿਸੇ ਵੀ ਇਕ ਰੰਗ ਨਾਲ ਮੈਚ ਕਰਦੀ ਜੁੱਤੀ ਵੀ ਮੁਟਿਆਰਾਂ ਆਸਾਨੀ ਨਾਲ ਸਟਾਈਲ ਕਰ ਰਹੀਆਂ ਹਨ।

PunjabKesari

ਗੋਲਡਨ ਜਿਊਲਰੀ ਇਨ੍ਹਾਂ ਡਰੈੱਸਾਂ ਨੂੰ ਰਾਇਲ ਲੁੱਕ ਦੇ ਰਹੀ ਹੈ। ਚੋਕਰ, ਲਾਂਗ ਹਾਰ, ਝੁਮਕੇ ਅਤੇ ਚੂੜੀਆਂ ਨਾਲ ਇਨ੍ਹਾਂ ਦੀ ਲੁੱਕ ਹੋਰ ਵੀ ਨਿਖਰ ਕੇ ਆਉਂਦੀ ਹੈ। ਇਸ ਤੋਂ ਇਲਾਵਾ ਐਕਸੈਸਰੀਜ਼ ਦੀ ਗੱਲ ਕਰੀਏ ਤਾਂ ਹੈਂਡ ਬੈਗ, ਕਲਚ, ਘੜੀ, ਬ੍ਰੇਸਲੇਟ ਆਦਿ ਵੀ ਆਸਾਨੀ ਨਾਲ ਇਨ੍ਹਾਂ ਨਾਲ ਮੈਚ ਕਰ ਕੇ ਸਟਾਈਲ ਕੀਤੇ ਜਾ ਸਕਦੇ ਹਨ। ਇਨ੍ਹਾਂ ਦਾ ਟ੍ਰੈਂਡ ਇੰਨਾ ਵੱਧ ਗਿਆ ਹੈ ਕਿ ਬਾਜ਼ਾਰ ’ਚ ਵੀ ਵਾਈਬ੍ਰੈਂਟ ਅਤੇ ਮਲਟੀ ਕਲਰ ਡਰੈੱਸਾਂ ਦੀ ਭਰਮਾਰ ਹੈ। ਸਿੰਪਲ ਸੂਟ ਤੋਂ ਲੈ ਕੇ ਪਲਾਜ਼ੋ ਸੂਟ, ਸ਼ਰਾਰਾ, ਅਨਾਰਕਲੀ, ਫਰਾਕ ਸੂਟ, ਕਾਫ਼ਤਾਨ ਅਤੇ ਸਾੜ੍ਹੀਆਂ ਤੱਕ ’ਚ ਇਹੋ ਰੰਗ ਦੇਖੇ ਜਾ ਰਹੇ ਹਨ।

ਲਹਿੰਗਾ-ਚੋਲੀ ’ਚ ਵੀ ਵਾਈਬ੍ਰੈਂਟ ਕਲਰ ਚਾਰ ਚੰਨ ਲਗਾ ਰਹੇ ਹਨ, ਜਿਸ ’ਤੇ ਸਟੋਨ, ਸੀਕਵੈਂਸ, ਮਿਰਰ ਅਤੇ ਕੌੜੀ ਵਰਕ ਇਨ੍ਹਾਂ ਨੂੰ ਹੋਰ ਵੀ ਅਟ੍ਰੈਕਟਿਵ ਬਣਾ ਰਿਹਾ ਹੈ। ਸਿਰਫ਼ ਆਮ ਮੁਟਿਆਰਾਂ ਹੀ ਨਹੀਂ, ਸਗੋਂ ਬਹੁਤ ਸਾਰੀਆਂ ਅਦਾਕਾਰਾਵਾਂ ਅਤੇ ਮਾਡਲਾਂ ਨੂੰ ਵੀ ਕਈ ਮੌਕਿਆਂ ’ਤੇ ਵਾਈਬ੍ਰੈਂਟ ਅਤੇ ਮਲਟੀ ਕਲਰ ਡਰੈੱਸ ’ਚ ਦੇਖਿਆ ਜਾ ਸਕਦਾ ਹੈ। ਫੈਸਟੀਵਲ ਲੁੱਕ ਲਈ ਉਹ ਵੀ ਇਸੇ ਤਰ੍ਹਾਂ ਦੇ ਚਮਕਦਾਰ ਰੰਗਾਂ ਨੂੰ ਪਸੰਦ ਕਰ ਰਹੀਆਂ ਹਨ। ਫੈਸ਼ਨ ਐਕਸਪਰਟਸ ਦੇ ਅਨੁਸਾਰ, ਇਹ ਰੰਗ ਹਰ ਸਕਿਨ ਟੋਨ ’ਤੇ ਖਿੜਦੇ ਹਨ ਅਤੇ ਬਿਨਾਂ ਜ਼ਿਆਦਾ ਮਿਹਨਤ ਦੇ ਸਟਾਈਲਿਸ਼ ਲੁੱਕ ਦੇ ਦਿੰਦੇ ਹਨ। ਨਾਲ ਹੀ ਇਹ ਡਰੈੱਸਾਂ ਫੋਟੋ-ਫ੍ਰੈਂਡਲੀ ਵੀ ਹਨ ਅਤੇ ਫੈਸਟੀਵਲ ਫੋਟੋਸ਼ੂਟ ’ਚ ਇਨ੍ਹਾਂ ਦੀ ਲੁੱਕ ਹੋਰ ਵੀ ਜ਼ਿਆਦਾ ਖਿੜ ਕੇ ਆਉਂਦੀ ਹੈ, ਜਿਸ ਨਾਲ ਸੋਸ਼ਲ ਮੀਡੀਆ ’ਤੇ ਵੀ ਇਹ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। 


author

DIsha

Content Editor

Related News