Cooking Tips: ਘਰ ਦੀ ਰਸੋਈ 'ਚ ਬੱਚਿਆਂ ਨੂੰ ਬਣਾ ਕੇ ਖੁਆਓ ਜਲੇਬੀਆਂ
Wednesday, Sep 29, 2021 - 05:40 PM (IST)
ਨਵੀਂ ਦਿੱਲੀ— ਮਿੱਠਾ ਖਾਣਾ ਸਭ ਨੂੰ ਹੀ ਪਸੰਦ ਹੁੰੰਦਾ ਹੈ। ਬੱਚੇ ਮਿੱਠਾ ਖਾਣਾ ਬਹੁਤ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਡੇ ਲਈ ਜਲੇਬੀਆਂ ਬਣਾਉਣ ਦੀ ਵਿਧੀ ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ।
ਵਰਤੋਂ ਹੋਣ ਵਾਲੀ ਸਮੱਗਰੀ
ਖੰਡ- 500 ਗ੍ਰਾਮ ਪੀਸੀ ਹੋਈ
ਪਾਣੀ- 500 ਗ੍ਰਾਮ
ਇਲਾਇਚੀ ਪਾਊਡਰ- 1 ਚਮਚਾ
ਮੈਦਾ- 200 ਗ੍ਰਾਮ
ਚਨੇ ਦੀ ਦਾਲ ਦਾ ਪਾਊਡਰ- 50 ਗ੍ਰਾਮ
ਸੂਜੀ- 25 ਗ੍ਰਾਮ
ਬੇਕਿੰਗ ਸੋਡਾ- 1 ਚਮਚਾ
ਦਹੀਂ- 50 ਗ੍ਰਾਮ
ਪਾਣੀ- 300 ਮਿ. ਲੀ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਪੈਨ 'ਚ 500 ਗ੍ਰਾਮ ਪੀਸੀ ਹੋਈ ਖੰਡ ਅਤੇ 500 ਗ੍ਰਾਮ ਪਾਣੀ ਪਾ ਕੇ ਇਸ ਨੂੰ ਉਬਲਣ ਲਈ ਰੱਖ ਦਿਓ।
2. ਫਿਰ ਇਸ 'ਚ 1 ਚਮਚਾ ਇਲਾਇਚੀ ਪਾਊਡਰ ਪਾਓ ਅਤੇ ਮਿਕਸ ਕਰਕੇ ਗੈਸ ਤੋਂ ਉਤਾਰ ਲਓ।
3. ਇਕ ਭਾਂਡੇ 'ਚ ਮੈਦਾ, ਚਨੇ ਦੀ ਦਾਲ ਦਾ ਆਟਾ, ਸੂਜੀ, ਬੇਕਿੰਗ ਪਾਊਡਰ ਕੇ ਚੰਗੀ ਤਰ੍ਹਾਂ ਮਿਕਸ ਕਰ ਕੇ ਇਸ 'ਚ ਦਹੀਂ ਅਤੇ ਪਾਣੀ ਮਿਲਾ ਕੇ ਇਕ ਘੋਲ ਤਿਆਰ ਕਰ ਲਓ।
4. ਇਸ ਤਿਆਰ ਘੋਲ ਨੂੰ 24 ਘੰਟਿਆਂ ਦੇ ਲਈ ਰੱਖ ਦਿਓ।
5. ਇਕ ਕਾਟਨ ਦਾ ਕੱਪੜਾ ਲਓ ਅਤੇ ਇਸ ਤਿਆਰ ਮਿਸ਼ਰਣ ਨੂੰ ਇਸ 'ਚ ਪਾਓ।
6. ਫਿਰ ਇਕ ਪੈਨ 'ਚ ਰਿਫਾਇੰਡ ਗਰਮ ਕਰੋ ਅਤੇ ਘੋਲ ਨੂੰ ਕੱਪੜੇ 'ਚ ਬੰਨ੍ਹ ਕੇ ਤੇਲ 'ਚ ਗੋਲ-ਗੋਲ ਘੁੰਮਾਉਂਦੇ ਜਾਓ।
7. ਤਲਣ ਤੋਂ ਬਾਅਦ ਇਸ ਨੂੰ ਪਹਿਲਾਂ ਤੋਂ ਤਿਆਰ ਚਾਛਨੀ 'ਚ ਪਾਓ।
8. ਤੁਹਾਡੀਆਂ ਜਲੇਬੀਆਂ ਬਣ ਕੇ ਤਿਆਰ ਹਨ ਇਸ ਨੂੰ ਗਰਮ-ਗਰਮ ਖਾਓ।