ਇਸ ਤਰ੍ਹਾਂ ਬਣਾਓ ਪਾਲਕ ਬਰੈੱਡ ਵੜਾ

07/19/2017 5:08:21 PM

ਨਵੀਂ ਦਿੱਲੀ— ਪਾਲਕ ਵਿਚ ਆਇਰਨ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਲੋਕ ਇਸ ਨੂੰ ਕਈ ਤਰੀਕਿਆਂ ਨਾਲ ਬਣਾ ਕੇ ਖਾ ਸਕਦੇ ਹੋ। ਬਰਸਾਤ ਦੇ ਮੌਸਮ ਵਿਚ ਤੁਸੀਂ ਬਰੈੱਡ ਪਾਲਕ ਵੜਾ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਬਰੈੱਡ ਵੜਾ ਪਾਲਕ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 100 ਗ੍ਰਾਮ ਬਰੈੱਡ ਕ੍ਰੰਬਸ
- 80 ਗ੍ਰਾਮ ਪਿਆਜ
- 1 ਚੱਮਚ ਹਰੀ ਮਿਰਚ 
- 1 ਚੱਮਚ ਅਦਰਕ ਪੇਸਟ
- 118 ਗ੍ਰਾਮ ਪਾਲਕ
- 1/2 ਚੱਮਚ ਜੀਰਾ
- 1 ਚੱਮਚ ਨਮਕ
- 1 ਚੱਮਚ ਪੁਦੀਨਾ
- 45 ਗ੍ਰਾਮ ਚਾਵਲ ਦਾ ਆਟਾ
- 10 ਗ੍ਰਾਮ ਕਾਜੂ
- ਪਾਣੀ
ਬਣਾਉਣ ਦੀ ਵਿਧੀ
1. ਇਕ ਕਟੋਰੀ ਵਿਚ ਬਰੈੱਡ ਕ੍ਰੰਬਸ , ਪਿਆਜ , ਹਰੀ ਮਿਰਚ , ਅਦਰਕ ਦੀ ਪੇਸਟ, ਪਾਲਕ ,ਜੀਰਾ, ਨਮਕ, ਪੁਦੀਨਾ, ਚਾਵਲ ਦਾ ਆਟਾ, ਕਾਜੂ ਅਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ 
2. ਫਿਰ ਮਿਕਸ ਕਰ ਲਓ ਅਤੇ ਇਸ ਦੇ ਛੋਟੇ-ਛੋਟੇ ਪੇੜੇ ਬਣਾ ਲਓ।
3. ਇਕ ਕੜਾਈ ਵਿਚ ਤੇਲ ਗਰਮ ਕਰੋ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਫ੍ਰਾਈ ਕਰੋ। ਇਨ੍ਹਾਂ ਨੂੰ ਉਦੋਂ ਤੱਕ ਫ੍ਰਾਈ ਕਰੋ ਜਦੋਂ ਤੱਕ ਇਨ੍ਹਾਂ ਦਾ ਰੰਗ ਹਲਕਾ ਬ੍ਰਾਊਨ ਨਾ ਹੋ ਜਾਵੇ।
4. ਬਰੈੱਡ ਪਾਲਕ ਵੜਾ ਤਿਆਰ ਹੈ। ਇਸ ਨੂੰ ਸਾਓਸ ਨਾਲ ਸਰਵ ਕਰੋ ਅਤੇ ਇਸ ਦਾ ਸੁਆਦ ਲਓ।


Related News