ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ‘ਸਲੀਵਲੈੱਸ ਸੂਟ’

Saturday, Jul 11, 2026 - 09:43 AM (IST)

ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ‘ਸਲੀਵਲੈੱਸ ਸੂਟ’

ਵੈੱਬ ਡੈਸਕ- ਗਰਮੀਆਂ ਦੇ ਮੌਸਮ ’ਚ ਹਰ ਮੁਟਿਆਰ ਅਤੇ ਔਰਤ ਚਾਹੁੰਦੀ ਹੈ ਕਿ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੇ ਨਾਲ-ਨਾਲ ਉਨ੍ਹਾਂ ਦੀ ਲੁੱਕ ਸਟਾਈਲਿਸ਼ ਵੀ ਵਿਖਾਈ ਦੇਵੇ। ਅਜਿਹੇ ’ਚ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਹਲਕੀਆਂ-ਫੁਲਕੀਆਂ ਡਰੈੱਸਾਂ ’ਚ ਵੇਖਿਆ ਜਾ ਸਕਦਾ ਹੈ, ਜਿਨ੍ਹਾਂ ’ਚ ਸਲੀਵਲੈੱਸ ਸੂਟ ਫੈਸ਼ਨ ਦੀ ਦੁਨੀਆ ’ਚ ਸਭ ਤੋਂ ਜ਼ਿਆਦਾ ਟ੍ਰੈਂਡ ਕਰ ਰਹੇ ਹਨ। ਹਲਕੇ ਕੱਪੜੇ, ਖੁੱਲ੍ਹਾ ਡਿਜ਼ਾਈਨ ਅਤੇ ਰੰਗ-ਬਿਰੰਗੇ ਪ੍ਰਿੰਟ ਕਾਰਨ ਸਲੀਵਲੈੱਸ ਸੂਟ ਅੱਜਕੱਲ ਔਰਤਾਂ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਏ ਹਨ।

ਸਲੀਵਲੈੱਸ ਸੂਟ ਨੂੰ ਮੁਟਿਆਰਾਂ ਹਰ ਮੌਕੇ ’ਤੇ ਪਹਿਨ ਸਕਦੀਆਂ ਹਨ। ਰੋਜ਼ਮੱਰਾ ਲਈ ਔਰਤਾਂ ਸਿੰਪਲ ਸਲੀਵਲੈੱਸ ਸੂਟ, ਪਲਾਜ਼ੋ ਸੂਟ ਅਤੇ ਸਟ੍ਰੇਟ ਕੱਟ ਸੂਟ ਨੂੰ ਪਸੰਦ ਕਰ ਰਹੀਆਂ ਹਨ। ਉੱਥੇ ਹੀ, ਪਟਿਆਲਾ ਸੂਟ, ਫਲੇਅਰ ਸੂਟ ਅਤੇ ਫਰਾਕ ਸਟਾਈਲ ਸਲੀਵਲੈੱਸ ਸੂਟ ਕਾਲਜ ਜਾਣ ਵਾਲੀਆਂ ਮੁਟਿਆਰਾਂ ’ਚ ਕਾਫੀ ਪਾਪੂਲਰ ਹੈ। ਵਿਆਹ, ਪਾਰਟੀ ਜਾਂ ਕਿਸੇ ਖਾਸ ਮੌਕੇ ਲਈ ਹੈਵੀ ਸਲੀਵਲੈੱਸ ਸੂਟ ਟ੍ਰੈਂਡ ’ਚ ਹਨ। ਇਨ੍ਹਾਂ ’ਚ ਜ਼ਰੀ ਦਾ ਕੰਮ, ਕਢਾਈ, ਮਿਰਰ ਵਰਕ ਅਤੇ ਗੋਟਾ ਪੱਟੀ ਦੀ ਡਿਟੇਲਿੰਗ ਵੇਖੀ ਜਾ ਸਕਦੀ ਹੈ। ਅਨਾਰਕਲੀ ਸਲੀਵਲੈੱਸ ਸੂਟ ਵੀ ਫੈਸਟਿਵ ਲੁੱਕ ਲਈ ਔਰਤਾਂ ਨੂੰ ਖੂਬ ਪਸੰਦ ਆ ਰਹੇ ਹਨ।

