Cooking Tips : ਸਰਦੀਆਂ ''ਚ ਬੱਚਿਆਂ ਦੇ ਖਾਣੇ ''ਚ ਸ਼ਾਮਲ ਕਰੋ ਵੇਸਣ ਦਾ ਸ਼ੀਰਾ, ਜਾਣੋ ਬਣਾਉਣ ਦੀ ਵਿਧੀ

01/30/2022 11:29:05 AM

ਨਵੀਂ ਦਿੱਲੀ- ਸਰਦੀ ਦੇ ਮੌਸਮ 'ਚ ਬੱਚਿਆਂ ਨੂੰ ਠੰਡ-ਜ਼ੁਕਾਮ ਅਤੇ ਬੁਖ਼ਾਰ ਤੋਂ ਬਚਾਉਣ ਲਈ ਉਨ੍ਹਾਂ ਦੀ ਖੁਰਾਕ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਬੱਚਿਆਂ ਨੂੰ ਅਜਿਹੀਆਂ ਚੀਜ਼ਾਂ ਖੁਆਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਇਮਿਊਨਿਟੀ ਮਜ਼ਬੂਤ ਹੋਣ 'ਚ ਮਦਦ ਮਿਲ ਸਕੇ।
ਅਜਿਹੇ 'ਚ ਵੇਸਣ ਨਾਲ ਤਿਆਰ ਸ਼ੀਰਾ ਇਸ ਮੌਸਮ 'ਚ ਖਾਣਾ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਪੋਸ਼ਕ ਤੱਤਾਂ ਨਾਲ ਠੰਢ-ਜ਼ੁਕਾਮ, ਖੰਘ ਅਤੇ ਇੰਫ਼ੈਕਸ਼ਨ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ। ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਇਸ ਨੂੰ ਬਣਾਉਣ 'ਚ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ। 
ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਵੇਸਣ ਦਾ ਸ਼ੀਰਾ ਬਣਾਉਣ ਦਾ ਤਰੀਕਾ:
ਸਮੱਗਰੀ
ਵੇਸਣ -3 ਚਮਚੇ
ਦੇਸੀ ਘਿਓ-1 ਵੱਡਾ ਚਮਚਾ
ਇਲਾਇਚੀ-1 (ਪੀਸੀ ਹੋਈ)
ਸ਼ੱਕਰ-2 ਚਮਚੇ
ਦੁੱਧ-1.1/2 ਕੱਪ
ਹਲਦੀ-ਚੁਟਕੀ ਭਰ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਫ਼ਰਾਈਪੈਨ 'ਚ ਘਿਓ ਗਰਮ ਕਰੋ। ਹੁਣ ਇਸ 'ਚ ਵੇਸਣ ਪਾ ਕੇ ਘੱਟ ਗੈਸ 'ਤੇ ਹਲਕਾ ਭੂਰਾ ਹੋਣ ਤੱਕ ਪਕਾਓ। ਹੁਣ ਇਸ 'ਚ ਗੁੜ, ਹਲਦੀ ਅਤੇ ਇਲਾਇਚੀ ਪਾਊਡਰ ਪਾ ਕੇ ਮਿਕਸ ਕਰੋ। ਹੁਣ ਲਗਾਤਾਰ ਹਿਲਾਉਂਦੇ ਹੋਏ ਇਸ 'ਚ ਦੁੱਧ ਮਿਲਾਓ। ਤੁਹਾਡਾ ਵੇਸਣ ਦਾ ਸ਼ੀਰਾ ਬਣ ਕੇ ਤਿਆਰ ਹੈ। ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ 'ਚ ਮਿਲਾ ਕੇ ਬੱਚੇ ਨੂੰ ਪਿਆਓ ਅਤੇ ਖ਼ੁਦ ਵੀ ਪੀਓ।


Aarti dhillon

Content Editor

Related News