Cooking Tips: ਘਰ ਦੀ ਰਸੋਈ ''ਚ ਮਹਿਮਾਨਾਂ ਨੂੰ ਬਣਾ ਕੇ ਖਵਾਓ ''ਵੇਸਣ ਦੀ ਬਰਫ਼ੀ''

Friday, Oct 08, 2021 - 03:22 PM (IST)

ਨਵੀਂ ਦਿੱਲੀ— ਮਿੱਠਾ ਖਾਣੇ ਦੇ ਸ਼ੌਕੀਨ ਲੋਕਾਂ ਦਾ ਮਨ ਮਿਠਾਈਆਂ ਦੇਖ ਕੇ ਲਲਚਾ ਜਾਂਦਾ ਹੈ। ਤੁਹਾਡਾ ਵੀ ਮਿੱਠਾ ਖਾਣ ਦਾ ਮਨ ਹੈ ਤਾਂ ਅੱਜ ਅਸੀਂ ਤੁਹਾਨੂੰ ਘਰ ਵਿਚ ਹੀ ਘੱਟ ਸਮੇਂ ਵਿਚ ਵੇਸਣ ਦੀ ਬਰਫ਼ੀ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਬਣਾਉਣ ਲਈ ਸਮੱਗਰੀ
ਘਿਓ- 190 ਮਿਲੀ ਲੀਟਰ 
ਵੇਸਣ- 200 ਗ੍ਰਾਮ
ਸੂਜੀ- 80 ਗ੍ਰਾਮ 
ਚੀਨੀ- 150 ਗ੍ਰਾਮ ਪੀਸੀ ਹੋਈ 
ਇਲਾਇਚੀ ਪਾਊਡਰ- 1/2 ਚਮਚਾ  
ਬਾਦਾਮ ਅਤੇ ਪਿਸਤਾ ਗਾਰਨਿਸ਼ ਲਈ 
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਭਾਰੀ ਤਲੇ ਵਾਲੀ ਕੜਾਈ ਵਿਚ ਘਿਓ ਗਰਮ ਕਰਕੇ ਇਸ ਵਿਚ ਵੇਸਣ ਅਤੇ ਸੂਜੀ ਮਿਲਾ ਕੇ ਹਲਕਾ ਗੈਸ 'ਤੇ ਭੁੰਨ ਲਓ। 
2. 10-15 ਮਿੰਟ ਲਈ ਭੁੰਨਣ ਤੋਂ ਬਾਅਦ ਜਦੋਂ ਇਸ ਦਾ ਰੰਗ ਬਦਲ ਜਾਵੇ ਅਤੇ ਖੂਸ਼ਬੂ ਆਉਣ ਲੱਗੇ ਤਾਂ ਇਸ ਵਿਚ ਚੀਨੀ ਅਤੇ ਇਲਾਇਚੀ ਪਾਊਡਰ ਮਿਕਸ ਕਰ ਦਿਓ। 
3. ਇਸ ਤੋਂ ਬਾਅਦ ਵੇਸਣ ਦੇ ਮਿਸ਼ਰਣ ਨੂੰ ਇਕ ਟ੍ਰੇਅ ਵਿਚ ਕੱਢ ਕੇ ਬਰਾਬਰ ਤੈਅ ਵਿਚ ਕਰ ਲਓ। ਇਸ ਨਾਲ ਬਾਦਾਮ ਅਤੇ ਪਿਸਤੇ ਦੇ ਨਾਲ ਗਾਰਨਿਸ਼ ਕਰੋ। 
4. ਟ੍ਰੇਅ ਨੂੰ 2 ਘੰਟਿਆਂ ਲਈ ਇੰਝ ਹੀ ਰੱਖ ਲਓ ਅਤੇ ਬਾਅਦ ਵਿਚ ਇਸ ਨੂੰ ਟੁੱਕੜਿਆਂ ਵਿਚ ਕੱਟ ਕੇ ਸਰਵ ਕਰ ਲਓ।


Aarti dhillon

Content Editor

Related News