ਖਾਂਸੀ-ਜ਼ੁਕਾਮ ''ਚ ਖੱਟੇ ਫਲ ਖਾਣੇ ਚਾਹੀਦੇ ਹਨ ਜਾਂ ਨਹੀਂ?
Monday, Jan 30, 2017 - 09:31 AM (IST)

ਜਲੰਧਰ— ਕੀ ਖਾਂਸੀ ਜ਼ੁਕਾਮ ਦੌਰਾਨ ਖੱਟੇ ਫਲ ਖਾਣੇ ਚਾਹੀਦੇ ਹਨ? ਇਸ ਬਾਰੇ ਕਈ ਮਿਥਾਂ ਹਨ। ਲੋਕ ਅਕਸਰ ਇਸ ਗੱਲ ਨੂੰ ਲੈ ਕੇ ਦੁਚਿੱਤੀ ''ਚ ਰਹਿੰਦੇ ਹਨ। ਜਾਣਦੇ ਹਾਂ ਕਿ ਸੱਚ ਕੀ ਹੈ।
ਜ਼ੁਕਾਮ ਅਤੇ ਖਾਂਸੀ ਦੌਰਾਨ ਸਰੀਰ ਨੂੰ ਤਰਲ ਪਦਾਰਥਾਂ ਦੀ ਜ਼ਰੂਰਤ ਹੁੰਦੀ ਹੈ। ਜ਼ਿਆਦਾਤਰ ਲੋਕ ਜ਼ੁਕਾਮ ਅਤੇ ਖਾਂਸੀ ਦੌਰਾਨ ਪਾਣੀ ਨਹੀਂ ਪੀਂਦੇ। ਖੱਟੇ ਫਲਾਂ ਯਾਨੀ ਸਿਟਰਸ ਫਰੂਟ ''ਚ ਕਾਫੀ ਤਰਲ ਦੀ ਮਾਤਰਾ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਸਿਟਰਸ ਫਰੂਟ ਦੀ ਵਰਤੋਂ ਕਰਨ ਨਾਲ ਖਾਂਸੀ ਜ਼ੁਕਾਮ ਤੋਂ ਛੁਟਕਾਰਾ ਮਿਲਦਾ ਹੈ। ਇਨ੍ਹਾਂ ਨਾਲ ਮੂੰਹ ਦਾ ਸਵਾਦ ਵੀ ਠੀਕ ਹੋ ਜਾਂਦਾ ਹੈ।
ਨਿੰਬੂ, ਸੰਤਰਾ, ਅੰਗੂਰ ਵਰਗੇ ਫਲਾਂ ''ਚ ਬਹੁਤ ਸਾਰੇ ਪੋਸ਼ਕ ਤੱਥ ਜਿਵੇਂ ਵਿਟਾਮਿਨ ਬੀ, ਸੀ, ਪੋਟਾਸ਼ੀਅਮ, ਫਾਈਬਰ, ਕਾਰਬੋਹਾਡ੍ਰੇਟਜ਼ ਮਿਨਰਲਜ਼ ਹੁੰਦੇ ਹਨ। ਇਹ ਤੱਥ ਵਾਇਰਲ ਅਟੈਕ ਤੋਂ ਬਚਾਉਂਦੇ ਹਨ। ਇਹ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ ਜਿਸ ਨਾਲ ਸਰੀਰ ਨੂੰ ਬੈਕਟੀਰੀਆ ਨਾਲ ਲੜਨ ''ਚ ਮਦਦ ਮਿਲਦੀ ਹੈ।
ਖੱਟੇ ਫਲਾਂ ਦਾ ਜੂਸ ਪੀਣ ਨਾਲ ਖਰਾਬ ਗਲੇ ਨੂੰ ਅਰਾਮ ਮਿਲਦਾ ਹੈ। ਖਾਂਸੀ ਹੋਣ ਨਾਲ ਪਹਿਲਾਂ ਗਲੇ ''ਚ ਖਰਾਸ਼ ਹੋਣਾ ਆਮ ਹੈ। ਜੇਕਰ ਤੁਸੀਂ ਸੰਤਰੇ ਦੇ ਜੂਸ ''ਚ ਸ਼ਹਿਦ ਪਾ ਕੇ ਪੀਓਗੇ ਤਾਂ ਇਸ ਨਾਲ ਗਲੇ ਨੂੰ ਰਾਹਤ ਮਿਲੇਗੀ।