ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਲੇਮਨ ਟੀ

02/16/2017 3:59:02 PM

ਨਵੀਂ ਦਿੱਲੀ— ਲੇਮਨ ਟੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਲੇਮਨ ਟੀ ਸਿਹਤ ਦੇ ਨਾਲ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦੀ ਹੈ। ਜੇਕਰ ਤੁਸੀਂ ਵੀ ਖੂਬਸੂਰਤ ਚਮੜੀ ਪਾਉਣਾ ਚਾਹੁੰਦੇ ਹੋ ਤਾਂ ਚਿਹਰੇ ਨੂੰ ਲੇਮਨ ਟੀ ਦੇ ਨਾਲ ਧੋਵੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਲੇਮਨ ਟੀ ਨਾਲ ਚਿਹਰੇ ਨੂੰ ਧੋਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।
1. ਰੋਜ਼ਾਨਾ ਲੇਮਨ ਟੀ ਨਾਲ ਚਿਹਰੇ ਧੋਣ ਨਾਲ ਚਮੜੀ ''ਤੇ ਮੌਜੂਦ ਕਾਲੇ - ਧੱਬੇ ਦੂਰ ਹੁੰਦੇ ਹਨ।
2. ਜੇਕਰ ਤੁਸੀਂ ਤੇਲੀ ਚਮੜੀ ਤੋਂ ਪਰੇਸ਼ਾਨ ਹੋ ਤਾਂ ਚਿਹਰੇ ਨੂੰ ਧੋਣ ਦੇ ਲਈ ਫੇਸਵਾਸ਼ ਦੀ ਜਗ੍ਹਾ ਲੇਮਨ ਟੀ ਦਾ ਇਸਤੇਮਾਲ ਕਰੋ।
3. ਲੇਮਨ ਟੀ ਨਾਲ ਚਿਹਰਾ ਧੋਣ ਨਾਲ ਜਲੇ ਕੱਟੇ ਦੇ ਨਿਸ਼ਾਨ ਦੂਰ ਹੁੰਦੇ ਹਨ।
4. ਚਿਹਰੇ ''ਤੇ ਮੁਹਾਸੇ ਅਤੇ ਦਾਣਿਆ ਤੋਂ ਛੁਟਕਾਰਾ ਪਾਉਣ ਦੇ ਲਈ ਲੇਮਨ ਟੀ ਦਾ ਇਸਤੇਮਾਲ ਕਰੋ। ਇਸ ਨਾਲ ਬਹੁਤ ਅਰਾਮ ਮਿਲਦਾ ਹੈ।
5. ਕੋਮਲ ਚਮੜੀ ਪਾਉਣ ਦੇ ਲਈ ਲੇਮਨ ਟੀ ਦਾ ਇਸਤੇਮਾਲ ਕਰ।


Related News