ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਫ੍ਰਿਲ ਟਾਪ

Friday, Jun 20, 2025 - 11:15 AM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਫ੍ਰਿਲ ਟਾਪ

ਮੁੰਬਈ- ਪੱਛਮੀ ਪਹਿਰਾਵੇ ’ਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਜੀਨਸ ਟਾਪ ਵਿਚ ਦੇਖਿਆ ਜਾ ਸਕਦਾ ਹੈ। ਜੀਨਸ ਦੇ ਨਾਲ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਟਾਪ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਅੱਜਕਲ ਨਵੇਂ-ਨਵੇਂ ਡਿਜ਼ਾਈਨ ਅਤੇ ਟਰੈਂਡ ਦੇ ਟਾਪ ਮਾਰਕੀਟ ਵਿਚ ਮੁਹੱਈਆ ਹਨ ਜਿਨ੍ਹਾਂ ਵਿਚ ਮੁਟਿਆਰਾਂ ਨੂੰ ਫ੍ਰਿਲ ਟਾਪ ਬਹੁਤ ਪਸੰਦ ਆ ਰਹੇ ਹਨ। ਇਹ ਟਾਪ ਮੁਟਿਆਰਾਂ ਨੂੰ ਬਹੁਤ ਅਟ੍ਰੈਕਟਿਵ ਅਤੇ ਸਟਾਈਲਿਸ਼ ਲੁਕ ਦਿੰਦੇ ਹਨ। ਫ੍ਰਿਲ ਟਾਪ ਇਕ ਅਜਿਹਾ ਟਾਪ ਹੈ ਜਿਸ ਵਿਚ ਬਾਜੂ ਜਾਂ ਹੇਮਲਾਈਨ ’ਤੇ ਫ੍ਰਿਲ ਲੱਗੀ ਹੁੰਦੀ ਹੈ। ਫ੍ਰਿਲ ਕੱਪੜੇ ਦੀ ਇਕ ਪੱਟੀ ਹੁੰਦੀ ਹੈ ਜਿਸ ਨੂੰ ਇਸ ਪਾਸੇ ਤੋਂ ਸਿਲਾਈ ਜਾਂ ਮੋੜਕੇ ਲਗਾਇਆ ਜਾਂਦਾ ਹੈ, ਜਿਸ ਨਾਲ ਇਹ ਝਾਲਰ ਵਾਂਗ ਦਿਖਣ ਲੱਗਦੀ ਹੈ। ਫ੍ਰਿਲ ਟਾਪ ਵੱਖ-ਵੱਖ ਤਰ੍ਹਾਂ ਦੇ ਆਉਂਦੇ ਹਨ ਜਿਵੇਂ ਕਿ ਸਲੀਵਲੈੱਸ, ਸ਼ਾਰਟ ਸਲੀਵ ਜਾਂ ਫੁੱਲ ਸਲੀਵ ਅਤੇ ਫ੍ਰਿਲ ਬਾਜੂ, ਗਲੇ ਜਾਂ ਹੇਮਲਾਈਨ ’ਤੇ ਹੁੰਦੇ ਹਨ।

ਫ੍ਰਿਲ ਟਾਪ ਵਿਚ ਫ੍ਰਿਲ ਕਈ ਡਿਜ਼ਾਈਨਾਂ ਦੀਆਂ ਹੁੰਦੀਆਂ ਹਨ। ਜਿਵੇਂ ਰਫਲਡ ਫ੍ਰਿਲ ਟਾਪ ਵਿਚ ਰਫਲਡ ਡਿਜ਼ਾਈਨ ਹੁੰਦਾ ਹੈ ਜੋ ਮੁਟਿਆਰਾਂ ਨੂੰ ਖੂਬਸੂਰਤ ਲੁਕ ਦਿੰਦਾ ਹੈ। ਲੇਅਰਡ ਫ੍ਰਿਲ ਟਾਪ ਵਿਚ ਕਈ ਪਰਤਾਂ ਹੁੰਦੀਆਂ ਹਨ ਜੋ ਇਸਨੂੰ ਇਕ ਆਕਰਸ਼ਕ ਅਤੇ ਸਟਾਈਲਿਸ਼ ਲੁਕ ਦਿੰਦੀਆਂ ਹਨ। ਫਲੋਰਲ ਫ੍ਰਿਲ ਟਾਪ ਵਿਚ ਫਲੋਰਲ ਡਿਜ਼ਾਈਨ ਹੁੰਦਾ ਹੈ ਜਿਸਨੂੰ ਮੁਟਿਆਰਾਂ ਬਹੁਤ ਪਸੰਦ ਕਰਦੀਆਂ ਹਨ। ਫ੍ਰਿਲ ਟਾਪ ਆਮ ਤੌਰ ’ਤੇ ਹਲਕੇ ਅਤੇ ਆਰਾਮਦਾਇਕ ਹੁੰਦੇ ਹਨ, ਜਿਸਨੂੰ ਮੁਟਿਆਰਾਂ ਗਰਮੀ ਦੇ ਮੌਸਮ ਵਿਚ ਪਹਿਨਣਾ ਪਸੰਦ ਕਰਦੀਆਂ ਹਨ। ਫ੍ਰਿਲ ਟਾਪ ਫੈਸ਼ਨੇਬਲ ਅਤੇ ਸਟਾਈਲਿਸ਼ ਲੁਕ ਦਿੰਦੇ ਹਨ ਜੋ ਵੱਖ-ਵੱਖ ਮੌਕਿਆਂ ਲਈ ਉਪਯੁਕਤ ਹਨ। ਫ੍ਰਿਲ ਟਾਪ ਨੂੰ ਜੀਨਸ, ਸਕਰਟ ਜਾਂ ਸ਼ਾਰਟਸ ਨਾਲ ਪਹਿਨਿਆ ਜਾ ਸਕਦਾ ਹੈ।

ਫ੍ਰਿਲ ਟਾਪ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਰੈੱਡ, ਬਲੈਕ, ਮੈਰੂਨ, ਪਿੰਕ ਰੰਗ ਦੇ ਟਾਪ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਟਾਪ ਨਾਲ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੀ ਅਸੈਸਰੀਜ਼ ਜਿਵੇਂ ਬੈਲਟ, ਬੈਗ, ਕਲੱਚ, ਵਾਚ, ਬ੍ਰੈਸਲੇਟ, ਰਿੰਗ, ਝੁਮਕੇ ਆਦਿ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਹੇਅਰ ਸਟਾਈਲ ਵਿਚ ਮੁਟਿਆਰਾਂ ਇਨ੍ਹਾਂ ਨਾਲ ਓਪਨ ਹੇਅਰ, ਹਾਈ ਪੋਨੀ, ਹਾਫ ਪੋਨੀ ਜਾਂ ਮੈੱਸੀ ਬਨ ਕਰਨਾ ਪਸੰਦ ਕਰ ਰਹੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਦਾ ਹੈ। ਜੁੱਤੀ ਵਿਚ ਮੁਟਿਆਰਾਂ ਇਨ੍ਹਾਂ ਨਾਲ ਸੈਂਡਲ, ਹਾਈ ਹੀਲਸ, ਬੂਟਸ, ਸਨੀਕਰਸ ਆਦਿ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ।


author

cherry

Content Editor

Related News