ਡਾਰਕ ਚਾਕਲੇਟ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਲਾਭ

Wednesday, May 24, 2017 - 12:30 PM (IST)

ਨਵੀਂ ਦਿੱਲੀ— ਚਾਕਲੇਟ ਸਾਰਿਆਂ ਨੂੰ ਹੀ ਪਸੰਦ ਹੁੰਦੀ ਹੈ। ਚਾਕਲੇਟ ਦੇਖਦੇ ਹੀ ਮੂੰਹ ''ਚ ਪਾਣੀ ਆਉਣ ਲਗਦਾ ਹੈ ਪਰ ਚਾਕਲੇਟ ਦੀ ਜ਼ਿਆਦਾ ਵਰਤੋ ਨਹੀਂ ਕਰਨੀ ਚਾਹੀਦੀ ਹੈ। ਚਾਕਲੇਟ ਜਿੰਨੀ ਖਾਣ ''ਚ ਸੁਆਦ ਹੁੰਦੀ ਹੈ ਉਨ੍ਹੀ ਹੀ ਸਰੀਰ ਦੇ ਲਈ ਵੀ ਗੁਣਕਾਰੀ ਹੁੰਦੀ ਹੈ ਚਾਕਲੇਟ ''ਚ ਐਂਟੀਆਕਸੀਡੇਂਟ ਪਾਇਆ ਜਾਂਦਾ ਹੈ ਜੋ ਸਾਡੇ ਸਰੀਰ ਦੇ ਲਈ ਬਹੁਤ ਹੀ ਚੰਗੀ ਹੁੰਦਾ ਹੈ ਤਾਂ ਆਓ ਜਾਣਦੇ ਹਾਂ ਚਾਕਲੇਟ ਖਾਣ ਦੇ ਫਾਇਦਿਆਂ ਬਾਰੇ । ਡਾਰਕ ਚਾਕਲੇਟ ਗਰਭਵਤੀ ਔਰਤ ਦੇ ਲਈ ਬਹੁਤ ਹੀ ਚੰਗੀ ਹੁੰਦੀ ਹੈ। ਡਾਰਕ ਕੋਕੋ ਪਾਊਡਰ ਨਾਲ ਬਣੀ ਚਾਕਲੇਟ ਖਾਣ ਨਾਲ ਗਰਭਵਤੀ ਔਰਤ ਦੇ ਸਰੀਰ ''ਚ ਖੂਨ ਦੀ ਮਾਤਰਾ ਸਹੀ ਰਹਿੰਦੀ ਹੈ।
1. ਡਾਰਕ ਚਾਕਲੇਟ ਖਾਣ ਨਾਲ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ। ਚਾਕਲੇਟ ''ਚ ਪੋਸ਼ਟਿਕ ਤੱਤਾਂ ਦੀ ਭਰਪੂਰ ਮਾਤਰਾ ਹੁੰਦੀ ਹੈ। 
2. ਡਾਰਕ ਚਾਕਲੇਟ ''ਚ ਐਂਟੀਆਕਸੀਡੇਂਟ ਦੇ ਗੁਣ ਭਰਪੂਰ ਮਾਤਰਾ ''ਚ ਹੁੰਦੇ ਹਨ। ਜੋ ਕਿ ਸਾਡੇ ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। 
3. ਡਾਰਕ ਚਾਕਲੇਟ ਖਾਣ ਨਾਲ ਸਰੀਰ ''ਚ ਖੂਨ ਦੀ ਮਾਤਰਾ ਵਧਦੀ ਹੈ। ਡਾਰਕ ਚਾਕਲੇਟ ''ਚ ਮੈਗਨੀਸ਼ੀਅਮ ਅਤੇ ਆਇਰਨ ਵੀ ਮੋਜੂਦ ਹੁੰਦਾ ਹੈ। ਜੋ ਖੂਨ ''ਚ ਹਿਮੋਗਲੋਬਿਨ ਨੂੰ ਵਧਾਉਂਦਾ ਹੈ।
4. ਡਾਰਕ ਚਾਕਲੇਟ ਖਾਣ ਨਾਲ ਕੌਲੈਸਟਰੋਲ ਨਹੀਂ ਵਧਦਾ ਅਤੇ ਮੋਟਾਪਾ ਵੀ ਘੱਟ ਹੋ ਜਾਂਦਾ ਹੈ।


Related News