ਗਰਮੀਆਂ ''ਚ ਅਦਰਕ ਅਤੇ ਲਸਣ ਖਾਣ ਦੇ ਹੁੰਦੇ ਹਨ ਕਈ ਫਾਇਦੇ
Monday, Apr 10, 2017 - 12:54 PM (IST)

ਨਵੀਂ ਦਿੱਲੀ— ਗਰਮੀਆਂ ''ਚ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਕਈ ਤਰ੍ਹਾਂ ਦੇ ਉਪਾਅ ਕਰਨੇ ਪੈਂਦੇ ਹਨ। ਇਨ੍ਹਾਂ ''ਚੋਂ ਜ਼ਿਆਦਾਤਰ ਖੁਰਾਕ ਵੱਲ ਧਿਆਨ ਦੇਣਾ ਪੈਂਦਾ ਹੈ। ਯੂਨੀਵਰਸਿਟੀ ਆਫ ਮੈਰੀਲੈਂਡ ਮੈਡੀਕਲ ਸੈਂਟਰ ਦੀ ਰਿਸਰਚ ਮੁਤਾਬਕ ਅਦਰਕ ਅਤੇ ਲਸਣ ਦੋਹਾਂ ''ਚ ਐਂਟੀ ਫੰਗਲ, ਐਂਟੀ ਸੈਪਟਿਕ ਅਤੇ ਐਂਟੀ ਇੰਫਲੇਮੇਟਰੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਨ੍ਹਾਂ ਦੋਹਾਂ ਨੂੰ ਇੱਕਠੇ ਖਾਣ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਹਾਂ ਨੂੰ ਇੱਕਠੇ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਅਦਰਕ ਅਤੇ ਲਸਣ ''ਚ ਐਂਟੀ ਇੰਫਲੇਮੇਟਰੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਜੋ ਜੋੜਾਂ ਦੇ ਦਰਦ ਤੋਂ ਬਚਾਉਂਦੀਆਂ ਹਨ।
2. ਇਨ੍ਹਾਂ ਦੋਹਾਂ ''ਚ ਐਂਟੀ ਬੈਕਟੀਰੀਅਲ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਜੋ ਯੂਰਿਨ ਇੰਨਫੈਰਸ਼ਨ ਤੋਂ ਬਚਾਉਂਦੀਆਂ ਹਨ।
3. ਅਦਰਕ ਨਾਲ ਲਸਣ ਖਾਣ ''ਤੇ ਫੈਟ ਬਰਨਿੰਗ ਦੀ ਕਿਰਿਆ ਤੇਜ਼ ਹੁੰਦੀ ਹੈ, ਜਿਸ ਨਾਲ ਸਰੀਰ ਦਾ ਭਾਰ ਘੱਟਦਾ ਹੈ।
4. ਇਨ੍ਹਾਂ ਦੋਹਾਂ ''ਚ ਕੋਲੇਸਟਰੌਲ ਬਿਲਕੁਲ ਵੀ ਨਹੀਂ ਹੁੰਦਾ, ਜਿਸ ਕਾਰਨ ਦਿਲ ਸੰਬੰਧੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
5. ਅਦਰਕ ਅਤੇ ਲਸਣ ''ਚ ਪੋਟਾਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ, ਜੋ ਬੀ. ਪੀ. ਨੂੰ ਕੰਟਰੋਲ ''ਚ ਰੱਖਦੀ ਹੈ।
6. ਇਨ੍ਹਾਂ ''ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰਕ ਕਮਜ਼ੋਰੀ ਹੁੰਦੀ ਹੈ ਅਤੇ ਸਰੀਰ ਚੁਸਤ ਰਹਿੰਦਾ ਹੈ।
7. ਇਨ੍ਹਾਂ ਦੋਹਾਂ ਨੂੰ ਇੱਕਠੇ ਖਾਣ ਨਾਲ ਸਰੀਰ ਨੂੰ ਵਿਟਾਮਿਨ ਬੀ-6 ਮਿਲਦਾ ਹੈ, ਜਿਸ ਨਾਲ ਯਾਦ-ਸ਼ਕਤੀ ਤੇਜ਼ ਹੁੰਦੀ ਹੈ।
8. ਅਦਰਕ ਅਤੇ ਲਸਣ ''ਚ ਆਇਰਨ ਹੁੰਦਾ ਹੈ, ਜੋ ਐਨੀਮੀਆ (ਖੂਨ ਦੀ ਕਮੀ) ਤੋਂ ਬਚਾਉਂਦਾ ਹੈ।
9. ਇਨ੍ਹਾਂ ਦੋਹਾਂ ''ਚ ਫਾਈਬਰ ਹੁੰਦੇ ਹਨ, ਜੋ ਹਾਜ਼ਮੇ ਨੂੰ ਠੀਕ ਰੱਖਦੇ ਹਨ।
10. ਇਨ੍ਹਾਂ ਦੋਹਾਂ ''ਚ ਕੈਲਸ਼ੀਅਮ ਹੁੰਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ।