ਗਰਮੀਆਂ ’ਚ ਫੈਸ਼ਨ ਟ੍ਰੈਂਡ ਬਣੀ ‘ਨੂਡਲ ਸਟ੍ਰੈਪ ਡਰੈੱਸ’

Tuesday, Sep 22, 2026 - 09:45 AM (IST)

ਗਰਮੀਆਂ ’ਚ ਫੈਸ਼ਨ ਟ੍ਰੈਂਡ ਬਣੀ ‘ਨੂਡਲ ਸਟ੍ਰੈਪ ਡਰੈੱਸ’

ਵੈੱਬ ਡੈਸਕ- ਬਦਲਦੇ ਮੌਸਮ ਦੇ ਨਾਲ ਫੈਸ਼ਨ ਦੇ ਮਾਅਨੇ ਵੀ ਬਦਲ ਰਹੇ ਹਨ। ਬੀਤੇ ਕਾਫੀ ਸਮੇਂ ਤੋਂ ਮੁਟਿਆਰਾਂ ਵਿਚ ਨੂਡਲ ਸਟ੍ਰੈਪ ਡਰੈੱਸ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਹਲਕੀ, ਆਰਾਮਦਾਇਕ ਅਤੇ ਸਟਾਈਲਿਸ਼ ਹੋਣ ਕਾਰਨ ਇਹ ਡਰੈੱਸ ਸਮਰ ਫੈਸ਼ਨ ’ਚ ਆਪਣੀ ਖ਼ਾਸ ਜਗ੍ਹਾ ਬਣਾ ਚੁੱਕੀ ਹੈ। ਨੂਡਲ ਸਟ੍ਰੈਪ ਡਰੈੱਸ ਦੀ ਸਭ ਤੋਂ ਵੱਡੀ ਪਛਾਣ ਇਸ ਦੀ ਪਤਲੀ ਸਟ੍ਰੈਪ ਹੈ। ਇਸ ਦੀ ਸਟ੍ਰੈਪ ਦੀ ਚੌੜਾਈ ਸਿਰਫ ਕੁਝ ਮਿਲੀਮੀਟਰ ਹੁੰਦੀ ਹੈ, ਜੋ ਦੇਖਣ ’ਚ ਨੂਡਲ ਵਰਗੀ ਪਤਲੀ ਨਜ਼ਰ ਆਉਂਦੀ ਹੈ, ਇਸੇ ਵਜ੍ਹਾ ਕਰ ਕੇ ਇਸ ਨੂੰ ਨੂਡਲ ਸਟ੍ਰੈਪ ਜਾਂ ਸਪੈਗੇਟੀ ਸਟ੍ਰੈਪ ਡਰੈੱਸ ਕਿਹਾ ਜਾਂਦਾ ਹੈ।

ਇਹ ਸਟ੍ਰੈਪ ਮੋਢੇ ’ਤੇ ਬੇਹੱਦ ਹਲਕੀ ਲੱਗਦੀ ਹੈ ਅਤੇ ਡਰੈੱਸ ਨੂੰ ਇਕ ਐਲੀਗੈਂਟ ਲੁੱਕ ਦਿੰਦੀ ਹੈ। ਖ਼ਾਸ ਗੱਲ ਇਹ ਹੈ ਕਿ ਨੂਡਲ ਸਟ੍ਰੈਪ ਦਾ ਟ੍ਰੈਂਡ ਹੁਣ ਸਿਰਫ਼ ਵੈਸਟਰਨ ਵੀਅਰ ਤੱਕ ਸੀਮਤ ਨਹੀਂ ਰਿਹਾ, ਸਗੋਂ ਇੰਡੀਅਨ ਵੀਅਰ ’ਚ ਵੀ ਇਸ ਡਿਜ਼ਾਈਨ ਦੀ ਖੂਬ ਵਰਤੋਂ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰ ’ਚ ਇਸ ਡਿਜ਼ਾਈਨ ਦੇ ਬਲਾਊਜ਼ ਅਤੇ ਚੋਲੀਆਂ ਕਾਫ਼ੀ ਟ੍ਰੈਂਡ ’ਚ ਹਨ। ਮੁਟਿਆਰਾਂ ਨੂੰ ਸਾੜ੍ਹੀ ਦੇ ਨਾਲ ਇਸ ਡਿਜ਼ਾਈਨ ਦੇ ਬਲਾਊਜ਼ ਅਤੇ ਲਹਿੰਗੇ ਦੇ ਨਾਲ ਇਸ ਡਿਜ਼ਾਈਨ ਦੀ ਚੋਲੀ ਨੂੰ ਸਟਾਈਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

PunjabKesari

ਮਾਰਕੀਟ ’ਚ ਨੂਡਲ ਸਟ੍ਰੈਪ ਡਿਜ਼ਾਈਨ ਦੇ ਚੋਲੀ-ਲਹਿੰਗਾ ਸੈੱਟ, ਕ੍ਰਾਪ ਟਾਪ ਅਤੇ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਬਲਾਊਜ਼ ਆਸਾਨੀ ਨਾਲ ਮਿਲ ਜਾਂਦੇ ਹਨ। ਇੰਨਾ ਹੀ ਨਹੀਂ, ਅੱਜਕੱਲ ਸੂਟਾਂ ’ਚ ਵੀ ਇਹ ਡਿਜ਼ਾਈਨ ਦੇਖਣ ਨੂੰ ਮਿਲ ਰਿਹਾ ਹੈ। ਕਈ ਨੈੱਟ ਵਾਲੇ ਸੂਟਾਂ ਅਤੇ ਪਾਰਟੀ ਵੀਅਰ ਸੂਟਾਂ ’ਚ ਅੰਦਰ ਨੂਡਲ ਸਟ੍ਰੈਪ ਡਿਜ਼ਾਈਨ ਦਿੱਤਾ ਜਾ ਰਿਹਾ ਹੈ, ਜਿਸ ਦੇ ਉੱਪਰ ਨੈੱਟ ਦੀ ਜੈਕੇਟ ਜਾਂ ਸ਼੍ਰਗ ਸਟਾਈਲ ਕੀਤਾ ਜਾਂਦਾ ਹੈ। ਇਸ ਨਾਲ ਟ੍ਰੈਡੀਸ਼ਨਲ ਅਤੇ ਮਾਡਰਨ ਲੁੱਕ ਦੋਵਾਂ ਦਾ ਸੰਗਮ ਬਣਦਾ ਹੈ। ਡਿਜ਼ਾਈਨ ਦੇ ਲਿਹਾਜ਼ ਨਾਲ ਨੂਡਲ ਸਟ੍ਰੈਪ ਕਈ ਪੈਟਰਨ ’ਚ ਆਉਂਦਾ ਹੈ। ਕਈ ਵਾਰ ਇਹ ਸਿੱਧਾ ਸ਼ੋਲਡਰ ’ਤੇ ਰਹਿੰਦਾ ਹੈ, ਤਾਂ ਕਈ ਵਾਰ ਕ੍ਰਿਸ-ਕ੍ਰੌਸ ਪੈਟਰਨ ’ਚ ਪਿੱਛੇ ਵੱਲ ਡਿਜ਼ਾਈਨ ਕੀਤਾ ਜਾਂਦਾ ਹੈ। ਕੁਝ ਡਰੈੱਸਾਂ ਅਤੇ ਬਲਾਊਜ਼ਾਂ ’ਚ ਇਹ ਡਿਜ਼ਾਈਨ ਡੋਰੀ ਨਾਲ ਬੱਝਣ ਵਾਲੇ ਨੌਟ ਪੈਟਰਨ ’ਚ ਵੀ ਆਉਂਦਾ ਹੈ, ਜੋ ਬੈਕਲੈੱਸ ਲੁੱਕ ਨੂੰ ਹੋਰ ਸਟਾਈਲਿਸ਼ ਬਣਾਉਂਦਾ ਹੈ।

ਉੱਥੇ ਹੀ ਕੁਝ ਆਊਟਫਿਟ ’ਚ ਇਸ ਨੂੰ ਹੌਲਟਰ ਨੈੱਟ ਦੇ ਨਾਲ ਜੋੜਿਆ ਜਾਂਦਾ ਹੈ। ਸਿਰਫ਼ ਆਮ ਮੁਟਿਆਰਾਂ ਹੀ ਨਹੀਂ, ਸਗੋਂ ਬਾਲੀਵੁੱਡ ਅਦਾਕਾਰਾਂ ਅਤੇ ਮਾਡਲਾਂ ਵੀ ਇਸ ਤਰ੍ਹਾਂ ਦੀ ਡਰੈੱਸ ਦੀਆਂ ਦੀਵਾਨੀਆਂ ਹਨ। ਉਨ੍ਹਾਂ ਨੂੰ ਅਕਸਰ ਫਿਲਮਾਂ, ਐਵਾਰਡ ਫੰਕਸ਼ਨਾਂ ਅਤੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਵੀ ਖ਼ਾਸ ਮੌਕਿਆਂ ’ਚ ਇਸ ਤਰ੍ਹਾਂ ਦੀਆਂ ਡਰੈੱਸਾਂ ’ਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਇਸ ਸਟਾਈਲ ਨੂੰ ਦੇਖ ਕੇ ਹੀ ਇਹ ਟ੍ਰੈਂਡ ਮੁਟਿਆਰਾਂ ’ਚ ਹੋਰ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ। ਫੈਸ਼ਨ ਡਿਜ਼ਾਈਨਰਾਂ ਅਨੁਸਾਰ ਨੂਡਲ ਸਟ੍ਰੈਪ ਹਰ ਬਾਡੀ ਟਾਈਪ ਲਈ ਇਕ ਚੰਗਾ ਆਪਸ਼ਨ ਹੈ। ਇਸ ਨੂੰ ਕਾਟਨ, ਲਿਨਨ, ਜਾਰਜੈੱਟ ਅਤੇ ਸੈਟਿਨ ਵਰਗੇ ਕਈ ਫੈਬਰਿਕ ’ਚ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਸਟਾਈਲ ਕਰਨਾ ਵੀ ਬੇਹੱਦ ਆਸਾਨ ਹੈ। ਦਿਨ ਦੀ ਲੁੱਕ ਲਈ ਇਸ ਦੇ ਨਾਲ ਆਕਸੀਡਾਈਜ਼ਡ ਜਿਊਲਰੀ ਅਤੇ ਸਲਿੱਪਰਜ਼, ਜਦਕਿ ਸ਼ਾਮ ਲਈ ਹੀਲਜ਼ ਅਤੇ ਮਿਨੀਮਲ ਜਿਊਲਰੀ ਦੇ ਨਾਲ ਇਸ ਨੂੰ ਹੋਰ ਆਕਰਸ਼ਕ ਬਣਾਇਆ ਜਾ ਸਕਦਾ ਹੈ।


author

DIsha

Content Editor

Related News