ਮੁਟਿਆਰਾਂ ਨੂੰ ਪਸੰਦ ਆ ਰਹੇ ਹਨ ਵੀ-ਨੈੱਕ ਸਲੀਵਲੈੱਸ ਕੋ-ਆਰਡ ਸੈੱਟ
Sunday, Jun 22, 2025 - 11:35 AM (IST)

ਮੁੰਬਈ- ਪਿਛਲੇ ਕੁਝ ਸਮੇਂ ਤੋਂ ਕੋ-ਆਰਡ ਸੈੱਟ ਬਹੁਤ ਟਰੈਂਡ ਵਿਚ ਹਨ। ਇਹੋ ਕਾਰਨ ਹੈ ਿਕ ਮੁਟਿਆਰਾਂ ਅਤੇ ਔਰਤਾਂ ਨੂੰ ਵੀ ਸੂਟ ਅਤੇ ਜੀਨਸ ਟਾਪ ਨਾਲੋਂ ਜ਼ਿਆਦਾ ਕੋ-ਆਰਡ ਸੈੱਟ ਵਿਚ ਦੇਖਿਆ ਜਾ ਸਕਦਾ ਹੈ। ਅੱਜਕੱਲ ਗਰਮੀਆਂ ਦੇ ਮੌਸਮ ਵਿਚ ਵੀ-ਨੈੱਕ ਕੋ-ਆਰਡ ਸੈੱਟ ਕਈ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਉਨ੍ਹਾਂ ਨੂੰ ਵੱਖ-ਵੱਖ ਡਿਜ਼ਾਈਨ ਅਤੇ ਪੈਟਰਨ ਦੇ ਵੀ-ਨੈੱਕ ਕੋ-ਆਰਡ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਕੋ-ਆਰਡ ਸੈੱਟਾਂ ਵਿਚ ਟਾਪ-ਪੈਂਟ, ਟਾਪ ਟ੍ਰਾਊਜ਼ਰ ਹੁੰਦੇ ਹਨ। ਕੁਝ ਕੋ-ਆਰਡ ਸੈੱਟਾਂ ਵਿਚ ਥ੍ਰੀ ਪੀਸ ਵਰਗੇ ਟਾਪ, ਪੈਂਟ ਅਤੇ ਕੋਟ ਜਾਂ ਸ਼ਰੱਗ ਵੀ ਹੁੰਦੇ ਹਨ।
ਵੀ-ਨੈੱਕ ਸਲੀਵਲੈੱਸ ਕੋ-ਆਰਡ ਸੈੱਟ ਮੁਟਿਆਰਾਂ ਨੂੰ ਇਕ ਆਕਰਸ਼ਕ ਅਤੇ ਸਟਾਈਲਿਸ ਲੁਕ ਦਿੰਦੇ ਹਨ। ਇਨ੍ਹਾਂ ਕੋ-ਆਰਡ ਸੈੱਟ ’ਚ ਸਲੀਵ ਨਹੀਂ ਹੁੰਦੀ। ਵੀ-ਨੈੱਕ ਸਲੀਵਲੈੱਸ ਕੋ-ਆਰਡ ਸੈੱਟ ਕਈ ਤਰ੍ਹਾਂ ਦੇ ਹੁੰਦੇ ਹਨ। ਜਿਵੇਂ ਪਲੇਨ ਵੀ-ਨੈੱਕ ਸਲੀਵਲੈੱਸ ਕੋ-ਆਰਡ ਸੈੱਟ ਵਿਚ ਸਿੰਪਲ ਡਿਜ਼ਾਈਨ ਹੁੰਦਾ ਹੈ ਜੋ ਇਸਨੂੰ ਇਕ ਕਲਾਸਿਕ ਅਤੇ ਸਟਾਈਲਿਸ਼ ਲੁਕ ਦਿੰਦਾ ਹੈ। ਇਸਨੂੰ ਮੁਟਿਆਰਾਂ ਦਫਤਰ, ਮੀਟਿੰਗ ਅਤੇ ਇੰਟਰਵਿਊ ਵਿਚ ਪਹਿਨਣਾ ਪਸੰਦ ਕਰਦੀਆਂ ਹਨ। ਇਹ ਉਨ੍ਹਾਂ ਨੂੰ ਪ੍ਰੋਫੈਸ਼ਨਲ ਲੁਕ ਦਿੰਦੇ ਹਨ।
