ਹਰ ਰੋਜ ਇਸ ਬੀਅਰ ਬਾਰ ''ਚ ਆਉਂਦਾ ਹੈ ਇਹ ਜਿਰਾਫ

03/26/2017 4:50:32 PM

ਨਵੀਂ ਦਿੱਲੀ— ਲੋਕ ਆਪਣੇ ਮਿਜਾਜ਼ ਨੂੰ ਠੀਕ ਕਰਨ ਲਈ ਰੈਸਟੋਰੈਂਟ ਜਾਂ ਫਿਰ ਕਿਸੇ ਅਜਿਹੀ ਥਾਂ ''ਤੇ ਜਾਂਦੇ ਹਨ ਜਿੱਥੇ ਜਾ ਕੇ ਉਹ ਖੂਬ ਮਸਤੀ ਕਰ ਸਕਣ। ਇਸ ਲਈ ਉਹ ਕਦੀ ਬੀਅਰ ਬਾਰ ਜਾਂ ਫਿਰ ਕਿਸੇ ਪਾਰਕ ''ਚ ਆਪਣੇ ਪਰਿਵਾਰ ਨਾਲ ਜਾਣਾ ਪਸੰਦ ਕਰਦੇ ਹਨ ਪਰ ਅੱਜ ਅਸੀਂ ਜਿਸ ਥਾਂ ਦੀ ਗੱਲ ਕਰ ਰਹੇ ਹਾਂ ਉੱਥੇ ਲੋਕ ਇਕ ਜਿਰਾਫ ਦੇਖਣ ਲਈ ਆਉਂਦੇ ਹਨ। ਖਾਸ ਗੱਲ ਤਾਂ ਇਹ ਹੈ ਕਿ ਇਹ ਕੋਈ ਚਿੜੀਆ ਘਰ ਨਹੀਂ ਬਲਕਿ ਇਕ ਬੀਅਰ ਬਾਰ ਹੈ। ਜਿਰਾਫ ਹਰ ਰੋਜ ਇਕ ਨਿਸ਼ਚਿਤ ਸਮੇਂ ''ਤੇ ਇੱਥੇ ਆਉਂਦਾ ਹੈ। 
ਜੋਹਾਨਸਬਰਗ ਦੇ ਲੋਇਨ ਪਾਰਕ ''ਚ ਪਰਡੀ ਨਾਂ ਦਾ ਜਿਰਾਫ ਕੋਲ ਹੀ ਬਣੇ ਇਕ ਰੈਸਟੋਰੈਂਟ ''ਚ ਆਉਂਦਾ ਹੈ। 20 ਫੁੱਟ ਲੰਮੇਂ ਇਸ ਜਿਰਾਫ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਜਿਰਾਫ ਕਾਰਨ ਹੀ ਇਹ ਰੈਸਟੋਰੈਂਟ ਲੋਕਾਂ ਦੀ ਪਸੰਦ ਹੈ। ਇਸ ਦਾ ਮਾਲਕ ਵੀ ਰੋਜ ਜਿਰਾਫ ਦੇ ਆਉਣ ਦਾ ਇੰਤਜ਼ਾਰ ਕਰਦਾ ਹੈ। 
ਪਰਡੀ ਨਾਮੀ ਜਿਰਾਫ ਦੇ ਇਕ ਨਿਸ਼ਚਿਤ ਸਮੇਂ ''ਤੇ ਆਉਣ ਦਾ ਕਾਰਨ ਵੀ ਦਿਲਚਸਪ ਹੈ। ਉਹ ਇੱਥੇ ਹਰ ਰੋਜ ਡਰਿੰਕ ਕਰਨ ਲਈ ਆਉਂਦਾ ਹੈ। ਡਰਿੰਕ ਕਰਨ ਮਗਰੋਂ ਉਹ ਉਸ ਵੇਲੇ ਤੱਕ ਨਹੀਂ ਜਾਂਦਾ ਜਦੋਂ ਤੱਕ ਖਾਣਾ ਨਹੀਂ ਖਾ ਲੈਂਦਾ। ਉਸ ਦੀਆਂ ਅਜਿਹੀਆਂ ਹਰਕਤਾਂ ਦੇਖਣ ਲਈ ਲੋਕ ਭੀੜ ਦੇ ਰੂਪ ''ਚ ਆਉਂਦੇ ਹਨ। ਬਾਰ ਦਾ ਮਾਲਕ ਜਿਰਾਫ ਲਈ ਖੁਦ ਭੋਜਨ ਬਣਾਉਂਦਾ ਹੈ ਤਾਂ ਜੋ ਉਸ ਦੀ ਪ੍ਰਾਹੁਣਾਚਾਰੀ ''ਚ ਕੋਈ ਕਮੀ ਨਾ ਰਹਿ ਜਾਏ। 

 

Related News