ਮੁਟਿਆਰਾਂ ’ਚ ਵਧਿਆ ਸਨ ਡ੍ਰੈਸਿਜ਼ ਦਾ ਕ੍ਰੇਜ਼

Friday, Jul 10, 2026 - 09:43 AM (IST)

ਮੁਟਿਆਰਾਂ ’ਚ ਵਧਿਆ ਸਨ ਡ੍ਰੈਸਿਜ਼ ਦਾ ਕ੍ਰੇਜ਼

ਵੈੱਬ ਡੈਸਕ- ਗਰਮੀ ਦਾ ਮੌਸਮ ਆਉਂਦਿਆਂ ਹੀ ਵਾਰਡਰੋਬ ਦਾ ਬਦਲਣਾ ਲਾਜ਼ਮੀ ਹੈ। ਇਸ ਸੀਜ਼ਨ ’ਚ ਭਾਰੇ-ਭਾਰੇ ਕੱਪੜਿਆਂ ਦੀ ਜਗ੍ਹਾ ਹਲਕੇ, ਢਿੱਲੇ ਅਤੇ ਹਵਾਦਾਰ ਆਊਟਫਿੱਟਸ ਲੈ ਲੈਂਦੇ ਹਨ। ਮੌਜੂਦਾ ਸਮੇਂ ’ਚ ਫੈਸ਼ਨ ਟ੍ਰੈਂਡ ਦੀ ਗੱਲ ਕਰੀਏ ਤਾਂ ਸਨ ਡ੍ਰੈੱਸ ਮੁਟਿਆਰਾਂ ਅਤੇ ਕਾਲਜ ਜਾਣ ਵਾਲੀਆਂ ਗਰਲਜ਼ ਵਿਚਾਲੇ ਸਭ ਤੋਂ ਜ਼ਿਆਦਾ ਹਰਮਨਪਿਆਰੀ ਹੋ ਰਹੀ ਹੈ। ਗਰਮੀਆਂ ਦੇ ਮੌਸਮ ’ਚ ਕੂਲ ਅਤੇ ਫੈਸ਼ਨੇਬਲ ਦਿਸਣ ਲਈ ਸਨ ਡ੍ਰੈਸਿਜ਼ ਅੱਜ ਦੀਆਂ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੀਆਂ ਹਨ। ਸਨ ਡ੍ਰੈੱਸ ਨੂੰ ਸਮਰ ਡ੍ਰੈੱਸ ਵੀ ਕਿਹਾ ਜਾਂਦਾ ਹੈ। ਇਹ ਨਾ ਸਿਰਫ਼ ਹੁੰਮਸ ਭਰੀ ਗਰਮੀ ਤੋਂ ਰਾਹਤ ਦਿੰਦੀ ਹੈ, ਸਗੋਂ ਸਟਾਈਲ ਸਟੇਟਮੈਂਟ ਨੂੰ ਵੀ ਬਰਕਰਾਰ ਰੱਖਦੀ ਹੈ।

ਸਨ ਡ੍ਰੈੱਸ ਆਮ ਤੌਰ ’ਚ ਕਾਟਨ, ਲਿਨਨ ਅਤੇ ਰੇਆਨ ਵਰਗੇ ਸਾਹ ਲੈਣ ਵਾਲੇ ਫੈਬ੍ਰਿਕ ਤੋਂ ਬਣੀ ਹੁੰਦੀ ਹੈ। ਇਹ ਪਸੀਨਾ ਸੋਖਣ ਅਤੇ ਸਰੀਰ ਨੂੰ ਠੰਡਾ ਰੱਖਣ ’ਚ ਮਦਦ ਕਰਦੀ ਹੈ। ਇਹ ਡ੍ਰੈਸਿਜ਼ ਚੈਸਟ ਏਰੀਆ ਤੋਂ ਫਿੱਟ ਅਤੇ ਹੇਠਾਂ ਵੱਲ ਏ-ਲਾਈਨ ਜਾਂ ਫਲੇਅਰਡ ਪੈਟਰਨ ’ਚ ਹੁੰਦੀਆਂ ਹਨ। ਇਹ ਹਰ ਬਾਡੀ ਟਾਈਪ ’ਤੇ ਪਰਫ਼ੈਕਟ ਲੱਗਦੀਆਂ ਹਨ। ਇਨ੍ਹਾਂ ਨੂੰ ਸਟ੍ਰੈਪੀ ਸ਼ੋਲਡਰਜ਼, ਨੂਡਲ ਸਟ੍ਰੈਪਸ, ਬੈਕਲੈੱਸ ਅਤੇ ਖ਼ੂਬਸੂਰਤ ਨੈੱਕਲਾਈਨ ਇਸ ਦੀ ਲੁੱਕ ਨੂੰ ਕਾਫ਼ੀ ਟ੍ਰੈਂਡੀ ਅਤੇ ਮਾਡਰਨ ਬਣਾਉਂਦੇ ਹਨ। ਲੰਬਾਈ ਦੇ ਹਿਸਾਬ ਨਾਲ ਇਹ ਗੋਡਿਆਂ ਤੱਕ, ਗੋਡਿਆਂ ਤੋਂ ਹੇਠਾਂ ਜਾਂ ਪੈਰਾਂ ਤੱਕ ਲੰਬੀ ਵੀ ਹੋ ਸਕਦੀ ਹੈ। ਰੰਗ ਅਤੇ ਪ੍ਰਿੰਟ ਦੀ ਗੱਲ ਕਰੀਏ ਤਾਂ ਗਰਮੀਆਂ ’ਚ ਹਲਕੇ ਰੰਗ ਜਿਵੇਂ ਸਫ਼ੈਦ, ਪੇਸਟਲ, ਪੀਲਾ, ਗੁਲਾਬੀ ਅਤੇ ਨੀਲੇ ਰੰਗ ਦੀਆਂ ਸਨ ਡ੍ਰੈਸਿਜ਼ ਸਭ ਤੋਂ ਜ਼ਿਆਦਾ ਚੱਲਦੀਆਂ ਹਨ, ਨਾਲ ਹੀ ਫਲੋਰਲ ਪ੍ਰਿੰਟ, ਡਾਟ ਪ੍ਰਿੰਟ ਅਤੇ ਆਈਲੈਟ ਵਰਕ ਵਾਲੀਆਂ ਸਨ ਡ੍ਰੈਸਿਜ਼ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ। ਇਨ੍ਹਾਂ ਨੂੰ ਸਟਾਈਲ ਕਰਨ ਦਾ ਤਰੀਕਾ ਵੀ ਬਹੁਤ ਆਸਾਨ ਹੈ। ਇਸ ਦੇ ਨਾਲ ਮੁਟਿਆਰਾਂ ਵ੍ਹਾਈਟ ਸਨੀਕਰਜ਼, ਸਲਿੰਗ ਬੈਗ ਅਤੇ ਸਨਗਲਾਸਿਜ਼ ਪਹਿਨ ਕੇ ਇਕ ਪਰਫ਼ੈਕਟ ਆਊਟਿੰਗ ਲੁੱਕ ਪਾ ਸਕਦੀਆਂ ਹਨ। ਪਹਾੜਾਂ, ਪਾਰਕ, ਬੀਚ ਜਾਂ ਕਿਸੇ ਕੈਫੇ ’ਚ ਫੋਟੋ ਖਿਚਵਾਉਣ ਲਈ ਵੀ ਸਨ ਡ੍ਰੈੱਸ ਸਭ ਤੋਂ ਬੈਸਟ ਬਦਲ ਹੈ। ਇਹ ਮੁਟਿਆਰਾਂ ਨੂੰ ਫ੍ਰੀ ਅਤੇ ਰਿਲੈਕਸ ਫੀਲ ਦਿੰਦੀ ਹੈ।

