ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਡੈਨਿਮ ਡਰੈੱਸ

Tuesday, Apr 15, 2025 - 03:19 PM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਡੈਨਿਮ ਡਰੈੱਸ

ਮੁੰਬਈ- ਡੈਨਿਮ ਫੈਬਰਿਕ ਨਾਲ ਬਣੀਆਂ ਡਰੈਸਜ਼ ਮੁਟਿਆਰਾਂ ਨੂੰ ਕਾਫ਼ੀ ਸਟਾਈਲਿਸ਼ ਅਤੇ ਡਿਫਰੈਂਟ ਲੁਕ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਬਾਲੀਵੁੱਡ ਆਦਾਕਾਰਾਂ ਅਤੇ ਮਾਡਲਾਂ ਦੇ ਨਾਲ-ਨਾਲ ਆਮ ਮੁਟਿਆਰਾਂ ਨੂੰ ਵੀ ਡੈਨਿਮ ਫੈਬਰਿਕ ਦੀ ਡਰੈੱਸ ਪਹਿਨਣਾ ਪਸੰਦ ਹੁੰਦਾ ਹੈ। ਇਹ ਕਦੇ ਵੀ ਆਊਟ ਆਫ ਟਰੈਂਡ ਨਹੀਂ ਹੁੰਦੀ। ਡੈਨਿਮ ਨਾਲ ਬਣੇ ਆਊਟਫਿਟਸ ਹਰ ਸਟਾਈਲ ’ਚ ਫਿਟ ਹੁੰਦੇ ਹਨ ਅਤੇ ਮੁਟਿਆਰਾਂ ਨੂੰ ਭੀੜ ’ਚ ਵੀ ਵੱਖਰਾ ਵਿਖਾਉਂਦੇ ਹਨ। ਡੈਨਿਮ ਡਰੈਸਜ਼ ਨੂੰ ਮੁਟਿਆਰਾਂ ਵੱਖ-ਵੱਖ ਸਟਾਈਲ ਨਾਲ ਪਹਿਨ ਰਹੀਆਂ ਹਨ। ਡੈਨਿਮ ਦੀ ਖਾਸੀਅਤ ਇਹ ਹੈ ਕਿ ਇਸ ’ਚ ਮੁਟਿਆਰਾਂ ਨੂੰ ਕਈ ਤਰ੍ਹਾਂ ਦੇ ਆਪਸ਼ਨ ਮਿਲ ਜਾਂਦੇ ਹਨ। ਇਸ ’ਚ ਮੁਟਿਆਰਾਂ ਡੈਨਿਮ ਜੈਕੇਟ, ਜੀਨਸ, ਫਰਾਕ, ਸ਼ਰਟ, ਮਿੱਡੀ, ਜੰਪਸੂਟ, ਡਾਂਗਰੀ ਸੂਟ, ਲਾਂਗ ਡਰੈੱਸ, ਸ਼ਾਰਟ ਡਰੈੱਸ ਆਦਿ ਪਹਿਨਣਾ ਪਸੰਦ ਕਰ ਰਹੀਆਂ ਹਨ।

ਜਿੱਥੇ ਕੁਝ ਮੁਟਿਆਰਾਂ ਨੂੰ ਫੁਲ ਟ੍ਰੇਨਿੰਗ ਆਊਟਫਿਟਸ ਪਸੰਦ ਆ ਰਹੇ ਹਨ, ਉੱਥੇ ਹੀ, ਕੁਝ ਇਸ ਨੂੰ ਮਿਕਸ ਮੈਚ ਕਰ ਕੇ ਵੀ ਪਹਿਨ ਰਹੀਆਂ ਹਨ, ਜੋ ਉਨ੍ਹਾਂ ਨੂੰ ਹੋਰ ਜ਼ਿਆਦਾ ਸਟਾਈਲਿਸ਼ ਵਿਖਾਉਂਦਾ ਹੈ। ਕੁਝ ਮੁਟਿਆਰਾਂ ਨੂੰ ਡੈਨਿਮ ਜੈਕੇਟ ਅਤੇ ਜੀਨਸ ਜਾਂ ਡੈਨਿਮ ਸਕਰਟ ਨੂੰ ਇਕੱਠੇ ਪਹਿਨੇ ਵੇਖਿਆ ਜਾ ਸਕਦਾ ਹੈ। ਉੱਥੇ ਹੀ, ਕੁਝ ਵੱਖਰੇ ਕਲਰ ਦੇ ਡੈਨਿਮ ਦੀ ਵਰਤੋਂ ਕਰ ਕੇ ਇਕ ਅਨੋਖਾ ਲੁਕ ਕੈਰੀ ਕਰ ਰਹੀਆਂ ਹਨ। ਕੁਝ ਨੂੰ ਡੈਨਿਮ ਸ਼ਰਟ ਜਾਂ ਟਾਪ ਨੂੰ ਜੀਨਸ, ਸਕਰਟ ਜਾਂ ਟਰਾਊਜ਼ਰ ਨਾਲ ਪਹਿਨੇ ਵੇਖਿਆ ਜਾ ਸਕਦਾ ਹੈ।

