ਲੰਬੇ ਵਾਲਾਂ ਲਈ ਅਪਣਾਓ ਇਹ ਘਰੇਲੂ ਨੁਸਖਾ
Wednesday, Feb 08, 2017 - 12:56 PM (IST)

ਨਵੀਂ ਦਿੱਲੀ— ਖਾਣ-ਪੀਣ ਦੀਆਂ ਗਲਤ ਆਦਤਾਂ ਨਾਲ ਹਰ ਵਿਅਕਤੀ ਝੜਦੇ ਵਾਲਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਇਸ ਦਾ ਕਾਰਨ ਇਹ ਹੈ ਕਿ ਸਾਡੇ ਵਾਲਾਂ ਨੂੰ ਚੰਗੀ ਤਰ੍ਹਾਂ ਪੌਸ਼ਣ ਨਹੀਂ ਮਿਲਦਾ। ਵਾਲ ਹੋਲੀ-ਹੋਲੀ ਕੰਮਜ਼ੋਰ ਹੋਣ ਲੱਗਦੇ ਹਨ, ਫਿਰ ਗੰਜੇਪਨ ਦੀ ਸਮੱਸਿਆ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸ ਹਾਲਤ ''ਚ ਲੜਕੀਆਂ ਜ਼ਿਆਦਾ ਪਰੇਸ਼ਾਨ ਹੁੰਦੀਆਂ ਹਨ, ਇਸਦੇ ਲਈ ਉਹ ਕਈ ਤਰ੍ਹਾਂ ਦੀ ਟ੍ਰੀਟਮੇਂਟ ਅਤੇ ਘਰੇਲੂ ਤਰੀਕੇ ਅਪਣਾਉਦੀਆਂ ਹਨ, ਪਰ ਇਸ ਦਾ ਵੀ ਕੋਈ ਖਾਸ ਅਸਰ ਦਿਖਾਈ ਨਹੀਂ ਦਿੰਦਾ ਹੈ। ਜੇਕਰ ਤੁਸੀਂ ਆਪਣੇ ਵਾਲਾਂ ਨੂੰ ਲੰਬਾ ਅਤੇ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਇਸ ਬਾਰ ਨਿੰਬੂ ਦਾ ਇਸਤੇਮਾਲ ਕਰੋ। ਜੀ ਹਾਂ , ਨਿੰਬੂ ''ਚ ਅਜਿਹੇ ਗੁਣ ਮੌਜੂਦ ਹੁੰਦੇ ਹਨ, ਜੋ ਸਾਡੇ ਵਾਲਾਂ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਨੂੰ ਝੜ ਤੋਂ ਖਤਮ ਕਰ ਦਿੰਦਾ ਹੈ।
ਸਮੱਗਰੀ
- 1/2 ਨਿੰਬੂ
ਵਿਧੀ
ਇੱਕ ਕੌਲੀ ''ਚ 1/2 ਨਿੰਬੂ ਦਾ ਰਸ ਨਿਚੋੜ ਲਓ। ਫਿਰ ਇਸ ਰਸ ਨਾਲ 5 ਮਿੰਟ ਦੇ ਲਈ ਆਪਣੇ ਸਿਰ ਦੀ ਮਾਲਿਸ਼ ਕਰੋਂ। ਮਾਲਿਸ਼ ਕਰਨ ਦੇ ਬਾਅਦ 10 ਮਿੰਟ ਲਈ ਵਾਲਾਂ ਨੂੰ ਇਸ ਤਰ੍ਹਾਂ ਛੱਡ ਦਿਓ। ਬਾਅਦ ''ਚ ਹਲਕੇ ਸਲਫੇਟ ਮੁਕਤ ਸ਼ੈਂਪੂ ਨਾਲ ਵਾਲ ਧੋ ਲਓ। ਅਜਿਹਾ ਹਫਤੇ ''ਚ ਇੱਕ ਬਾਰ ਕਰੋਂ। ਇਸ ਨਾਲ ਵਾਲਾਂ ਦੀ ਲੰਬਾਈ ਵੱਧੇਗੀ।
- ਇਸ ਤਰ੍ਹਾਂ ਵਾਲਾਂ ''ਚ ਨਿੰਬੂ ਦਾ ਰਸ ਲਗਾਕੇ ਮਾਲਿਸ਼ ਕਰਨ ਨਾਲ ਵਾਲਾਂ ''ਚ ਤੇਲ ਆਪਣਾ ਚੰਗੀ ਤਰ੍ਹਾਂ ਕੰਮ ਕਰਦਾ ਹੈ। ਹਿ ਇਲਾਜ਼ ਸਿਰ ਦੇ ਕੋਲੇਜਨ ਨੂੰ ਵਧਾਉਂਦਾ ਹੈ, ਜਿਸ ਨਾਲ ਵਾਲਾਂ ਦਾ ਵਿਕਾਸ ਵਧੀਆਂ ਢੰਗ ਨਾਲ ਹੁੰਦਾ ਹੈ।