ਗਰਮੀਆਂ ’ਚ ਜ਼ਿਆਦਾਤਰ ਮੁਟਿਆਰਾਂ ਫਲਾਵਰ ਪ੍ਰਿੰਟ, ਡਾਟ ਪ੍ਰਿੰਟ ਅਤੇ ਲਾਈਨ ਪ੍ਰਿੰਟ ਵਾਲੇ ਸਲੀਵਲੈੱਸ ਸੂਟ ਪਹਿਨ ਰਹੀਆਂ ਹਨ। ਹਲਕੇ ਪੇਸਟਲ ਅਤੇ ਬ੍ਰਾਈਟ ਕਲਰ ਗਰਮੀ ’ਚ ਫ੍ਰੈਸ਼ ਲੁੱਕ ਦਿੰਦੇ ਹਨ। ਇਸ ਦੇ ਨਾਲ ਹੀ ਕਈ ਔਰਤਾਂ ਸਿੰਗਲ ਕਲਰ ਪਲੇਨ ਸਲੀਵਲੈੱਸ ਸੂਟ ਵੀ ਪਹਿਨ ਰਹੀਆਂ ਹਨ, ਜਿਨ੍ਹਾਂ ’ਚ ਗਲੇ ਅਤੇ ਘੇਰੇ ’ਤੇ ਹਲਕਾ ਵਰਕ ਕੀਤਾ ਹੁੰਦਾ ਹੈ। ਆਮ ਤੌਰ ’ਤੇ ਸਲੀਵਲੈੱਸ ਸੂਟ 3 ਪੀਸ ’ਚ ਆਉਂਦੇ ਹਨ, ਕੁੜਤੀ, ਬਾਟਮ ਅਤੇ ਦੁਪੱਟਾ। ਇਨ੍ਹਾਂ ’ਚ ਕੁੜਤੀ ਸ਼ਾਰਟ, ਮੀਡੀਅਮ, ਲਾਂਗ, ਏ-ਲਾਈਨ, ਫਰਾਕ ਸਟਾਈਲ ਅਤੇ ਸਟ੍ਰੇਟ ਕੱਟ ’ਚ ਮਿਲ ਜਾਂਦੀ ਹੈ। ਬਾਟਮ ’ਚ ਪਟਿਆਲਾ, ਪਲਾਜ਼ੋ, ਸਿੰਪਲ ਸਲਵਾਰ ਤੇ ਫਲੇਅਰ ਪੈਂਟ ਦਾ ਆਪਸ਼ਨ ਹੈ। ਦੁਪੱਟੇ ਦੇ ਨਾਲ ਲੁੱਕ ਹੋਰ ਵੀ ਕੰਪਲੀਟ ਹੋ ਜਾਂਦੀ ਹੈ।

ਸਿਰਫ ਆਮ ਔਰਤਾਂ ਹੀ ਨਹੀਂ, ਬਾਲੀਵੁੱਡ ਅਦਾਕਾਰਾਂ ਅਤੇ ਮਾਡਲਾਂ ਵੀ ਸਲੀਵਲੈੱਸ ਸੂਟ ਦੇ ਵੱਖ-ਵੱਖ ਡਿਜ਼ਾਈਨ ਟ੍ਰਾਈ ਕਰਦੀਆਂ ਨਜ਼ਰ ਆਉਂਦੀਆਂ ਹਨ। ਇਹ ਸੂਟ ਮਾਡਰਨ ਅਤੇ ਟ੍ਰੈਂਡੀ ਲੁੱਕ ਦੇਣ ਦੇ ਨਾਲ-ਨਾਲ ਗਰਮੀ ਤੋਂ ਵੀ ਰਾਹਤ ਦਿਵਾਉਂਦੇ ਹਨ। ਇਹੀ ਵਜ੍ਹਾ ਹੈ ਕਿ ਬਹੁਤ ਸਾਰੀਆਂ ਮੁਟਿਆਰਾਂ ਹੁਣ ਆਪਣੇ ਲਈ ਕਸਟਮਾਈਜ਼ ਸਲੀਵਲੈੱਸ ਸੂਟ ਵੀ ਸਿਲਵਾ ਰਹੀਆਂ ਹਨ।

ਇਨ੍ਹਾਂ ਦੇ ਨਾਲ ਲੁੱਕ ਨੂੰ ਕੰਪਲੀਟ ਕਰਨ ਲਈ ਮੁਟਿਆਰਾਂ ਸਨਗਲਾਸਿਜ਼, ਬ੍ਰੈਸਲੇਟ, ਈਅਰਰਿੰਗਸ, ਝੁਮਕੇ ਅਤੇ ਚੂੜੀਆਂ ਕੈਰੀ ਕਰ ਰਹੀਆਂ ਹਨ। ਫੁੱਟਵੀਅਰ ’ਚ ਜੁੱਤੀਆਂ, ਕੋਲ੍ਹਾਪੁਰੀ ਚੱਪਲ, ਸੈਂਡਲ ਅਤੇ ਸਲਿਪਰ ਦੇ ਨਾਲ ਇਹ ਸੂਟ ਪਰਫੈਕਟ ਲੱਗਦੇ ਹਨ। ਕੁੱਲ ਮਿਲਾ ਕੇ ਸਲੀਵਲੈੱਸ ਸੂਟ ਸਟਾਈਲ ਅਤੇ ਕੰਫਰਟ ਦਾ ਪਰਫੈਕਟ ਸੁਮੇਲ ਹੈ। ਗਰਮੀਆਂ ਦੇ ਮੌਸਮ ’ਚ ਜੋ ਮੁਟਿਆਰਾਂ ਕੁਝ ਨਵਾਂ ਅਤੇ ਕੂਲ ਟ੍ਰਾਈ ਕਰਨਾ ਚਾਹੁੰਦੀਆਂ ਹਨ, ਉਹ ਆਪਣੀ ਵਾਰਡਰੋਬ ’ਚ ਇਕ ਸਲੀਵਲੈੱਸ ਸੂਟ ਨੂੰ ਜ਼ਰੂਰ ਸ਼ਾਮਲ ਕਰ ਰਹੀਆਂ ਹਨ।


author

DIsha

Content Editor

Related News