ਐਂਬ੍ਰਾਇਡਰਡ ਵੀ-ਨੈੱਕ ਸਲੀਵਲੈੱਸ ਕੋ-ਆਰਡ ਸੈੱਟ ਵਿਚ ਐਂਬ੍ਰਾਇਡਰੀ ਵਰਕ ਹੁੰਦਾ ਹੈ। ਇਸ ਤਰ੍ਹਾਂ ਦੇ ਕੋ-ਆਰਡ ਸੈੱਟ ਨੂੰ ਮੁਟਿਆਰਾਂ ਪਾਰਟੀ ਤੇ ਹੋਰ ਖਾਸ ਮੌਕਿਆਂ ’ਤੇ ਪਹਿਨ ਰਹੀਆਂ ਹਨ। ਇਹ ਉਨ੍ਹਾਂ ਨੂੰ ਕਲਾਸੀ ਲੁਕ ਦਿੰਦੇ ਹਨ। ਪ੍ਰਿੰਟਿਡ ਵੀ-ਨੈੱਕ ਸਲੀਵਲੈੱਸ ਕੋ-ਆਰਡ ਸੈੱਟ ਵਿਚ ਵੱਖ-ਵੱਖ ਤਰ੍ਹਾਂ ਦੇ ਪ੍ਰਿੰਟ ਹੁੰਦੇ ਹਨ। ਫਲੋਰਲ ਵੀ-ਨੈੱਕ ਸਲੀਵਲੈੱਸ ਕੋ-ਆਰਡ ਸੈੱਟ ਵਿਚ ਫਲੋਰਲ ਪ੍ਰਿੰਟ ਹੁੰਦਾ ਹੈ ਜੋ ਮੁਟਿਆਰਾਂ ਨੂੰ ਗਰਮੀਆਂ ਵਿਚ ਕੂਲ ਲੁਕ ਦਿੰਦਾ ਹੈ।
ਵੀ-ਨੈੱਕ ਸਲੀਵਲੈੱਸ ਕੋ-ਆਰਡ ਸੈੱਟ ਸਿੰਪਲ ਡਿਜ਼ਾਈਨ ਅਤੇ ਸ਼ਰਟ ਡਿਜ਼ਾਈਨ ਵਿਚ ਵੀ ਮੁਹੱਈਆ ਹਨ। ਸ਼ਰਟ ਡਿਜ਼ਾਈਨ ਕੋ-ਆਰਡ ਸੈੱਟ ਦੇ ਟਾਪ ਵਿਚ ਫਰੰਟ ਵਿਚ ਬਟਨ ਦਿੰਦੇ ਗਏ ਹੁੰਦੇ ਹਨ। ਇਸ ਟਾਪ ਨੂੰ ਮੁਟਿਆਰਾਂ ਟਾਪ ਟੈਂਕ ਦੇ ਉੱਪਰ ਸ਼ਰੱਗ ਵਾਂਗ ਵੀ ਸਟਾਈਲ ਕਰ ਸਕਦੀਆਂ ਹਨ। ਇਨ੍ਹਾਂ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਸੁੰਦਰ ਬਣਾਉਣ ਲਈ ਬੈਗ, ਬੈਲਟ, ਵਾਚ, ਈਅਰਰਿੰਗਸ ਆਦਿ ਨੂੰ ਕੈਰੀ ਕਰਨਾ ਪਸੰਦ ਕਰਦੀਆਂ ਹਨ। ਇਨ੍ਹਾਂ ਨਾਲ ਜੁੱਤੀ ਵਿਚ ਮੁਟਿਆਰਾਂ ਨੂੰ ਹੀਲਸ ਜਾਂ ਫਲੈਟਸ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨਾਲ ਹੇਅਰ ਸਟਾਈਲ ਵਿਚ ਮੁਟਿਆਰਾਂ ਨੂੰ ਓਪਨ ਹੇਅਰ, ਬਨ ਜਾਂ ਹਾਈ ਪੋਨੀ ਬਹੁਤ ਜਚਦੇ ਹਨ।