ਇਸ ਤਰ੍ਹਾਂ ਬਣਾਓ ਪਾਈਨਐੱਪਲ ਕ੍ਰਸ਼ ਡਿਲਾਈਟ

10/16/2017 3:18:28 PM

ਨਵੀਂ ਦਿੱਲੀ— ਖਾਣੇ ਦੇ ਬਾਅਦ ਕੁਝ ਲੋਕ ਮਿੱਠਾ ਖਾਣ ਦੇ ਸ਼ੌਕੀਨ ਹੁੰਦੇ ਹਨ। ਤੁਹਾਨੂੰ ਵੀ ਮਿੱਠਾ ਖਾਣਾ ਪਸੰਦ ਹੈ ਅਤੇ ਹਰ ਵਾਰ ਆਈਸਕਰੀਨ ਖਾ ਕੇ ਬੋਰ ਹੋ ਗਏ ਹੋ ਤਾਂ ਇਸ ਵਾਰ ਪਾਈਨਐੱਪਲ ਕ੍ਰਸ਼ ਡਿਲਾਈਟ ਟ੍ਰਾਈ ਕਰੋ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਹ ਬਹੁਤ ਪਸੰਦ ਆਵੇਗੀ। 
ਸਮੱਗਰੀ
-
230 ਗ੍ਰਾਮ ਖੰਡ
- 1 ਚਮੱਚ ਪਾਣੀ
- 225 ਗ੍ਰਾਮ ਫ੍ਰੈਸ਼ ਕ੍ਰੀਮ
- 40 ਗ੍ਰਾਮ ਪੀਸੀ ਚੀਨੀ
- 1/4 ਚਮੱਚ ਵਨਿਲਾ ਅਸੈਂਸ 
- ਫਰੂਟ ਕੇਕ 
- ਪਾਈਨਐੱਪਲ ਸਿਰਪ
- ਅਨਾਨਾਸ 
ਬਣਾਉਣ ਦੀ ਵਿਧੀ 
1.
ਸਭ ਤੋਂ ਪਹਿਲਾਂ ਇਕ ਪੈਨ ਵਿਚ ਖੰਡ ਅਤੇ ਇਕ ਚਮੱਚ ਪਾਣੀ ਮਿਲਾ ਕੇ ਘੱਟ ਗੈਸ 'ਤੇ ਗਰਮ ਕਰੋ। 
2. ਫਿਰ ਬਟਰ ਪੇਪਰ 'ਤੇ ਪਿਘਲੀ ਹੋਈ ਖੰਡ ਨੂੰ ਪਾ ਕੇ 5-10 ਮਿੰਟ ਲਈ ਰੱਖ ਦਿਓ ਤਾਂ ਕਿ ਇਹ ਸੁੱਖ ਜਾਵੇ। 
3. ਇਸ ਤੋਂ ਬਾਅਦ ਇਕ ਬਾਊਲ ਵਿਚ ਫ੍ਰੈਸ਼ ਕਰੀਮ, ਖੰਡ ਅਤੇ ਵਨਿਲਾ ਅਸੈਂਸ ਮਿਕਸ ਕਰ ਲਓ। 
4. ਫਿਰ ਇਕ ਕੱਚ ਦੇ ਭਾਂਡੇ ਵਿਚ ਫਰੂਟ ਕੇਕ ਦੀ ਇਕ ਤਹਿ ਵਿਛਾ ਦਿਓ ਅਤੇ ਇਸ ਦੇ ਉਪਰ ਪਾਈਨਐੱਪਲ ਸਿਰਪ ਪਾਓ। 
5. ਸਿਰਪ ਪਾਉਣ ਦੇ ਬਾਅਦ ਇਸ ਦੇ ਉਪਰ ਅਨਾਨਾਸ ਦੇ ਕੱਟੇ ਹੋਏ ਟੁੱਕੜੇ ਰੱਖੋ ਅਤੇ ਪਹਿਲਾਂ ਤੋਂ ਤਿਆਰ ਕੀਤੀ ਹੋਈ ਕ੍ਰੀਮ ਨੂੰ ਇਸ ਵਿਚ ਪਾਓ। ਕਰੀਮ ਇਕਸਾਰ ਕਰ ਦਿਓ। 
6. ਇਸਨੂੰ ਕ੍ਰਸ਼ ਚੀਨੀ ਨਾਲ ਗਾਰਨਿਸ਼ ਕਰਕੇ 30 ਮਿੰਟ ਲਈ ਫ੍ਰੀਜ਼ਰ ਵਿਚ ਰੱਖੋ ਅਤੇ ਸਰਵ ਕਰੋ।


Related News