ਰੈੱਡ ਐਂਡ ਬਲੈਕ ਕੰਟ੍ਰਾਸਟ ਸੈੱਟ ਮੁਟਿਆਰਾਂ ਨੂੰ ਦੇ ਰਹੇ ਰਾਇਲ ਲੁੱਕ
Sunday, Jul 12, 2026 - 08:24 AM (IST)
ਵੈੱਬ ਡੈਸਕ- ਅੱਜ ਦੇ ਫੈਸ਼ਨ ’ਚ ਰੈੱਡ ਐਂਡ ਬਲੈਕ ਕੰਟ੍ਰਾਸਟ ਸਭ ਤੋਂ ਟ੍ਰੈਂਡੀ ਅਤੇ ਕਲਾਸਿਕ ਕੰਬੀਨੇਸ਼ਨ ਬਣ ਚੁੱਕਾ ਹੈ। ਇਹੀ ਵਜ੍ਹਾ ਹੈ ਕਿ ਮੁਟਿਆਰਾਂ ਅਤੇ ਔਰਤਾਂ ਅਜਿਹੀ ਡ੍ਰੈੱਸ ਪਹਿਨਣਾ ਪਸੰਦ ਕਰਦੀਆਂ ਹਨ, ਜੋ ਸਟਾਈਲਿਸ਼, ਸੁੰਦਰ ਹੋਵੇ ਅਤੇ ਭੀੜ ਤੋਂ ਵੱਖਰੀ, ਅਟ੍ਰੈਕਟਿਵ ਦਿਖਾਏ। ਰੈੱਡ-ਬਲੈਕ ਦਾ ਇਹ ਕੰਬੀਨੇਸ਼ਨ ਨਾ ਸਿਰਫ ਖੂਬਸੂਰਤੀ ਵਧਾਉਂਦਾ ਹੈ ਸਗੋਂ ਇਕ ਰਾਇਲ ਅਤੇ ਬੋਲਡ ਲੁੱਕ ਵੀ ਦਿੰਦਾ ਹੈ। ਮਾਰਕੀਟ ’ਚ ਅੱਜਕੱਲ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ, ਪੈਟਰਨ ਅਤੇ ਵਰਕ ਵਾਲੀ ਡ੍ਰੈੱਸ ’ਚ ਰੈੱਡ-ਬਲੈਕ ਕੰਬੀਨੇਸ਼ਨ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਡਿਜ਼ਾਈਨ ’ਚ ਮੁਟਿਆਰਾਂ ਕੋਲ ਢੇਰਾਂ ਬਦਲ ਰਹਿੰਦੇ ਹਨ, ਉੱਥੇ ਹੀ ਕਲਰ ’ਚ ਵੀ ਉਨ੍ਹਾਂ ਕੋਲ ਕਈ ਬਦਲ ਹਨ। ਕੁਝ ਮੁਟਿਆਰਾਂ ਸਿੰਗਲ ਕਲਰ ਡ੍ਰੈੱਸ ਨੂੰ ਪਹਿਲ ਦਿੰਦੀਆਂ ਹਨ ਤਾਂ ਉੱਥੇ ਹੀ ਕਿਸੇ ਨੂੰ ਕੰਟ੍ਰਾਸਟ ਕਲਰ ਪਸੰਦ ਆ ਰਹੇ ਹਨ। ਕੰਟ੍ਰਾਸਟ ’ਚ ਹਮੇਸ਼ਾ ਤੋਂ ਰੈੱਡ-ਬਲੈਕ ਦਾ ਕੰਬੀਨੇਸ਼ਨ ਔਰਤਾਂ ਦਾ ਫੇਵਰੇਟ ਰਿਹਾ ਹੈ।
