ਡਿਜ਼ਾਈਨਰ ਸਲੀਵਜ਼ ਵਾਲੇ ਇੰਡੋ-ਵੈਸਟਰਨ ਆਊਟਫਿਟਸ ਬਣੇ ਮੁਟਿਆਰਾਂ ਦੀ ਪਸੰਦ
Monday, Jul 06, 2026 - 09:41 AM (IST)
ਵੈੱਬ ਡੈਸਕ- ਅੱਜ ਦੇ ਦੌਰ ’ਚ ਮੁਟਿਆਰਾਂ ਅਤੇ ਔਰਤਾਂ ਆਪਣੀ ਲੁੱਕ ਨੂੰ ਲੈ ਕੇ ਕਾਫ਼ੀ ਚੌਕਸ ਹਨ। ਇੰਡੀਅਨ ਹੋਵੇ, ਵੈਸਟਰਨ ਜਾਂ ਫਿਰ ਇੰਡੋ ਵੈਸਟਰਨ ਲੁੱਕ, ਹਰ ਕੋਈ ਅਜਿਹੀ ਡਰੈੱਸ ਪਹਿਨਣਾ ਚਾਹੁੰਦਾ ਹੈ, ਜੋ ਸਟਾਈਲਿਸ਼, ਸੁੰਦਰ, ਆਕਰਸ਼ਕ ਅਤੇ ਯੂਨੀਕ ਦਿਸੇ। ਇਹੀ ਕਾਰਨ ਹੈ ਕਿ ਪਿਛਲੇ ਕੁਝ ਸਮੇਂ ਤੋਂ ਡਿਜ਼ਾਈਨਰ ਸਲੀਵਜ਼ ਵਾਲੇ ਇੰਡੋ-ਵੈਸਟਰਨ ਆਊਟਫਿਟਸ ਟ੍ਰੈਂਡ ’ਚ ਆ ਗਏ ਹਨ ਅਤੇ ਮੁਟਿਆਰਾਂ ਇਨ੍ਹਾਂ ਬੇਹੱਦ ਪਸੰਦ ਕਰ ਰਹੀਆਂ ਹਨ। ਇੰਡੋ-ਵੈਸਟਰਨ ਫੈਸ਼ਨ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਇਸ ਦਾ ਫਿਊਜ਼ਨ।
ਇਸ ’ਚ ਇੰਡੀਅਨ ਪਹਿਰਾਵੇ ਦੀ ਖੂਬਸੂਰਤੀ ਅਤੇ ਵੈਸਟਰਨ ਕੱਟ ਦੀ ਮਾਡਰਨਨੈੱਸ ਦੋਵਾਂ ਦਾ ਸੰਗਮ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ’ਚ ਕ੍ਰਾਪ ਟਾਪ ਦੇ ਨਾਲ ਲਹਿੰਗਾ, ਪਲਾਜ਼ੋ, ਫਲੇਅਰ ਸੈੱਟ ਜਾਂ ਸ਼ਰਾਰਾ ਸੈੱਟ ਹਰ ਆਊਟਫਿਟ ’ਚ ਡਿਜ਼ਾਈਨਰ ਸਲੀਵਜ਼ ਲੁੱਕ ਨੂੰ ਬਿਲਕੁਲ ਵੱਖਰੇ ਲੈਵਲ ’ਤੇ ਲੈ ਕੇ ਜਾ ਰਹੀਆਂ ਹਨ। ਡਿਜ਼ਾਈਨਰ ਸਲੀਵਜ਼ ’ਚ ਬੈਲਟ ਰਿੰਗਸ, ਕੇਪ ਸਟਾਈਲ, ਫੁੱਲ ਲੈਂਥ ਫਲੇਅਰ ਬੈੱਲ ਸਲੀਵਜ਼, ਕੱਟ ਸਲੀਵਜ਼, ਕੇਪ ਸਲੀਵਜ਼, ਬੈਲੂਨ ਸਲੀਵਜ਼, ਪਲੇਟਿਡ ਸਲੀਵਜ਼, ਟ੍ਰਾਂਸਪੇਰੈਂਟ ਨੈੱਟ ਸਲੀਵਜ਼, ਰਫ਼ਲ ਸਲੀਵਜ਼ ਅਤੇ ਲੇਅਰ ਸਲੀਵਜ਼ ਹਰ ਸਟਾਈਲ ਦਾ ਆਪਣੀ ਵੱਖਰੀ ਖਿੱਚ ਹੈ।

