ਮੁਟਿਆਰਾਂ ’ਚ ਵਧਿਆ ਫੇਸ ਪੇਂਟਿੰਗ ਦਾ ਕ੍ਰੇਜ਼

Friday, Nov 29, 2024 - 02:33 PM (IST)

ਮੁਟਿਆਰਾਂ ’ਚ ਵਧਿਆ ਫੇਸ ਪੇਂਟਿੰਗ ਦਾ ਕ੍ਰੇਜ਼

ਵੈੱਬ ਡੈਸਕ- ਫੇਸ ਪੇਂਟਿੰਗ ਨੂੰ ਪਹਿਲਾਂ ਇਕ ਮਜ਼ੇਦਾਰ ਗਤੀਵਿਧੀ ਵਜੋਂ ਦੇਖਿਆ ਜਾਂਦਾ ਸੀ ਅਤੇ ਬੱਚਿਆਂ ਵਿਚ ਪ੍ਰਸਿੱਧ ਸੀ, ਪਰ ਅੱਜ ਫੇਸ ਪੇਂਟਿੰਗ ਜਾਗਰੂਕਤਾ ਦਾ ਸਾਧਨ ਬਣ ਗਈ ਹੈ। ਲੋਕ ਇਸ ਦੀ ਵਰਤੋਂ ਸਮਾਜਿਕ ਮੁੱਦਿਆਂ ਨੂੰ ਫੈਲਾਉਣ ਲਈ ਵੀ ਕਰਦੇ ਹਨ। ਫੇਸ ਪੇਂਟਿੰਗ ਅੱਜ ਦੇ ਸਮੇਂ ਦੀ ਸਭ ਤੋਂ ਪ੍ਰਸਿੱਧ ਮੁਕਾਬਲੇਬਾਜ਼ੀ ਹੈ, ਜਿਸ ਵਿਚ ਵਿਦਿਆਰਥੀਆਂ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਉਤਸ਼ਾਹ ਨਾਲ ਹਿੱਸਾ ਲੈਂਦਾ ਹੈ। ਫੇਸ ਪੇਂਟਿੰਗ ਲਈ ਗਲਿਸਰੀਨ ਆਧਾਰਿਤ ਫੇਸ ਪੇਂਟ, ਪੈਰਾਫਿਨ ਵੈਕਸ ਫੇਸ ਪੇਂਟ, ਐਕ੍ਰੀਲਿਕ ਪੇਂਟ ਅਤੇ ਪ੍ਰੋਫੈਸ਼ਨਲ ਫੇਸ ਪੇਂਟ ਦੀ ਵਰਤੋਂ ਕੀਤੀ ਜਾਂਦੀ ਹੈ। ਫੇਸ ਪੇਂਟਿੰਗ ਦੀ ਵਰਤੋਂ ਰਾਸ਼ਟਰ ਪ੍ਰਤੀ ਪਿਆਰ ਦਿਖਾਉਣ ਲਈ ਵੀ ਕੀਤੀ ਜਾਂਦੀ ਹੈ। ਆਜ਼ਾਦੀ ਦਿਹਾੜਾ ਹੋਵੇ ਜਾਂ ਗਣਤੰਤਰ ਦਿਵਸ, ਬਹੁਤ ਸਾਰੇ ਲੋਕ ਖਾਸ ਤੌਰ ’ਤੇ ਨੌਜਵਾਨ ਮਰਦ ਅਤੇ ਔਰਤਾਂ ਆਪਣੇ ਚਿਹਰਿਆਂ ’ਤੇ ਤਿਰੰਗੇ ਝੰਡੇ ਨੂੰ ਪੇਂਟ ਕਰਵਾਉਂਦੀਆਂ ਹਨ।
ਮੁਟਿਆਰਾਂ ਵਿਚ ਫੇਸ ਪੇਂਟਿੰਗ ਦਾ ਕ੍ਰੇਜ਼ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਜਦੋਂ ਭਾਰਤੀ ਟੀਮ ਦਾ ਕ੍ਰਿਕਟ ਮੈਚ ਹੁੰਦਾ ਹੈ ਤਾਂ ਕਈ ਮੁਟਿਆਰਾਂ ਤਿਰੰਗੇ ਦਾ ਚਿਹਰਾ ਪੇਂਟਿੰਗ ਕਰਵਾਉਂਦੀਆਂ ਵੇਖੀਆਂ ਜਾ ਸਕਦੀਆਂ ਹਨ। ਕ੍ਰਿਕਟ ਮੈਚਾਂ, ਆਜ਼ਾਦੀ ਦਿਹਾੜੇ, ਗਣਤੰਤਰ ਦਿਵਸ ਅਤੇ ਹੋਰ ਜਾਗਰੂਕਤਾ ਪ੍ਰੋਗਰਾਮਾਂ ਦੌਰਾਨ ਜ਼ਿਆਦਾਤਰ ਮੁਟਿਆਰਾਂ ਫੇਸ ਪੇਂਟਿੰਗ ਕਰਵਾਉਂਦੀਆਂ ਵੇਖੀਆਂ ਜਾ ਸਕਦੀਆਂ ਹਨ। ਕਈ ਵਾਰ ਸਕੂਲ, ਕਾਲਜ ਜਾਂ ਕਿਸੇ ਹੋਰ ਸਮਾਜਿਕ ਜਾਗਰੂਕਤਾ ਪ੍ਰੋਗਰਾਮ ਅਤੇ ਮੁਹਿੰਮ ਦੌਰਾਨ ਮੁਟਿਆਰਾਂ ਨੂੰ ਫੇਸ ਪੇਂਟਿੰਗ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ ਦੇਖਿਆ ਗਿਆ ਹੈ।
ਮੁਟਿਆਰਾਂ ਵੱਲੋਂ ਲੋਕਾਂ ਨੂੰ ਕਈ ਨੁੱਕੜ ਨਾਟਕਾਂ ਵਿਚ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਵਾਤਾਵਰਣ ਅਤੇ ਹੋਰ ਬਹੁਤ ਸਾਰੇ ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਲਈ ਫੇਸ ਪੇਂਟਿੰਗ ਕਰਵਾਏ ਦੇਖਿਆ ਗਿਆ ਹੈ। ਫੇਸ ਪੇਂਟਿੰਗ ਵਿਚ ਮੁਟਿਆਰਾਂ ਨੂੰ ਤਿਰੰਗਾ ਝੰਡਾ, ਭਾਰਤ ਦਾ ਨਕਸ਼ਾ, ਕੋਟਸ, ਟਾਈਗਰ ਪ੍ਰਿੰਟ ਫੇਸ ਪੇਂਟਿੰਗ, ਰਾਸ਼ਟਰੀ ਚਿੰਨ੍ਹ ਅਤੇ ਹੋਰ ਕਈ ਤਰ੍ਹਾਂ ਦੀਆਂ ਫੇਸ ਪੇਂਟਿੰਗ ਕਰਦੇ ਦੇਖਿਆ ਜਾ ਸਕਦਾ ਹੈ।


author

Aarti dhillon

Content Editor

Related News