ਇਸੇ ਕਾਰਨ ਮੁਟਿਆਰਾਂ ਨੂੰ ਰੈੱਡ-ਬਲੈਕ ਕੰਟ੍ਰਾਸਟ ਸੈੱਟ ’ਚ ਅਕਸਰ ਦੇਖਿਆ ਜਾ ਸਕਦਾ ਹੈ। ਬਾਜ਼ਾਰ ’ਚ ਰੈੱਡ-ਬਲੈਕ ਕਲਰ ਕੰਬੀਨੇਸ਼ਨ ਦੇ ਸੂਟ, ਲਹਿੰਗਾ-ਚੋਲੀ, ਸਾੜ੍ਹੀ, ਬਲਾਊਜ਼ ਵਰਗੀ ਹਰ ਤਰ੍ਹਾਂ ਦੀ ਡ੍ਰੈੱਸ ਉਪਲਬਧ ਹੈ। ਇਸ ਕੰਬੀਨੇਸ਼ਨ ਦਾ ਸਭ ਤੋਂ ਖਾਸ ਫਾਇਦਾ ਇਹ ਹੈ ਕਿ ਇਸ ਨੂੰ ਕਈ ਤਰ੍ਹਾਂ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਕਿਤੇ ਕੁੜਤੀ ਰੈੱਡ ਅਤੇ ਬਾਟਮ ਬਲੈਕ ਰਹਿੰਦਾ ਹੈ ਤੇ ਕਿਤੇ ਕੁੜਤੀ ਬਲੈਕ ਅਤੇ ਬਾਟਮ ਰੈੱਡ। ਪ੍ਰਿੰਟਿਡ ’ਚ ਵੀ ਰੈੱਡ-ਬਲੈਕ ਦਾ ਕੰਬੀਨੇਸ਼ਨ ਮੁਟਿਆਰਾਂ ਅਤੇ ਔਰਤਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ’ਚ ਰੈੱਡ ਬੇਸ ’ਤੇ ਬਲੈਕ ਫਲਾਵਰ ਜਾਂ ਬਲੈਕ ਬੇਸ ’ਤੇ ਰੈੱਡ ਫਲਾਵਰ ਪ੍ਰਿੰਟ ਦੇਖੇ ਜਾ ਸਕਦੇ ਹਨ। ਵੈਸਟਰਨ ਵੀਅਰ ਦੀ ਗੱਲ ਕਰੀਏ ਤਾਂ ਮੁਟਿਆਰਾਂ ਨੂੰ ਬਲੈਕ ਜੀਨਸ ਦੇ ਨਾਲ ਰੈੱਡ ਟਾਪ ਕਾਫੀ ਯੰਗ ਅਤੇ ਮਾਡਰਨ ਲੁੱਕ ਦਿੰਦਾ ਹੈ। ਇਸ ਤੋਂ ਇਲਾਵਾ ਰੈੱਡ ਡਿਜ਼ਾਈਨ ਵਾਲੇ ਟਾਪ ਦੇ ਨਾਲ ਬਲੈਕ ਸਕਰਟ, ਸ਼ਾਰਟਸ, ਪਲਾਜ਼ੋ, ਪਲੇਅਰ ਸੈੱਟ ਆਦਿ ਵੀ ਖੂਬ ਟ੍ਰੈਂਡ ’ਚ ਹਨ।
ਇੰਡੀਅਨ ਵੀਅਰ ’ਚ ਬਲੈਕ ਬਲਾਊਜ਼ ਦੇ ਨਾਲ ਰੈੱਡ ਸਾੜ੍ਹੀ ਅਤੇ ਰੈੱਡ ਬਲਾਊਜ਼ ਦੇ ਨਾਲ ਬਲੈਕ ਸਾੜ੍ਹੀ ਕਾਫੀ ਜੱਚਦੀ ਹੈ। ਕੁਝ ਔਰਤਾਂ ਫੁੱਲ ਬਲੈਕ ਸੂਟ ਦੇ ਨਾਲ ਰੈੱਡ ਚੁੰਨੀ ਅਤੇ ਰੈੱਡ ਸੂਟ ਦੇ ਨਾਲ ਬਲੈਕ ਚੁੰਨੀ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਫਰਾਕ ਸੂਟ ’ਚ ਵੀ ਇਹ ਕੰਬੀਨੇਸ਼ਨ ਬੇਹੱਦ ਸੁੰਦਰ ਲੱਗਦਾ ਹੈ। ਰੈੱਡ-ਬਲੈਕ ਦਾ ਕੰਬੀਨੇਸ਼ਨ ਸਿਰਫ ਆਮ ਮੁਟਿਆਰਾਂ ਤੱਕ ਹੀ ਸੀਮਤ ਨਹੀਂ ਹੈ। ਬਾਲੀਵੁੱਡ ਅਦਾਕਾਰਾਂ ਅਤੇ ਮਾਡਲਾਂ ਵੀ ਇਸ ਕੰਟ੍ਰਾਸਟ ਨੂੰ ਕਾਫੀ ਪਸੰਦ ਕਰਦੀਆਂ ਹਨ, ਕਿਉਂਕਿ ਇਹ ਲੁੱਕ ’ਚ ਗਲੈਮਰ ਅਤੇ ਰਾਇਲਟੀ ਦੋਵੇਂ ਜੋੜਦਾ ਹੈ।
ਜਿਊਲਰੀ ਅਤੇ ਅਸੈਸਰੀਜ਼ ’ਚ ਵੀ ਬਦਲ ਰਹਿੰਦੇ ਹਨ। ਕੁਝ ਮੁਟਿਆਰਾਂ ਗੋਲਡਨ, ਸਿਲਵਰ ਜਾਂ ਡਾਇਮੰਡ ਜਿਊਲਰੀ ਨਾਲ ਲੁੱਕ ਕੰਪਲੀਟ ਕਰਦੀਆਂ ਹਨ ਤੇ ਕੁਝ ਨੂੰ ਮੈਚਿੰਗ ਜਿਊਲਰੀ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦੇ ਨਾਲ ਰੈੱਡ-ਬਲੈਕ ਕਲਰ ਦੀ ਸੈਂਡਲ, ਹਾਈ ਹੀਲਸ ਜਾਂ ਫਲੈਟਸ ਕਾਫੀ ਜੱਚਦੇ ਹਨ। ਬੈਗ ਅਤੇ ਪਰਸ ’ਚ ਵੀ ਰੈੱਡ-ਬਲੈਕ ਰੰਗ ਆਸਾਨੀ ਨਾਲ ਮੈਚ ਹੋ ਜਾਂਦਾ ਹੈ। ਕੁੱਲ ਮਿਲਾ ਕੇ ਰੈੱਡ-ਬਲੈਕ ਦਾ ਕੰਬੀਨੇਸ਼ਨ ਹਰ ਮੁਟਿਆਰ ਅਤੇ ਔਰਤ ਦਾ ਫੇਵਰੇਟ ਹੈ। ਇਹੀ ਕਾਰਨ ਹੈ ਕਿ ਮਾਰਕੀਟ ’ਚ ਤਰ੍ਹਾਂ-ਤਰ੍ਹਾਂ ਦੇ ਰੈੱਡ-ਬਲੈਕ ਕੰਟ੍ਰਾਸਟ ਸੈੱਟ ਦੇਖਣ ਨੂੰ ਮਿਲਦੇ ਹਨ। ਕਈ ਮੁਟਿਆਰਾਂ ਖੁਦ ਤੋਂ ਵੀ ਰੈੱਡ ਟਾਪ ਦੇ ਨਾਲ ਅਲੱਗ-ਅਲੱਗ ਬਲੈਕ ਬਾਟਮ ਜਿਵੇਂ ਲਾਂਗ ਸਕਰਟ, ਜੀਨਸ, ਸ਼ਾਰਟਸ ਸਟਾਈਲ ਕਰ ਕੇ ਹਰ ਮੌਕੇ ’ਤੇ ਆਪਣੀ ਲੁੱਕ ਨਵੀਂ ਬਣਾ ਰਹੀਆਂ ਹਨ। ਰੈੱਡ-ਬਲੈਕ ਕੰਟ੍ਰਾਸਟ ਸੈੱਟ ਸਟਾਈਲ, ਸੁੰਦਰਤਾ ਅਤੇ ਆਤਮਵਿਸ਼ਵਾਸ ਤਿੰਨਾਂ ਦਾ ਪਰਫੈਕਟ ਸੁਮੇਲ ਬਣਿਆ ਹੋਇਆ ਹੈ।
