ਪਿਤਾ ਦਾ ਸੁਪਨਾ ਅਤੇ ਮਾਂ ਦਾ ਅਕਸ ‘ਧੀਆਂ’

09/25/2022 12:01:50 PM

ਧੀ ਸ਼ਬਦ ’ਚ ਪੂਰੀ ਕਾਇਨਾਤ ਸਮਾਈ ਹੈ। ਪਿਤਾ ਦਾ ਸੁਪਨਾ ਤਾਂ ਇਹ ਮਾਂ ਦਾ ਵੀ ਅਕਸ ਹੰਦੀ ਹੈ। ਧੀਆਂ ਨਾ ਹੋਣ ਤਾਂ ਇਹ ਸੰਸਾਰ ਦੀ ਰੁਕ ਜਾਵੇਗਾ। ਜੇਕਰ ਇਹ ਕਿਹਾ ਜਾਵੇ ਕਿ ਧੀ ਦੇ ਬਿਨਾਂ ਇਸ ਸ਼੍ਰਿਸ਼ਟੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਤਾਂ ਗਲਤ ਨਹੀਂ ਹੋਵੇਗਾ। ਜੇਕਰ ਇਤਿਹਾਸ ਤੋਂ ਲੈ ਕੇ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸਮੁੱਚੀ ਮਨੁੱਖਤਾ ਦੇ ਵਿਕਾਸ ’ਚ ਧੀਆਂ ਦਾ ਯੋਗਦਾਨ ਸ਼ਾਨਦਾਰ ਰਿਹਾ ਹੈ। ਕੋਈ ਵੀ ਕਿੱਤਾ ਹੋਵੇ, ਹਰ ਜਗ੍ਹਾ ਧੀਆਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਆਪਣੇ ਹੁਨਰ ਤੇ ਮਿਹਨਤ ਨਾਲ ਅਨੋਖੀ ਛਾਪ ਛੱਡੀ ਹੈ।
ਚਾਹੇ ਧੀਆਂ ਨੂੰ ਲੈ ਕੇ ਸਮਾਜ ਦੀ ਸੋਚ ’ਚ ਬਦਲਾਅ ਆਇਆ ਹੈ, ਪਰ ਅਜੇ ਵੀ ਇਕ ਵਰਗ ਅਜਿਹਾ ਹੈ ਜੋ ਧੀਆਂ ਨੂੰ ਮੁੰਡਿਆਂ ਤੋਂ ਘੱਟ ਸਮਝਦਾ ਹੈ। ਅਜਿਹੇ ਵਰਗ ਦੀ ਸੋਚ ਨੇ ਕੰਨਿਆ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਇਸ ਯੁੱਗ ’ਚ ਵੀ ਕਾਇਮ ਰੱਖਿਆ ਹੋਇਆ ਹੈ। ਇਸ ਕਾਰਨ ਲਿੰਗ ਅਨੁਪਾਤ ’ਚ ਵੀ ਭਾਰੀ ਗਿਰਾਵਟ ਆਈ ਹੈ, ਜੋ ਸਾਡੇ ਸਾਹਮਣੇ ਇਕ ਵੱਡੀ ਚੁਣੌਤੀ ਹੈ।
ਸਮਾਜ ਦੇ  ਅਜਿਹੇ ਵਰਗ ਨੂੰ ਜਾਗਰੂਕ ਕਰਨ ਲਈ ਪਹਿਲਾਂ ਇਸ ਸੋਚ ਨੂੰ ਤਕੜਾ ਕਰਨ ਦੀ ਲੋੜ ਹੈ ਕਿ ਧੀਆਂ ਵੀ ਸਮਾਜ ’ਚ ਓਨੀ ਹੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਜਿੰਨੀ ਕਿ ਬੇਟੇ। ਦੂਸਰਾ ਇਹ ਸੋਚ ਵਿਕਸਿਤ ਕੀਤੀ ਜਾਵੇ ਕਿ ਜੇਕਰ ਲੜਕੀਆਂ ਹੀ ਨਾ ਹੋਣ ਤਾਂ ਵੰਸ਼ ਕਿਵੇਂ ਅੱਗੇ ਵਧੇਗਾ ਅਤੇ ਇਸ ਸ਼ਿ੍ਰਸ਼ਟੀ ਦਾ ਚੱਕਰ ਹੀ ਖਤਮ ਹੋ ਜਾਵੇਗਾ। ਤੀਸਰਾ, ਜੋ ਇਹ ਸੋਚਦੇ ਹਨ ਕਿ ਧੀਆਂ ਦਾ ਕੋਈ ਘਰ ਨਹੀਂ ਹੁੰਦਾ, ਉਹ ਗਲਤ ਹੈ। ਅਸਲ ’ਚ ਸੱਚਾਈ ਤਾਂ ਇਹ ਹੈ ਕਿ ਧੀਆਂ ਹਨ ਤਾਂ ਘਰ ਹੁੰਦਾ ਹੈ। ਜੇਕਰ ਪਿਤਾ ਦੇ ਘਰ ’ਚ ਬੇਟੀ ਮਹਿਮਾਨ ਹੈ ਤਾਂ ਸਸੁਰਾਲ ਦੇ ਘਰ ਦੀ ਪਛਾਣ ਹੈ।
ਧੀਆਂ ਆਪਣੇ  ਪਰਿਵਾਰ ਦਾ ਪੂਰਾ ਮੋਹ ਕਰਦੀਆਂ  ਹਨ ਤੇ ਬੇਹਤਰੀ ਲਈ ਸੋਚਦੀਆਂ ਹਨ ਅਤੇ ਇਹੀ ਗੱਲ ਉਨ੍ਹਾਂ ਨੂੰ ਬੇਟਿਆਂ ਤੋਂ ਵੱਖਰਾ ਕਰਦੀ ਹੈ। ਪਿਆਰ, ਤਿਆਗ ਅਤੇ ਭਾਵਨਾਵਾਂ ਦੀ ਮੂਰਤ ਹਮੇਸ਼ਾ ਪਰਿਵਾਰ ਨੂੰ ਇਕ ਸੂਤਰ ’ਚ ਬੰਨ੍ਹ ਕੇ ਰੱਖਣ ਲਈ ਯਤਨਸ਼ੀਲ ਰਹਿੰਦੀ ਹੈ। ਅੱਜ ਲੋੜ ਹੈ ਸਮਾਜ ਦੀ ਹਰ ਬੇਟੀ ਨੂੰ ਸਿੱਖਿਅਤ ਕਰਨ ਤੇ  ਆਤਮਨਿਰਭਰ ਬਣਾਉਣ ਦੀ, ਅਤੇ ਇਹ ਉਦੋਂ ਸੰਭਵ ਹੈ ਜਦੋਂ ਬੇਟੀਆਂ ਦੇ ਪ੍ਰਤੀ ਸਮਾਜ ਦੇ ਹਰ ਵਰਗ ਦੀ ਸੋਚ ਸਕਾਰਾਤਮਕ ਹੋਵੇ, ਪਰਿਵਾਰ ਦਾ ਹਰ ਮੈਂਬਰ ਉਸ ਚਾਅ ਨਾਲ ਨਵਜੰਮੀ ਬੇਟੀ ਦਾ ਘਰ ’ਚ ਸਵਾਗਤ ਕਰੇ, ਜੋ ਚਾਅ ਉਹ ਇਕ ਬੇਟੇ ਦੇ ਸਵਾਗਤ ਲਈ ਦਿਖਾਉਂਦੇ ਹਨ।
‘ਬੇਟੀ ਦਿਵਸ’ ਮਨਾਉਣ ਦਾ ਰੁਝਾਨ
ਹਰ ਦੇਸ਼ ’ਚ ਇਸ ਨੂੰ ਵੱਖ-ਵੱਖ ਦਿਨ ਮਨਾਇਆ ਜਾਂਦਾ ਹੈ। ਭਾਰਤ ’ਚ ਸਤੰਬਰ ਮਹੀਨੇ ਦੇ ਚੌਥੇ ਐਤਵਾਰ ਨੂੰ ਇਸ ਦਿਨ ਨੂੰ ਮਨਾਉਣ ਦਾ ਰੁਝਾਨ ਹੈ। ਤਰੀਕ ਚਾਹੇ ਕੋਈ ਵੀ ਹੋਵੇ, ਉਦੇਸ਼ ਇਕ ਹੈ -ਬੇਟੀਆਂ ਨੂੰ ਸਮਾਜ ’ਚ ਇਕ -ਸਾਮਾਨ ਅਧਿਕਾਰ ਦਿਵਾਉਣਾ, ਚਾਈਲਡ ਮੈਰਿਜ, ਦਹੇਜ ਪ੍ਰਥਾ ਤੇ  ਸ਼ੋਸ਼ਣ ਆਦਿ ’ਤੇ ਰੋਕ ਲਗਾਉਣਾ।


Aarti dhillon

Content Editor

Related News