ਇਸ ਜਗ੍ਹਾ ਦਾ ਹਰ ਬੱਚਾ ਹੈ ਪ੍ਰਧਾਨ ਮੰਤਰੀ ਅਤੇ ਕੰਪਨੀ ਦਾ ਮਾਲਕ !

04/17/2017 4:01:49 PM

ਨਵੀਂ ਦਿੱਲੀ— ਰਾਜਸਥਾਨ ਦੇ ਬੂੰਦੀ ਪਿੰਡ ''ਚ ਜੇ ਕੋਈ ਤੁਹਾਨੂੰ ਕਹਿੰਦਾ ਹੈ ਕਿ ਰਾਸ਼ਟਰਪਤੀ ਬਕਰੀਆਂ ਚਰਾਉਣ ਗਏ ਹਨ ਜਾਂ ਪ੍ਰਧਾਨ ਮੰਤਰੀ ਘਰ ਦਾ ਕੋਈ ਸਾਮਾਨ ਲੈਣ ਲਈ ਗਏ ਹਨ ਤਾਂ ਇਸ ''ਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ। ਅਸਲ ''ਚ ਇੱਥੋਂ ਦੇ ਲੋਕ ਆਪਣੇ ਬੱਚਿਆਂ ਦੇ ਨਾਂ ਉੱਚੀਆਂ ਪਦਵੀਆਂ, ਮੋਬਾਇਲ ਕੰਪਨੀਆਂ, ਅਦਾਲਤਾਂ ਆਦਿ ਦੇ ਨਾਂ ''ਤੇ ਰੱਖਦੇ ਹਨ।
ਇਸ ਜ਼ਿਲ੍ਹੇ ''ਚ ਲੋਕਾਂ ਦੁਆਰਾ ਆਪਣੇ ਬੱਚਿਆਂ ਦੇ ਨਾਂ ਉੱਚੀਆਂ ਪਦਵੀਆਂ, ਦਫਤਰਾਂ, ਮੋਬਾਇਲ ਬ੍ਰਾਂਡਾਂ ਅਤੇ ਐਕਸੈਸਰੀ ਦੇ ਨਾਂ ''ਤੇ ਰੱਖਣਾ ਆਮ ਗੱਲ ਹੈ। ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੈਮਸੰਗ ਅਤੇ ਐਂਡਰੋਇਡ ਦੇ ਇਲਾਵਾ ਸਿਮ ਕਾਰਡ, ਚਿਪ, ਜਿਓਨੀ, ਮਿਸ ਕਾਲ, ਰਾਜਪਾਲ ਅਤੇ ਹਾਈਕੋਰਟ ਵਰਗੇ ਵਿਲੱਖਣ ਨਾਂ ਆਪਣੇ ਬੱਚਿਆਂ ਦੇ ਰੱਖਦੇ ਹਨ।
ਜ਼ਿਲ੍ਹਾ ਦਫਤਰ ਤੋਂ 10 ਕਿਲੋਮੀਟਰ ਦੂਰ ਰਾਮਨਗਰ ਪਿੰਡ ''ਚ ਕੰਜਡ ਕਬੀਲੇ ਦੀ ਆਬਾਦੀ 500 ਤੋਂ ਥੋੜ੍ਹੀ ਜਿਆਦਾ ਹੈ। ਆਮ ਤੌਰ ''ਤੇ ਇਹ ਲੋਕ ਅਸਿੱਖਿਅਤ ਹਨ ਪਰ ਇਸ ਤਰ੍ਹਾਂ ਦੇ ਨਾਂ ਰੱਖਣਾ ਇਹ ਦੱਸਦਾ ਹੈ ਕਿ ਇਨ੍ਹਾਂ ਲੋਕਾਂ ''ਚ ਸਿੱਖਿਆ ਪ੍ਰਾਪਤ ਕਰਨ ਦੀ ਕਿੰਨੀ ਇੱਛਾ ਹੈ।

Related News