ਲੇਵੈਂਡਰ ਕਲਰ ਦੀਆਂ ਡਰੈੱਸਾਂ ਮੁਟਿਆਰਾਂ ਨੂੰ ਦੇ ਰਹੀਆਂ ਕਿਊਟ ਲੁੱਕ

Sunday, Sep 20, 2026 - 09:45 AM (IST)

ਲੇਵੈਂਡਰ ਕਲਰ ਦੀਆਂ ਡਰੈੱਸਾਂ ਮੁਟਿਆਰਾਂ ਨੂੰ ਦੇ ਰਹੀਆਂ ਕਿਊਟ ਲੁੱਕ

ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਕੁਝ ਰੰਗ ਅਜਿਹੇ ਹੁੰਦੇ ਹਨ, ਜੋ ਕਦੇ ਆਊਟ ਆਫ਼ ਟ੍ਰੈਂਡ ਨਹੀਂ ਹੁੰਦੇ ਅਤੇ ਲੇਵੈਂਡਰ ਉਨ੍ਹਾਂ ’ਚੋਂ ਇਕ ਹੈ। ਪਿਛਲੇ 2-3 ਸਾਲਾਂ ਤੋਂ ਲੇਵੈਂਡਰ ਕਲਰ ਦਾ ਕ੍ਰੇਜ਼ ਮੁਟਿਆਰਾਂ ਤੋਂ ਲੈ ਕੇ ਔਰਤਾਂ ਤੱਕ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਰੰਗ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਸਾਫ਼ਟਨੈੱਸ ਹੈ। ਇਹ ਨਾ ਤਾਂ ਬਹੁਤ ਜ਼ਿਆਦਾ ਚਮਕੀਲਾ ਹੈ ਅਤੇ ਨਾ ਹੀ ਬਹੁਤ ਫਿੱਕਾ, ਇਹੀ ਵਜ੍ਹਾ ਹੈ ਕਿ ਇਹ ਹਰ ਸਕਿਨ ਟੋਨ ’ਤੇ ਬੇਹੱਦ ਖੂਬਸੂਰਤ ਲੱਗਦਾ ਹੈ ਅਤੇ ਪਹਿਨਣ ਵਾਲੇ ਨੂੰ ਇਕ ਸਾਫ਼ਟ ਅਤੇ ਗ੍ਰੇਸਫੁਲ ਲੁੱਕ ਦਿੰਦਾ ਹੈ। ਸਿਰਫ਼ ਆਮ ਮੁਟਿਆਰਾਂ ਹੀ ਨਹੀਂ, ਸਗੋਂ ਬਾਲੀਵੁੱਡ ਅਦਾਕਾਰਾਂ ਅਤੇ ਮਾਡਲਾਂ ਵੀ ਇਸ ਰੰਗ ਨੂੰ ਖੂਬ ਪਸੰਦ ਕਰ ਰਹੀਆਂ ਹਨ। ਏਅਰਪੋਰਟ ਲੁੱਕ ਹੋਵੇ, ਪ੍ਰਮੋਸ਼ਨ ਈਵੈਂਟ ਹੋਵੇ ਜਾਂ ਫਿਰ ਕੋਈ ਫੋਟੋਸ਼ੂਟ ਹੋਵੇ, ਕਈ ਅਦਾਕਾਲਾਂ ਲੇਵੈਂਡਰ ਸਾੜ੍ਹੀ, ਲਹਿੰਗਾ, ਗਾਊਨ ਅਤੇ ਸੂਟ ’ਚ ਨਜ਼ਰ ਆ ਚੁੱਕੀਆਂ ਹਨ।

ਖ਼ਾਸ ਕਰ ਕੇ ਗਰਮੀਆਂ ਦੇ ਮੌਸਮ ’ਚ ਇਹ ਰੰਗ ਮੁਟਿਆਰਾਂ ਨੂੰ ਕਿਊਟ, ਫ੍ਰੈੱਸ਼, ਕੂਲ ਅਤੇ ਸਟਾਈਲਿਸ਼ ਲੁੱਕ ਦਿੰਦਾ ਹੈ, ਇਸ ਲਈ ਰੋਜ਼ਮੱਰਾ ਦੀ ਜ਼ਿੰਦਗੀ ’ਚ ਵੀ ਮੁਟਿਆਰਾਂ ਨੂੰ ਲੇਵੈਂਡਰ ਕਲਰ ਦੀਆਂ ਸਾੜ੍ਹੀਆਂ, ਸੂਟ ਅਤੇ ਵਨ-ਪੀਸ ਡਰੈੱਸ ’ਚ ਖੂਬ ਦੇਖਿਆ ਜਾ ਰਿਹਾ ਹੈ। ਵੈਸਟਰਨ ਵੀਅਰ ’ਚ ਵੀ ਲੇਵੈਂਡਰ ਨੇ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ। ਬਾਜ਼ਾਰ ’ਚ ਲੇਵੈਂਡਰ ਕਲਰ ਦੇ ਟਾਪ, ਟੀ-ਸ਼ਰਟ, ਸ਼ਰਟ, ਵਨ-ਪੀਸ ਡਰੈੱਸ, ਗਾਊਨ ਅਤੇ ਕਾਰਡ ਸੈੱਟ ਕਾਫ਼ੀ ਟ੍ਰੈਂਡ ’ਚ ਹਨ। ਕਾਲਜ ਜਾਣ ਵਾਲੀਆਂ ਮੁਟਿਆਰਾਂ ਇਸ ਨੂੰ ਕੈਜ਼ੁਅਲ ਲੁੱਕ ਲਈ ਪਹਿਨਣਾ ਪਸੰਦ ਕਰਦੀਆਂ ਹਨ ਤਾਂ ਆਫ਼ਿਸ ਵੀਅਰ ’ਚ ਵੀ ਲੇਵੈਂਡਰ ਸ਼ਰਟ ਅਤੇ ਬਲੇਜ਼ਰ ਦਾ ਟ੍ਰੈਂਡ ਤੇਜ਼ੀ ਨਾਲ ਵਧਿਆ ਹੈ। ਗਰਮੀਆਂ ਲਈ ਇਹ ਰੰਗ ਸਭ ਤੋਂ ਜ਼ਿਆਦਾ ਆਰਾਮਦਾਇਕ ਅਤੇ ਅੱਖਾਂ ਨੂੰ ਸਕੂਨ ਦੇਣ ਵਾਲਾ ਮੰਨਿਆ ਜਾ ਰਿਹਾ ਹੈ।

