ਡੈਸਕ ਲਾਈਟ ਖੁਦ ਦੱਸੇਗੀ ਕਿ ਤੁਸੀਂ ਦਫਤਰ ''ਚ....
Sunday, May 07, 2017 - 05:08 PM (IST)

ਨਵੀਂ ਦਿੱਲੀ— ਜੇ ਤੁਸੀਂ ਦਫਤਰ ''ਚ ਆਪਣੇ ਕੰਮ ''ਚ ਡੁੱਬੇ ਰਹਿੰਦੇ ਹੋ ਅਤੇ ਤੁਹਾਡੇ ਸਹਿਯੋਗੀ ਆ ਕੇ ਤੁਹਾਡੇ ਧਿਆਨ ਨੂੰ ਖਰਾਬ ਕਰ ਦਿੰਦੇ ਹਨ ਤਾਂ ਹੁਣ ਵਿਗਿਆਨੀਆਂ ਨੇ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ। ਵਿਗਿਆਨੀਆਂ ਨੇ ਇਕ ਡੈਸਕ ਲਾਈਟ ਦੀ ਖੋਜ ਕੀਤੀ ਹੈ, ਜੋ ਆਟੋਮੈਟਿਕ ਤੌਰ ''ਤੇ ਰੁਝੇਵੇਂ ਦੌਰਾਨ ਲਾਲ ਹੋ ਜਾਂਦੀ ਹੈ ਅਤੇ ਘੱਟ ਰੁਝੇਵੇਂ ਦੌਰਾਨ ਹਰੀ ਹੋ ਜਾਂਦੀ ਹੈ।
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (ਯੂ. ਬੀ. ਸੀ.) ਦੇ ਇਕ ਵਿਗਿਆਨੀ ''ਫਲੋਲਾਈਟ'' ਦਾ ਵਿਚਾਰ ਸੀ ਕਿ ਜਦੋਂ ਉਨ੍ਹਾਂ ਨੇ ਇਕ ਅੰਤਰ ਰਾਸ਼ਟਰੀ ਇੰਜੀਨਿਅਰਿੰਗ ਕੰਪਨੀ ਦੇ ਨਾਲ ਕੰਮ ਕਰਦੇ ਹੋਏ ਦੇਖਿਆ ਕਿ ਲੋਕਾਂ ਨੇ ਆਪਣੀ ਡੈਸਕ ''ਤੇ ਰੋਡ ਸੇਫਟੀ ਦਾ ਸੰਕੇਤ ਲਗਾਇਆ ਹੋਇਆ ਸੀ ਤਾਂ ਜੋ ਕੋਡਿੰਗ ਦੌਰਾਨ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਹੋਵੇ।
ਜੂਰਿਕ ਯੂਨੀਵਰਸਿਟੀ ਦੇ ਯੂ. ਬੀ. ਸੀ. ਦੇ ਸਹਾਇਕ ਪ੍ਰੋਫੈਸਰ ਥਾਮਸ ਫਰਿਟਜ ਨੇ ਕਿਹਾ, ''ਇਹ ਡੈਸਕ ਲਾਈਟ ਤੁਹਾਡੇ ਸਕਾਈਪ ਸਟੇਟਸ ਵਾਂਗ ਹੈ। ਇਹ ਤੁਹਾਡੇ ਸਹਿਯੋਗੀਆਂ ਨੂੰ ਦੱਸਦਾ ਹੈ ਕਿ ਤੁਸੀਂ ਬਿਜ਼ੀ ਹੋ ਜਾਂ ਗੱਲ ਕਰਨ ਲਈ ਫ੍ਰੀ ਹੋ।'' ਹੁਣ ਵੀ ਕਈ ਆਨਲਾਈਨ ਪਲੇਟਫਾਰਮ ''ਤੇ ਕੰਮ ਕਰਨ ਦੌਰਾਨ ਸਾਹਮਣੇ ਆਉਣ ਵਾਲੇ ਵਿਅਕਤੀ ਨੂੰ ਇਸ ਗੱਲ ਦਾ ਸੰਕੇਤ ਮਿਲ ਜਾਂਦਾ ਹੈ ਕਿ ਉਸ ਨਾਲ ਜੁੜਿਆ ਵਿਅਕਤੀ ਬਿਜ਼ੀ ਹੈ। ਇਸੇ ਤਕਨੀਕ ਦੀ ਵਰਤੋਂ ਇਸ ਲਾਈਟ ''ਚ ਕੀਤੀ ਗਈ ਹੈ।
ਇਹ ਲਾਈਟ ਕੀਬੋਰਡ ਅਤੇ ਮਾਊਸ ਦੀ ਗਤੀਵਿਧੀਆਂ ਮੁਤਾਬਕ ਲਾਲ ਜਾਂ ਹਰਾ ਪ੍ਰਕਾਸ਼ ਛੱਡਦਾ ਹੈ। ਇਸ ਲਾਈਟ ਨੂੰ 450 ਕਰਮਚਾਰੀਆਂ ''ਤੇ ਪਰੀਖਣ ਕਰ ਦੇਖਿਆ ਗਿਆ, ਜਿਸ ਦੇ ਨਤੀਜੇ ਕਾਫੀ ਸਕਾਰਾਤਮਕ ਰਹੇ। ਇਸ ਦੌਰਾਨ ਦਫਤਰ ''ਚ ਕਰਮਚਾਰੀਆਂ ਨੂੰ ਬਾਰ-ਬਾਰ ਸਹਿਯੋਗੀਆਂ ਦੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਪਿਆ। ਕਰਮਚਾਰੀਆਂ ਨੇ ਇਸ ਕੋਸ਼ਿਸ਼ ਦੀ ਤਰੀਫ ਕੀਤੀ। ਪ੍ਰੋਫੈਸਰ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਆਉਣ ਵਾਲੇ ਸਮੇਂ ''ਚ ਇਸ ਲਾਈਟ ਦੀ ਵਰਤੋਂ ਹਰ ਦਫਤਰ ''ਚ ਕੀਤੀ ਜਾਵੇਗੀ।