ਬਾਜ਼ਾਰ ’ਚ ਅੱਜਕੱਲ ਕਈ ਤਰ੍ਹਾਂ ਦੀਆਂ ਸਨ ਡ੍ਰੈਸਿਜ਼ ਉਪਲਬਧ ਹਨ। ਪਲੇਨ ਸਨ ਡ੍ਰੈੱਸ ਰੋਜ਼ਾਨਾ ਵਰਤੋਂ ਲਈ ਚੰਗੀ ਰਹਿੰਦੀ ਹੈ। ਫਲੋਰਲ ਅਤੇ ਪ੍ਰਿੰਟਿਡ ਘੁੰਮਣ-ਫਿਰਨ ਅਤੇ ਪਾਰਟੀ ਲਈ ਢੁਕਵੀਆਂ ਹੁੰਦੀਆਂ ਹਨ। ਉੱਥੇ ਹੀ, ਆਈਲੈਟ ਅਤੇ ਕ੍ਰੋਸ਼ੀਆ ਵਰਕ ਵਾਲੀਆਂ ਸਨ ਡ੍ਰੈਸਿਜ਼ ਕਈ ਮੁਟਿਆਰਾਂ ਦੀ ਪਸੰਦ ਬਣੀਆਂ ਹੋਈਆਂ ਹਨ। ਕੀਮਤ ਦੇ ਹਿਸਾਬ ਨਾਲ ਵੀ ਇਹ ਹਰ ਬਜਟ ’ਚ ਮਿਲ ਜਾਂਦੀਆਂ ਹਨ। ਆਨਲਾਈਨ ਅਤੇ ਲੋਕਲ ਮਾਰਕੀਟ ਦੋਵਾਂ ਜਗ੍ਹਾ ਆਸਾਨੀ ਨਾਲ ਮਿਲ ਜਾਂਦੀਆਂ ਹਨ। ਕੁੱਲ ਮਿਲਾ ਕੇ ਸਨ ਡ੍ਰੈਸਿਜ਼ ਗਰਮੀਆਂ ਦੇ ਫੈਸ਼ਨ ਅਤੇ ਆਰਾਮ ਦੋਵਾਂ ਦਾ ਬਿਹਤਰੀਨ ਸੁਮੇਲ ਹਨ। ਇਹ ਨਾ ਸਿਰਫ਼ ਮੁਟਿਆਰਾਂ ਨੂੰ ਸਟਾਈਲਿਸ਼ ਵਿਖਾਉਂਦੀਆਂ ਹਨ, ਸਗੋਂ ਗਰਮੀ ਤੋਂ ਵੀ ਰਾਹਤ ਦਿਵਾਉਂਦੀਆਂ ਹਨ। ਇਹੀ ਕਾਰਨ ਹੈ ਕਿ ਇਹ ਡ੍ਰੈੱਸ ਅੱਜ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਦੇ ਵੀ ਵਾਰਡਰੋਬ ਦਾ ਹਿੱਸਾ ਬਣੀ ਹੋਈ ਹੈ।


author

DIsha

Content Editor

Related News