ਬਟਨਾਂ ਨਾਲ ਬਣਾਓ ਖੂਬਸੂਰਤ ਗਹਿਣੇ

Monday, Jan 09, 2017 - 01:00 PM (IST)

 ਬਟਨਾਂ ਨਾਲ ਬਣਾਓ ਖੂਬਸੂਰਤ ਗਹਿਣੇ

ਜਲੰਧਰ— ਬਟਨਾਂ ਦਾ ਇਸਤੇਮਾਲ ਕਈ ਤਰ੍ਹਾਂ ਦੇ ਕੱਪੜਿਆਂ ''ਤੇ ਕੀਤਾ ਜਾਂਦਾ ਹੈ। ਜਦੋਂ ਕੱਪੜੇ ਪੁਰਾਣੇ ਹੋ ਜਾਂਦੇ ਹਨ ਅਸੀਂ ਉਨ੍ਹਾਂ ਨੂੰ ਸੁੱਟ ਦਿੰਦੇ ਹਾਂ । ਤੁਸੀਂ ਇਨ੍ਹਾਂ ਬਟਨਾਂ ਨੂੰ ਕੱਢ ਕੇ ਕਈ ਤਰੀਕਿਆਂ ਨਾਲ ਵਰਤ ਸਕਦੇ ਹੋ। ਜੀ ਹਾਂ, ਘਰ ''ਚ ਪਏ ਪੁਰਾਣੇ  ਬਟਨਾਂ ਨਾਲ ਤੁਸੀਂ  ਫੁਲਾਵਰ. ਫੋਟੋਫਰੇਮ ਦੀ ਸਜਾਵਟ ਅਤੇ ਕਈ ਤਰ੍ਹਾਂ ਨਾਲ ਇਸਤੇਮਾਲ ਕਰ ਸਕਦੇ ਹੋ ਪਰ ਅੱਜ ਅਸੀਂ ਤੁਹਾਨੂੰ ਬਟਨਾਂ ਦੀ ਮਦਦ ਨਾਲ ਨੇਕਲੇਸ, ਗਹਿਣੇ ਬਣਾਉਣ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ।
ਗਹਿਣੇ ਪਹਿਣਨ ਦਾ ਸ਼ੌਕ ਹਰ ਲੜਕੀ ਨੂੰ ਹੁੰਦਾ ਹੈ। ਇਸਦੇ ਲਈ ਲੜਕੀਆਂ ਬਜ਼ਾਰ ਤੋਂ ਨਵੇਂ-ਨਵੇਂ ਤਰੀਕੇ ਦੇ ਗਹਿਣੇ ਖਰੀਦ ਦੀਆਂ ਹਨ ਪਰ ਤੁਸੀਂ ਚਾਹੋ ਤਾਂ ਘਰ ''ਚ ਹੀ ਬਟਨਾਂ ਦੀ ਮਦਦ ਨਾਲ ਨੇਕਲੇਸ ਏਅਰਰਿੰਗ ਬਣਾ ਸਕਦੇ ਹੋ। ਅਤੇ ਉਨ੍ਹਾਂ ਨੂੰ ਕੈਰੀ ਕਰ ਸਕਦੇ ਹੋ। ਇਸਦੇ ਇਲਾਵਾ ਕੁਝ ਨਵਾਂ ਸਿੱਖਣ ਨੂੰ ਵੀ ਮਿਲ ਜਾਂਦਾ ਹੈ। ਆਓ ਜਾਣਦੇ ਹਾਂ ਘਰ ''ਚ ਬਟਨਾਂ ਦੀ ਮਦਦ ਨਾਲ ਨੇਕਲਸ ਬਣਾਉਣ ਦਾ ਤਰੀਕਾ।
ਸਮੱਗਰੀ
-ਬਟਨ
-ਧਾਗਾ
-ਸੂਈ
- ਕੈਂਚੀ
-ਇੰਚੀਟੇਪ
ਵਿਧੀ
1.ਇਸਦੇ ਲਈ ਸਭ ਤੋਂ ਪਹਿਲਾਂ ਧਾਗੇ ਨੂੰ 5 ਸੈ.ਮੀ ਕੱਟ ਲਓ। ਫਿਰ ਇਸ ਨੂੰ ਸੂਈ ''ਚ ਪਰੋ ਲਓ। ਅਤੇ ਬਟਨ ''ਚ ਬਣੇ ਛੇਦ ''ਚ ਪਾਓ।
2. ਹੁਣ ਇਸ ਦੀ ਦੂਜੀ ਸਾਈਡ ''ਚ ਸੂਈ ਨੂੰ ਬਟਨ ''ਚ ਪਰੋਵੋ। ਇਸ ਤਰ੍ਹਾਂ ਹੀ ਹੌਲੀ-ਹੌਲੀ ਸਾਰੇ ਬਟਨ ਸੂਈ ਦੀ ਮਦਦ ਨਾਲ ਜੋੜਦੇ ਰਹੋ।
3. ਇਸ ਨੂੰ ਨੇਕਲੇਸ ਦੇ ਆਕਾਰ ''ਚ ਬਣਾ ਲਓ।
4. ਹੁਣ ਨੇਕਲੇਸ ਨੂੰ ਪਿੱਛੇ ਜੋੜਨ ਦੇ ਲਈ ਇੱਕ ਬਟਨ ਦੀ ਮਦਦ ਲਓ।
5. ਬਟਨ ਲੈ ਕੇ ਸੂਈ ਦੀ ਮਦਦ ਨਾਲ ਧਾਗੇ ਨੂੰ ਇਸ ਚੋਂ ਦੋ ਬਾਰ ਕੱਢੋ ਅਤੇ ਕੈਂਚੀ ਦੀ ਮਦਦ ਨਾਲ ਉਨ੍ਹਾਂ ਨੂੰ ਬਰਾਬਰ ਹਿੱਸੇ ''ਚ ਕੱਟ ਲਓ।
6. ਇਸ ਨਾਲ ਤੁਸੀਂ ਨੇਕਲਸ ਨੂੰ ਆਪਣੀ ਮਰਜ਼ੀ ਨਾਲ ਛੋਟਾ ਵੱਡਾ ਕਰ ਸਕਦੇ ਹੋ।


Related News