PunjabKesari

ਇੰਡੀਅਨ ਵੀਅਰ ਦੀ ਗੱਲ ਕਰੀਏ ਤਾਂ ਲੇਵੈਂਡਰ ਕਲਰ ਦੇ ਸੂਟ, ਸਾੜ੍ਹੀ, ਲਹਿੰਗਾ-ਚੋਲੀ ਅਤੇ ਅਨਾਰਕਲੀ ਸੂਟ ਦੀ ਡਿਮਾਂਡ ਬਾਜ਼ਾਰ ’ਚ ਸਭ ਤੋਂ ਜ਼ਿਆਦਾ ਹੈ। ਪਹਿਲਾਂ ਜਿੱਥੇ ਲਾਲ, ਰਾਣੀ ਪਿੰਕ ਅਤੇ ਰਾਇਲ ਬਲੂ ਵਰਗੇ ਗੂੜ੍ਹੇ ਰੰਗਾਂ ਦੀ ਡਿਮਾਂਡ ਜ਼ਿਆਦਾ ਸੀ, ਉੱਥੇ ਹੀ ਹੁਣ ਲਾਈਟ ਤੋਂ ਲੈ ਕੇ ਡਾਰਕ ਲੇਵੈਂਡਰ ਤੱਕ ਦੇ ਸਾਰੇ ਸ਼ੇਡਜ਼ ਮਾਰਕੀਟ ’ਚ ਛਾਏ ਹੋਏ ਹਨ। ਚਿਕਨਕਾਰੀ, ਗੋਟਾ-ਪੱਟੀ, ਥ੍ਰੈੱਡ ਵਰਕ ਅਤੇ ਸੀਕੁਇਨਸ ਵਰਕ ਦੇ ਨਾਲ ਲੇਵੈਂਡਰ ਆਊਟਫ਼ਿਟ ਮੁਟਿਆਰਾਂ ਨੂੰ ਹੋਰ ਵੀ ਰਾਇਲ ਅਤੇ ਕਲਾਸੀ ਲੁੱਕ ਦਿੰਦੇ ਹਨ।

ਇਸ ਰੰਗ ਦੇ ਟ੍ਰੈਂਡ ’ਚ ਆਉਣ ਨਾਲ ਬਾਜ਼ਾਰ ’ਚ ਇਸ ਦੀ ਮੈਚਿੰਗ ਅਸੈਸਰੀਜ਼ ਦੀ ਵੀ ਭਰਮਾਰ ਆ ਗਈ ਹੈ। ਲੇਵੈਂਡਰ ਜੁੱਤੀ-ਮੋਜਰੀ, ਹੈਂਡਬੈਗ, ਕਲੱਚ ਅਤੇ ਸਿਲਵਰ ਆਕਸੀਡਾਈਜ਼ਡ ਜਿਊਲਰੀ, ਪਰਲ ਸੈੱਟ ਆਸਾਨੀ ਨਾਲ ਮਿਲ ਰਹੇ ਹਨ, ਜਿਸ ਨੂੰ ਔਰਤਾਂ ਅਤੇ ਮੁਟਿਆਰਾਂ ਆਪਣੇ ਆਊਟਫ਼ਿਟ ਦੇ ਨਾਲ ਮੈਚ ਕਰ ਕੇ ਪੂਰੀ ਲੁੱਕ ਕੰਪਲੀਟ ਕਰ ਰਹੀਆਂ ਹਨ। ਕੁੱਲ ਮਿਲਾ ਕੇ ਲੇਵੈਂਡਰ ਹੁਣ ਸਿਰਫ਼ ਇਕ ਰੰਗ ਨਹੀਂ, ਸਗੋਂ ਇਕ ਫੀਲਿੰਗ ਬਣ ਗਿਆ ਹੈ, ਜੋ ਸਾਫ਼ਟ, ਸਟਾਈਲਿਸ਼ ਅਤੇ ਐਲੀਗੈਂਟ ਹੋਣ ਦਾ ਅਹਿਸਾਸ ਕਰਵਾਉਂਦਾ ਹੈ।


author

DIsha

Content Editor

Related News