ਵੈਡਿੰਗ ਗਾਊਨ ਸਮਝਣ ਦੀ ਨਾ ਕਰੋਂ ਗਲਤੀ, ਇਹ ਹੈ ਦੁਨੀਆ ਦਾ ਸਭ ਤੋਂ ਕੀਮਤੀ ਕੇਕ

02/23/2018 5:52:55 PM

ਨਵੀਂ ਦਿੱਲੀ— ਵੈਡਿੰਗ ਦੀ ਰਿਸੈਪਸ਼ਨ ਪਾਰਟੀ ਉਦੋਂ ਤਕ ਕੰਮਪਲੀਟ ਨਹੀਂ ਹੁੰਦੀ ਜਦੋਂ ਤਕ ਕਿ ਨਿਊ ਵੈਡਿੰਗ ਕਪਲ ਕੇਕ ਨਾ ਕੱਟ ਲੈਣ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਕੇਕ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਲੋਕ ਵੈਡਿੰਗ ਗਾਊਨ ਸਮਝ ਕੇ ਧੋਖਾ ਖਾ ਗਏ ਸੀ।

PunjabKesari

ਬ੍ਰਿਟੇਨ 'ਚ ਲੋਕਾਂ ਨੇ ਖੂਬਸੂਰਤ ਵੈਡਿੰਗ ਗਾਊਨ ਦੇਖਿਆ ਪਰ ਜਦੋਂ ਕੋਲ ਜਾ ਕੇ ਇਸ ਨੂੰ ਹੱਥ ਲਗਾ ਕੇ ਦੇਖਿਆ ਤਾਂ ਹੈਰਾਨ ਹੋ ਗਏ। ਵੈਡਿੰਗ ਗਾਊਨ ਪਹਿਣੇ ਸਟੈਚਉ ਸਮਝਿਆ ਜਾਣ ਵਾਲੇ ਇਸ ਕੇਕ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਸੀ।

PunjabKesari
ਅਸਲ 'ਚ ਇਹ ਵੈਡਿੰਗ ਗ੍ਰਾਊਨ ਇਕ ਸਟੈਚਉ ਨਹੀਂ ਸਗੋਂ ਪੂਰਾ ਹੀ ਕੇਕ ਸੀ। ਜੋ ਕਿ ਕਰੀਬ 6.5 ਕਰੋੜ ਰੁਪਏ ਦਾ ਬਣਿਆ ਹੈ। ਦੁਨੀਆ ਦਾ ਸਭ ਤੋਂ ਮਹਿੰਗਾ ਵੈਡਿੰਗ ਕੇਕ ਨੂੰ ਦੁਬਈ 'ਚ ਹੋਣ ਵਾਲੇ ਵੈਡਿੰਗ ਸ਼ੋਅ ਦੇ ਲਈ ਬਣਾਇਆ ਗਿਆ ਹੈ।

PunjabKesari

ਫੇਮਸ ਡਿਜ਼ਾਈਨਰ ਡੇਬੀ ਵਿਨਗਨ ਦੁਆਰਾ ਬਣਾਇਆ ਗਿਆ ਇਹ ਕੇਕ ਕਰੀਬ 6 ਫੁੱਟ ਲੰਬਾ ਹੈ।ਇਸ ਕੇਕ ਨੂੰ ਬਣਾਉਣ ਲਈ 1000 ਹਜ਼ਾਰ ਅਸਲੀ ਮੋਤੀ, 500 ਹੈਂਡ ਕਟ ਫੁੱਲ, 1000 ਅੰਡੇ, 25 ਕਿਲੋਗ੍ਰਾਮ ਚਾਕਲੇਟ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਕਰੀਬ 100 ਕਿਲੋਗ੍ਰਾਮ ਦਾ ਹੈ। ਡੇਬੀ ਵਿਨਗਮ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਕੇਕ ਡਿਜ਼ਾਈਨਰ ਮੰਨਿਆ ਜਾਂਦਾ ਹੈ।

PunjabKesari ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਡਿਜ਼ਾਈਨ ਦੇ ਕੇਕ ਤਿਆਰ ਕੀਤੇ ਸਨ ਪਰ ਇਹ ਸਭ ਤੋਂ ਵੱਡਾ ਅਤੇ ਮਹਿੰਗਾ ਕੇਕ ਹੈ।

PunjabKesari
ਦੁਨੀਆ ਦਾ ਸਭ ਤੋਂ ਮਹਿੰਗਾ ਅਤੇ ਖੂਬਸੂਰਤ ਕੇਕ ਡਿਆਜ਼ਈਨ ਕਰਨ ਲਈ 36 ਸਾਲ ਦੀ ਡੈਬੀ ਨੇ ਨਵਾਂ ਰਿਕਾਰਡ ਬਣਾਇਆ ਹੈ। ਡੈਬੀ ਕਿਸੇ ਵੀ ਤਰ੍ਹਾਂ ਦੇ ਕੇਕ ਨੂੰ ਬਣਾਉਣ ਲਈ ਦਿਨ 'ਚ 12 ਘੰਟੇ ਕੰਮ ਕਰਦੀ ਹੈ। ਇਸ ਲਈ ਉਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਚੰਗੀ ਅਤੇ ਮਹਿੰਗੀ ਕੇਕ ਡਿਜ਼ਾਈਨਰ ਕਿਹਾ ਜਾਂਦਾ ਹੈ।


Related News