ਬਾਜ਼ਾਰ ''ਤੋਂ ਨਹੀਂ ਘਰ ਬਣਾ ਕੇ ਖਾਓ ਨੂਡਲਸ ਸਪਰਿੰਗ ਰੋਲ

09/29/2020 9:32:51 AM

ਜਲੰਧਰ—ਕੋਰੋਨਾ ਵਾਇਰਸ ਦੇ ਕਾਰਨ ਮੰਨੋ ਜ਼ਿੰਦਗੀ ਰੁੱਕ ਜਿਹੀ ਗਈ ਹੈ। ਜਿਥੇ ਪਹਿਲਾਂ ਲੋਕ ਹਰ ਸ਼ਾਮ ਜਾਂ ਵੀਕੈਂਡ 'ਚ ਬਾਹਰ ਘੁੰਮਣ ਦੇ ਨਾਲ ਆਪਣੀ ਮਨ-ਪਸੰਦ ਦੀ ਡਿਸ਼ ਖਾਣ ਦਾ ਮਜ਼ਾ ਲੈਂਦੇ ਸਨ। ਪਰ ਅੱਜ ਦੇ ਸਮੇਂ 'ਚ ਹਰ ਕੋਈ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਕਿਤੇ ਘੁੰਮਣ ਦੇ ਨਾਲ ਬਾਹਰ ਦੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਰੱਖਦੇ ਹਨ। ਅਜਿਹੇ 'ਚ ਆਪਣੇ ਵੀਕੈਂਡ ਨੂੰ ਸਪੈਸ਼ਲ ਬਣਾਉਣ ਲਈ ਘਰ 'ਚ ਹੀ ਰੈਸਟੋਰੈਂਟ ਵਰਗੇ ਨੂਡਲਸ ਸਪਰਿੰਗ ਰੋਲ ਬਣਾ ਕੇ ਖਾਣ ਦਾ ਮਜ਼ਾ ਲੈ ਸਕਦੇ ਹੋ ਤਾਂ ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ
ਕਵਰਿੰਗ ਲਈ ਜ਼ਰੂਰੀ ਸਮੱਗਰੀ
ਮੈਦਾ-1 ਕੱਪ
ਤੇਲ-2 ਟੀਸਪੂਨ
ਨਮਕ-1/4 ਟੀਸਪੂਨ 
ਸਟਫਿੰਗ ਲਈ ਜ਼ਰੂਰੀ ਸਮੱਗਰੀ
ਨੂਡਲਸ- 1 ਕੱਪ (ਉਬਲੇ ਹੋਏ) 
ਪਨੀਰ-1/4 ਕੱਪ
ਮਟਰ-1/3 ਕੱਪ
ਪੱਤਾ ਗੋਭੀ-1/2 ਕੱਪ (ਬਾਰੀਕ ਕੱਟੀ)
ਅਦਰਕ ਪੇਸਟ-1/2 ਟੀਸਪੂਨ 
ਕਾਲੀ ਮਿਰਚ ਪਾਊਡਰ-1/4 ਟੀਸਪੂਨ
ਸ਼ਿਮਲਾ ਮਿਰਚ-1/4 ਕੱਪ (ਬਾਰੀਕ ਕੱਟੀ ਹੋਈ)
ਹਰੀ ਮਿਰਚ-2 
ਨਿੰਬੂ ਦਾ ਰਸ-1 ਟੀਸਪੂਨ
ਸੋਇਆ ਸਾਸ- 1 ਟੀਸਪੂਨ
ਨਮਕ ਸੁਆਦ ਅਨੁਸਾਰ 
ਮੈਦੇ ਦਾ ਗਾੜ੍ਹਾ ਘੋਲ- 2 ਚਮਚ
ਤੇਲ ਲੋੜ ਅਨੁਸਾਰ
ਬਣਾਉਣ ਦੀ ਵਿਧੀ
—ਸਭ ਤੋਂ ਪਹਿਲਾਂ ਇਕ ਕੌਲੀ 'ਚ ਮੈਦਾ, ਤੇਲ, ਨਮਕ ਮਿਲਾਓ।
—ਇਸ 'ਚ ਲੋੜ ਅਨੁਸਾਰ ਪਾਣੀ ਮਿਲਾ ਕੇ ਨਰਮ ਆਟਾ ਗੁੰਨ੍ਹ ਕੇ 15 ਮਿੰਟ ਤੱਕ ਵੱਖਰਾ ਰੱਖ ਦਿਓ।
—ਇਕ ਪੈਨ 'ਚ ਤੇਲ ਗਰਮ ਕਰਕੇ ਉਸ 'ਚ ਅਦਰਕ ਦਾ ਪੇਸਟ ਅਤੇ ਹਰੀ ਮਿਰਚ ਭੁੰਨ੍ਹੋ।
—ਹੁਣ ਇਸ 'ਚ ਮਟਰ, ਸ਼ਿਮਲਾ ਮਿਰਚ ਅਤੇ ਪੱਤਾ ਗੋਭੀ ਪਾ ਕੇ 2 ਮਿੰਟ ਪਕਾਓ।
—ਬਾਕੀ ਦੀ ਸਮੱਗਰੀ ਮਿਲਾ ਕੇ ਥੋੜ੍ਹੀ ਦੇਰ ਭੁੰਨੋ।
—ਹੁਣ ਮੈਦੇ ਦੀ ਲੋਈ ਲੈ ਕੇ ਪਤਲੀ-ਪਤਲੀ ਰੋਟੀ ਵੇਲ ਲਓ ਅਤੇ ਦੋਵੇਂ ਪਾਸੇ ਹਲਕਾ ਜਿਹਾ ਸੇਕੋ।
—ਤਿਆਰ ਰੋਟੀਆਂ 'ਤੇ ਸਟਫਿੰਗ ਭਰ ਕੇ ਕਿਨਾਰਿਆਂ ਨੂੰ ਮੈਦੇ ਦੇ ਘੋਲ ਨਾਲ ਚਿਪਕਾਓ।
—ਹੁਣ ਉਨ੍ਹਾਂ ਨੂੰ ਤੇਲ 'ਚ ਕ੍ਰਿਸਪੀ ਹੋਣ ਤੱਕ ਡੀਪ ਫਰਾਈ ਕਰੋ।
—ਲਓ ਜੀ ਤੁਹਾਡੇ ਨੂਡਲਸ ਸਪਰਿੰਗ ਰੋਲ ਬਣ ਕੇ ਤਿਆਰ ਹਨ। ਇਸ ਨੂੰ ਟੋਮੈਟੋ ਸਾਸ ਨਾਲ ਖਾਣ ਦਾ ਮਜ਼ਾ ਲਓ।


Aarti dhillon

Content Editor

Related News