ਮੁਟਿਆਰਾਂ ਡੈਨਿਮ ਜੀਨਸ ਨੂੰ ਵ੍ਹਾਈਟ, ਰੈੱਡ ਅਤੇ ਹੋਰ ਕਲਰ ਦੇ ਕ੍ਰਾਪ ਟਾਪ, ਟਾਪ ਜਾਂ ਸ਼ਰਟ ਦੇ ਨਾਲ ਜਾਂ ਡੈਨਿਮ ਜੰਪਸੂਟ ਨੂੰ ਵੱਖ-ਵੱਖ ਐਕਸੈੱਸਰੀਜ਼ ਦੇ ਨਾਲ ਟਰਾਈ ਕਰਨਾ ਪਸੰਦ ਕਰ ਰਹੀਆਂ ਹਨ। ਡੈਨਿਮ ’ਚ ਮੁਟਿਆਰਾਂ ਨੂੰ ਜ਼ਿਆਦਾਤਰ ਆਈਸ ਬਲਿਊ ਕਲਰ ਦੇ ਆਊਟਫਿਟਸ ਪਸੰਦ ਆ ਰਹੇ ਹਨ ਪਰ ਇਸ ’ਚ ਵਾਸ਼ ਡੈਨਿਮ, ਡਾਰਕ ਇੰਡੀਗੋ, ਗ੍ਰੇਅ ਅਤੇ ਹੋਰ ਕਲਰ ਵੀ ਆਸਾਨੀ ਨਾਲ ਮੁਹੱਈਆ ਹਨ। ਮੁਟਿਆਰਾਂ ਇਸ ਨੂੰ ਆਫਿਸ, ਮੀਟਿੰਗ, ਇੰਟਰਵਿਊ, ਸ਼ਾਪਿੰਗ, ਆਊਟਿੰਗ, ਪਾਰਟੀ ਅਤੇ ਖਾਸ ਇਵੈਂਟ ਦੌਰਾਨ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ। ਇਹ ਮੁਟਿਆਰਾਂ ਨੂੰ ਕਾਫ਼ੀ ਅਟਰੈਕਟਿਵ ਲੁਕ ਦਿੰਦੇ ਹਨ। ਇਨ੍ਹਾਂ ਨਾਲ ਮੁਟਿਆਰਾਂ ਜ਼ਿਆਦਾਤਰ ਹੇਅਰ ਸਟਾਈਲ ’ਚ ਓਪਨ ਹੇਅਰ ਰੱਖਣਾ ਪਸੰਦ ਕਰ ਰਹੀਆਂ ਹਨ। ਉੱਥੇ ਹੀ, ਕੁਝ ਮੁਟਿਆਰਾਂ ਨੂੰ ਪੋਨੀ ਕੀਤੇ ਵੀ ਵੇਖਿਆ ਜਾ ਸਕਦਾ ਹੈ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਨਾਲ ਸੈਂਡਲ, ਸਪੋਰਟਸ ਸ਼ੂਜ਼, ਸਨੀਕਰਜ਼ ਤੋਂ ਲੈ ਕੇ ਲਾਂਗ ਸ਼ੂਜ਼ ਨੂੰ ਵੀ ਟਰਾਈ ਕਰਨਾ ਪਸੰਦ ਕਰ ਰਹੀਆਂ ਹਨ।


author

cherry

Content Editor

Related News