Cooking Tips: ਬੱਚਿਆਂ ਨੂੰ ਬਣਾ ਕੇ ਖਵਾਓ ਪਾਲਕ ਪਨੀਰ ਸੈਂਡਵਿਚ

05/05/2021 8:59:36 PM

ਨਵੀਂ ਦਿੱਲੀ- ਰੋਜ਼-ਰੋਜ਼ ਆਪਣੇ ਬੱਚਿਆਂ ਨੂੰ ਕੀ ਬਣਾ ਕੇ ਖਵਾਈਏ ਇਸ ਸਵਾਲ 'ਚ ਹਰ ਮਾਂ ਰੋਜ਼ਾਨਾ ਹੀ ਉਲਝਦੀ ਹੈ ਪਰ ਫਿਕਰ ਦੀ ਕੋਈ ਗੱਲ ਨਹੀਂ ਹੈ। ਤੁਸੀਂ ਆਪਣੇ ਬੱਚੇ ਨੂੰ ਪਾਲਕ ਪਨੀਰ ਸੈਂਡਵਿਚ ਬਣਾ ਕੇ ਖਵਾ ਸਕਦੇ ਹੋ। ਇਸ ਨੂੰ ਬਣਾਉਣ 'ਚ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਕਿਉਂਕਿ ਇਸ ਨੂੰ ਬਣਾਉਣ 'ਚ ਸਮਾਂ ਬਹੁਤ ਹੀ ਘੱਟ ਲੱਗਦਾ ਹੈ। ਇਸ ਦੇ ਨਾਲ ਹੀ ਇਹ ਤੁਹਾਡੇ ਬੱਚੇ ਨੂੰ ਬਹੁਤ ਪਸੰਦ ਵੀ ਆਵੇਗਾ। ਆਓ ਜਾਣੀਏ ਇਸ ਨੂੰ ਬਣਾਉਣ ਦੀ ਵਿਧੀ:

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਸਮੱਗਰੀ
ਪਾਲਕ- 2 ਛੋਟੀਆਂ ਗੱਛੀਆਂ
ਪਨੀਰ ਲੋੜ ਮੁਤਾਬਕ
ਮੱਖਣ- 1 ਚਮਚਾ
ਲਸਣ ਦਾ ਪੇਸਟ-2 ਚਮਚੇ
ਹਰੀਆਂ ਮਿਰਚਾਂ-2
ਚਾਟ ਮਸਾਲਾ-1 ਚਮਚਾ
ਸਵੀਟ ਚਿੱਲੀ ਸਾਸ (ਲੋੜ ਮੁਤਾਬਕ)

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਨਾਨ ਸਟਿੱਕ ਪੈਨ 'ਚ ਮੱਖਣ ਗਰਮ ਕਰੋ। ਫਿਰ ਇਸ 'ਚ ਲਸਣ ਦਾ ਪੇਸਟ ਪਾ ਕੇ 1 ਮਿੰਟ ਤੱਕ ਇਸ ਨੂੰ ਪਕਾਓ। ਇਸ ਤੋਂ ਬਾਅਦ ਇਸ 'ਚ ਹਰੀਆਂ ਮਿਰਚਾਂ ਅਤੇ ਬਾਰੀਕ ਕੱਟਿਆ ਹੋਇਆ ਪਿਆਜ਼ ਪਾ ਕੇ ਇਨ੍ਹਾਂ ਨੂੰ 1 ਮਿੰਟ ਤੱਕ ਭੁੰਨੋ। ਫਿਰ ਇਸ 'ਚ ਬਾਰੀਕ ਪਾਲਕ ਅਤੇ ਕੱਦੂਕਸ਼ ਕੀਤਾ ਹੋਇਆ ਪਨੀਰ ਪਾ ਕੇ ਪਕਾਓ। ਹੁਣ ਇਨ੍ਹਾਂ 'ਚ ਗਰਮ ਮਸਾਲਾ ਮਿਕਸ ਕਰੋ ਅਤੇ ਗੈਸ ਤੋਂ ਪੈਨ ਨੂੰ ਉਤਾਰ ਲਵੋ। 
ਹੁਣ ਬਰੈੱਡ ਦੇ ਇੱਕ ਪੀਸ 'ਤੇ ਮੱਖਣ ਲਗਾਓ ਅਤੇ ਉਸ ਦੇ ਉੱਪਰ ਪਨੀਰ ਵਾਲਾ ਮਿਸ਼ਰਣ ਰੱਖ ਕੇ ਇਸ ਨੂੰ ਚੰਗੀ ਤਰ੍ਹਾਂ ਫੈਲਾਓ। ਇਸ ਨੂੰ ਉੱਪਰੋਂ ਇੱਕ ਹੋਰ ਬਰੈੱਡ ਨਾਲ ਢੱਕ ਦਿਓ। ਇਸੇ ਤਰ੍ਹਾਂ ਬਾਕੀ ਦੇ ਸੈਂਡਵਿਚ ਬਣਾ ਕੇ ਲਵੋ। ਤੁਸੀਂ ਚਾਹੋ ਤਾਂ ਸੈਂਡਵਿਚ ਨੂੰ ਗਰਿੱਲ 'ਤੇ ਸੇਕੋ ਜਾਂ ਫਿਰ ਸੈਂਡਵਿਚ ਮੇਕਰ 'ਤੇ। ਜਦੋਂ ਸੈਂਡਵਿਚ ਦੋਹਾਂ ਪਾਸਿਆਂ ਤੋਂ ਸੁਨਹਿਰੀ ਰੰਗ ਦੇ ਹੋ ਜਾਣ ਤਾਂ ਇਨ੍ਹਾਂ ਨੂੰ ਪਲੇਟ 'ਚ ਕੱਢ ਕੇ ਆਪਣੇ ਮੁਤਾਬਕ ਸਾਸ ਜਾਂ ਚਟਨੀ ਨਾਲ ਆਪ ਵੀ ਖਾਓ ਅਤੇ ਬੱਚਿਆਂ ਨੂੰ ਵੀ ਖਵਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News