ਬੱਚਿਆਂ ਨੂੰ Mosquito bite ਦੇ ਨਿਸ਼ਾਨ ਤੋਂ ਇੰਝ ਦਿਵਾਓ ਰਾਹਤ

08/06/2018 6:29:04 PM

ਨਵੀਂ ਦਿੱਲੀ— ਛੋਟੇ ਬੱਚਿਆਂ ਦੀ ਚਮੜੀ ਬਹੁਤ ਜ਼ਿਆਦਾ ਸੈਂਸੀਟਿਵ ਹੁੰਦੀ ਹੈ। ਇਸ ਮੌਸਮ 'ਚ ਮੱਛਰ ਬੱਚਿਆਂ ਨੂੰ ਬਹੁਤ ਜ਼ਿਆਦਾ ਕੱਟਦੇ ਹਨ।ਇਸ ਨਾਲ ਛੋਟੇ-ਛੋਟੇ ਬੱਚਿਆਂ ਨੂੰ ਖਾਂਸੀ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੱਛਰਾਂ ਦੇ ਕੱਟਣ ਨਾਲ ਚਮੜੀ ਲਾਲ ਹੋ ਜਾਂਦੀ ਹੈ। ਇਸ ਨਾਲ ਸਕਿਨ 'ਤੇ ਸੋਜ ਵੀ ਆ ਜਾਂਦੀ ਹੈ। ਮੱਛਰਾਂ ਦੇ ਕੱਟਣ ਕਾਰਨ ਚਮੜੀ 'ਤੇ ਪਏ ਚੱਕਤੇ ਅਤੇ ਖਾਰਸ਼ ਨੂੰ ਜਲਦੀ ਠੀਕ ਕਰਨ ਲਈ ਘਰੇਲੂ ਤਰੀਕੇ ਮਦਦਗਾਰ ਹੋ ਸਕਦੇ ਹਨ। 
 

1. ਆਈਸ ਪੈਕ 
ਬੱਚਿਆਂ ਦੀ ਸਕਿਨ 'ਤੇ ਮੱਛਰਾਂ ਦੇ ਕੱਟਣ ਨਾਲ ਪੈਦਾ ਹੋਏ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਆਈਸ ਪੈਕ ਦੀ ਵਰਤੋਂ ਕਰੋ। ਬਰਫ ਦੇ ਟੁਕੜਿਆਂ ਨੂੰ ਕੱਪੜੇ 'ਚ ਬੰਨ੍ਹ ਕੇ ਮੱਛਰਾਂ ਦੇ ਕੱਟਣ ਵਾਲੀ ਥਾਂ 'ਤੇ ਲਗਾਓ। ਇਸ ਨਾਲ ਸੋਜ ਵੀ ਜਲਦੀ ਠੀਕ ਹੋ ਜਾਂਦੀ ਹੈ।
 

2. ਐਲੋਵੇਰਾ 
ਜਲਣ ਨੂੰ ਘੱਟ ਕਰਨ ਲਈ ਐਲੋਵੇਰਾ ਜੈੱਲ ਬਹੁਤ ਕਾਰਗਾਰ ਹੈ। ਇਸ ਦੀ ਤਾਜ਼ਾ ਪੱਤੀਆਂ ਨੂੰ ਤੋੜ ਕੇ ਜੈੱਲ ਨੂੰ ਕੱਢ ਲਓ ਅਤੇ ਫਿਰ ਪ੍ਰਭਾਵਿਤ ਥਾਂਵਾ 'ਤੇ ਲਗਾਓ।
 

3. ਸ਼ਹਿਦ 
ਕੁਦਰਤੀ ਐਂਟੀ-ਸੈਪਟਿਕ ਗੁਣਾਂ ਨਾਲ ਭਰਪੂਰ ਸ਼ਹਿਦ 'ਚ ਮਾਈਕ੍ਰੋਬਿਅਲ ਗੁਣ ਹੁੰਦੇ ਹਨ। ਖਾਰਸ਼ ਨੂੰ ਘੱਟ ਕਰਨ ਲਈ ਇਹ ਬਹੁਤ ਅਸਰਦਾਈ ਹੈ। ਇਸ ਨੂੰ ਚਮੜੀ 'ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ। 
 

4. ਗ੍ਰੀਨ ਟੀ 
ਖਾਰਸ਼ ਅਤੇ ਜਖਮ ਦੇ ਨਿਸ਼ਾਨ ਨੂੰ ਘੱਟ ਕਰਨ ਲਈ ਗ੍ਰੀਨ ਟੀ ਦੀ ਵਰਤੋਂ ਵੀ ਕਰ ਸਕਦੇ ਹੋ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੀਮੇਂਟਰੀ ਗੁਣ ਇਨਫੈਕਸ਼ਨ ਨੂੰ ਦੂਰ ਕਰਕੇ ਆਰਾਮ ਪਹੁੰਚਾਉਣ 'ਚ ਵੀ ਮਦਦ ਕਰਦਾ ਹੈ। ਇਸ ਲਈ ਟੀ ਬੈਗ ਨੂੰ ਗਰਮ ਪਾਣੀ 'ਚ ਭਿਓਂ ਕੇ ਇਸ ਨੂੰ ਠੰਡਾ ਕਰਕੇ ਚਮੜੀ 'ਤੇ ਲਗਾਓ।


Related News