ਟ੍ਰਾਂਸਪੇਰੈਂਟ ਅਤੇ ਰਫ਼ਲ ਸਲੀਵਜ਼ ਰੋਮਾਂਟਿਕ ਤੇ ਫੇਅਰੀ ਲੁੱਕ ਦਿੰਦੀਆਂ ਹਨ, ਜਦੋਂ ਕਿ ਬੈੱਲ ਅਤੇ ਕੇਪ ਸਲੀਵਜ਼ ਡਰੈੱਸ ਨੂੰ ਗਲੈਮਰਸ ਅਤੇ ਸਟੇਟਮੈਂਟ ਮੇਕਰ ਬਣਾ ਦਿੰਦੀਆਂ ਹਨ। ਇਨ੍ਹਾਂ ਸਲੀਵਜ਼ ਦੇ ਨਾਲ ਕ੍ਰਾਪ ਟਾਪ ਪਲਾਜ਼ੋ ਸੈੱਟ ਕਾਲਜ ਫੰਕਸ਼ਨ ਲਈ ਅਤੇ ਕ੍ਰਾਪ ਟਾਪ ਲਹਿੰਗਾ ਮੰਗਣੀ-ਰਿਸੈਪਸ਼ਨ ਲਈ ਪਰਫ਼ੈਕਟ ਬਦਲ ਬਣ ਗਏ ਹਨ। ਇਨ੍ਹਾਂ ਆਊਟਫਿਟਸ ਦੇ ਨਾਲ ਮੇਕਅੱਪ ਅਤੇ ਅਸੈਸਰੀਜ਼ ਦੀ ਚੋਣ ਵੀ ਲੁੱਕ ਨੂੰ ਕੰਪਲੀਟ ਕਰਦੀ ਹੈ। ਮੁਟਿਆਰਾਂ ਪਾਰਟੀ ਮੇਕਅੱਪ ਦੇ ਨਾਲ ਸਮੋਕੀ ਆਈਜ਼ ਅਤੇ ਨਿਊਡ ਜਾਂ ਡਾਰਕ ਰੈੱਡ ਲਿਪਸ ਰੱਖਣਾ ਪਸੰਦ ਕਰ ਰਹੀਆਂ ਹਨ।
ਹੇਅਰ ਸਟਾਈਲ ’ਚ ਸਾਫ਼ਟ ਕਰਲਸ, ਹਾਫ਼-ਅੱਪ ਬਨ ਜਾਂ ਲੂਜ਼ ਵੇਵਜ਼ ਖ਼ੂਬ ਰੁਝਾਨ ’ਚ ਹਨ। ਜਿਊਲਰੀ ਮਿਨੀਮਲ ਰੱਖੀ ਜਾ ਰਹੀ ਹੈ। ਇਕ ਸਟੇਟਮੈਂਟ ਈਅਰਰਿੰਗ ਜਾਂ ਚੋਕਰ ਹੀ ਪੂਰੀ ਲੁੱਕ ਨੂੰ ਰਾਇਲ ਅਤੇ ਕਲਾਸੀ ਬਣਾ ਦਿੰਦਾ ਹੈ, ਨਾਲ ’ਚ ਟ੍ਰੈਂਡੀ ਕਲੱਚ ਬੈਗ ਕੈਰੀ ਕਰਨਾ ਹੁਣ ਸਟਾਈਲ ਦਾ ਜ਼ਰੂਰੀ ਹਿੱਸਾ ਹੈ। ਕਲਰ ਆਪਸ਼ਨਜ਼ ਦੀ ਗੱਲ ਕਰੀਏ ਤਾਂ ਜਿੱਥੇ ਇੰਡੀਅਨ ਲੁੱਕ ਲਈ ਰੈੱਡ, ਮੈਰੂਨ ਅਤੇ ਪਿੰਕ ਸਭ ਤੋਂ ਜ਼ਿਆਦਾ ਡਿਮਾਂਡ ’ਚ ਹਨ, ਉੱਥੇ ਹੀ ਇੰਡੋ-ਵੈਸਟਰਨ ਵਾਈਬ ਲਈ ਬਲੂ, ਬਲੈਕ, ਗ੍ਰੇਅ, ਯੈਲੋ, ਪੀਚ, ਗੋਲਡਨ ਅਤੇ ਸਿਲਵਰ ਕਲਰ ਮੁਟਿਆਰਾਂ ਨੂੰ ਖ਼ੂਬ ਪਸੰਦ ਆ ਰਹੇ ਹਨ। ਮੈਟੈਲਿਕ ਸ਼ੇਡ ਵਾਲੇ ਆਊਟਫਿਟਸ ਨਾਈਟ ਪਾਰਟੀ ਅਤੇ ਰਿਸੈਪਸ਼ਨ ’ਚ ਖਾਸੇ ਪਸੰਦ ਕੀਤੇ ਜਾ ਰਹੇ ਹਨ। ਡਿਜ਼ਾਈਨਰ ਸਲੀਵਜ਼ ਵਾਲੇ ਇੰਡੋ-ਵੈਸਟਰਨ ਆਊਟਫਿਟਸ ਨੇ ਫੈਸ਼ਨ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਇਹ ਨਾ ਸਿਰਫ਼ ਕੰਫਰਟ ਦਿੰਦੇ ਹਨ ਸਗੋਂ ਹਰ ਮੁਟਿਆਰ ਨੂੰ ਭੀੜ ਤੋਂ ਵੱਖਰਾ, ਕਾਨਫੀਡੈਂਟ ਅਤੇ ਸਟਾਈਲਿਸ਼ ਦਿਖਾਉਂਦੇ ਹਨ, ਇਸ ਲਈ ਅੱਜਕੱਲ ਹਰ ਫੰਕਸ਼ਨ ’ਚ ਮੁਟਿਆਰਾਂ ਇਨ੍ਹਾਂ ਨੂੰ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ।
