ਲੰਬੇ ਸਮੇਂ ਤੱਕ ਜਵਾਨ ਰਹਿਣ ਦਾ ਆਸਾਨ ਤਰੀਕਾ
Thursday, Feb 02, 2017 - 09:42 AM (IST)

ਮੁੰਬਈ—ਫਲਾਂ ''ਚ ਅੰਗੂਰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਅੰਗੂਰਾਂ ਸਿਰਫ਼ ਖਾਣ ਲਈ ਜਾਂ ਸ਼ਰਾਬ ਬਣਾਉਣ ਲਈ ਨਹੀਂ ਵਰਤੇ ਜਾਂਦੇ , ਬਲਕਿ ਸਿਹਤ ਨੂੰ ਤੰਦਰੁਸਤ ਰੱਖਣ ਅਤੇ ਸੁੰਦਰਤਾ ਸੰਬੰਧੀ ਬਹੁਤ ਸਾਰੇ ਪ੍ਰੋਡੈਕਟਸ ''ਚ ਵੀ ਕੀਤੀ ਜਾਂਦੀ ਹੈ। ਇਹ ਚਮੜੀ ਨੂੰ ਯੂ. ਵੀ. ਕਿਰਨਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ ਅਤੇ ਨਾਲ ਹੀ ਸਨਬਰਨ ਨੂੰ ਵੀ ਠੀਕ ਕਰਦੇ ਹਨ।
ਜੇਕਰ ਤੁਹਾਡੀ ਚਮੜੀ ਸੂਰਜ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੈ ਤਾਂ ਤੁਸੀਂ ਅੰਗੂਰਾਂ ਦਾ ਰਸ ਲਗਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਅੰਗੂਰਾਂ ਦਾ ਫੇਸਪੈਕ ਚਮੜੀ ਲਈ ਵੀ ਚੰਗਾ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ''ਚ ਐਂਟੀ-ਆਕਸੀਡੈਂਟ ਵੀ ਵਧੇਰੇ ਮਾਤਰਾ ''ਚ ਪਾਏ ਜਾਂਦੇ ਹਨ।
1. ਇੱਕ ਬਰਤਨ ''ਚ ਅੰਗੂਰ ਲਵੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੀਹ ਲਓ। ਇਨ੍ਹਾਂ ''ਚ ਇੱਕ 1 ਵੱਡਾ ਚਮਚ ਜੈਤੂਨ ਦਾ ਤੇਲ, 1/2 ਚਮਚ ਦੁੱਧ, 1/2 ਚਮਚ ਖਾਣ ਵਾਲਾ ਸੋਡਾ ਮਿਲਾਓ ਅਤੇ ਇਨ੍ਹਾਂ ਦਾ ਗਾੜ੍ਹਾ ਪੇਸਟ ਬਣਾਓ। ਇਸ ਤੋਂ ਬਾਅਦ 15 ਮਿੰਟਾਂ ਲਈ ਇਸ ਮਿਸ਼ਰਣ ਨੂੰ ਚਿਹਰੇ ''ਤੇ ਰਗੜੋ ਅਤੇ ਫਿਰ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਇਹ ਅੰਗੂਰਾਂ ਨਾਲ ਬਣਿਆ ਕੁਦਰਤੀ ਫੇਸ ਕਲੀਂਜਰ ਹੈ।
2. ਇੱਕ ਚਮਚ ਅੰਗੂਰਾਂ ਦਾ ਰਸ ਲਓ ਅਤੇ ਇਸ ਨੂੰ ਆਪਣੇ ਚਿਹਰੇ ''ਤੇ ਲਗਾ ਲਓ। ਫਿਰ ਇਸ ਨੂੰ 15 ਮਿੰਟਾਂ ਲਈ ਚਿਹਰੇ ''ਤੇ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਗਰਮ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ''ਤੇ ਨਮੀ ਆ ਜਾਵੇਗੀ।
3. ਜਿਵੇਂ-ਜਿਵੇਂ ਸਾਡੀ ਉਮਰ ਵੱਧਦੀ ਜਾਵੇਗੀ, ਚਮੜੀ ''ਚ ਢਿੱਲਾਪਨ ਆਉਣ ਲੱਗਦਾ ਹੈ। ਨਾਲ ਹੀ ਖ਼ੁਸ਼ਕੀ ਵੀ ਵੱਧਦੀ ਹੈ ਅਤੇ ਕੁਦਰਤੀ ਗਲੋਅ ਘੱਟਣ ਲੱਗ ਪੈਂਦਾ ਹੈ। ਵੱਧਦੀ ਉਮਰ ਦੇ ਇਨ੍ਹਾਂ ਨਿਸ਼ਾਨਾਂ ਨੂੰ ਛੁਪਾਉਣ ਲਈ ਕਾਲੇ ਅੰਗੂਰਾਂ, ਐਵੋਕੇਡੋ ਪਲਪ, 2 ਚਮਚ ਸ਼ਹਿਦ ਅਤੇ ਗੁਲਾਬ ਜਲ ਨੂੰ ਮਿਲਾ ਕੇ ਫੇਸ ਪੈਕ ਬਣਾ ਲਓ। ਇਸ ਨੂੰ ਚਿਹਰੇ ''ਤੇ 15 ਮਿੰਟ ਲਗਾ ਕੇ ਰੱਖੋ। ਜੇਕਰ ਤੁਹਾਡੇ ਕੋਲ ਐਵੋਕੇਡੋ ਨਹੀਂ ਹੈ ਤਾਂ ਤੁਸੀਂ ਇਸ ਦੀ ਥਾਂ ਕੇਲੇ ਦਾ ਪਲਪ ਵੀ ਲੈ ਸਕਦੇ ਹੋ।