ਨਾਰਾਜ਼ ਗਰਲਫ੍ਰੈਂਡ ਨੂੰ ਮਨਾਉਣ ਲਈ ਇਨ੍ਹਾਂ ਕਿਊਟ ਤਰੀਕਿਆਂ ਨਾਲ ਕਹੋ Sorry

Saturday, Oct 13, 2018 - 12:02 PM (IST)

ਨਾਰਾਜ਼ ਗਰਲਫ੍ਰੈਂਡ ਨੂੰ ਮਨਾਉਣ ਲਈ ਇਨ੍ਹਾਂ ਕਿਊਟ ਤਰੀਕਿਆਂ ਨਾਲ ਕਹੋ Sorry

ਨਵੀਂ ਦਿੱਲੀ— ਗਰਲਫ੍ਰੈਂਡ ਦੇ ਨਾਰਾਜ਼ ਹੋ ਜਾਣ 'ਤੇ ਬੁਆਏਫ੍ਰੈਂਡ ਉਨ੍ਹਾਂ ਨੂੰ ਸਿਰਫ ਮੁਆਫੀ ਨਾਲ ਮਨਾਉਣ ਦੀ ਕੋਸਿਸ਼ ਕਰਦੇ ਹਨ ਪਰ ਪੁਰਾਣੇ ਮੁਆਫੀ ਦੇ ਤਰੀਕਿਆਂ ਨਾਲ ਉਹ ਮੰਨਣ ਦੀ ਬਜਾਏ ਹੋਰ ਵੀ ਨਾਰਾਜ਼ ਹੋ ਜਾਂਦੀ ਹੈ। ਅਜਿਹੇ 'ਚ ਪੁਰਾਣਾ ਸਟਾਈਲ ਛੱਡੋ ਅਤੇ ਉਨ੍ਹਾਂ ਨੂੰ ਮਨਾਉਣ ਲਈ ਮੁਆਫੀ ਦਾ ਕੋਈ ਨਵਾਂ ਤਰੀਕਾ ਲੱਭੋ। ਅੱਜ ਅਸੀਂ ਤੁਹਾਨੂੰ ਮੁਆਫੀ ਦੇ ਅਜਿਹੇ ਮਜ਼ੇਦਾਰ ਤਰੀਕਿਆਂ ਬਾਰੇ ਦੱਸ ਰਹੇ ਹਾਂ ਜਿਸ ਨਾਲ ਗਰਲਫ੍ਰੈਂਡ ਤੁਰੰਤ ਮੰਨ ਜਾਵੇਗੀ।
ਗਰਲਫ੍ਰੈਂਡ ਨੂੰ ਸਾਰੀ ਕਹਿਣ ਦੇ ਮਜ਼ੇਦਾਰ ਤਰੀਕੇ 
 

1. ਪੇਪਰ ਮੁਆਫੀ
ਮੋਬਾਈਲ 'ਤੇ ਨਹੀਂ ਸਗੋਂ ਆਪਣੀ ਗਰਲਫ੍ਰੈਂਡ ਨੂੰ ਪੇਪਰ 'ਤੇ ਮੁਆਫੀ ਲਿਖ ਕੇ ਦਿਓ ਅਤੇ ਨਾਲ ਹੀ ਉਨ੍ਹਾਂ ਨੂੰ ਚਾਕਲੇਟ ਗਿਫਟ ਕਰੋ। ਪੇਪਰ 'ਤੇ ਲਿਖੀ ਸਾਰੀ ਨਾਲ ਚਾਕਲੇਟ ਦੇਖ ਕੇ ਤੁਹਾਡੀ ਗਰਲਫ੍ਰੈਂਡ ਤੁਰੰਤ ਮੰਨ ਜਾਵੇਗੀ।
 

2. ਸਰਪ੍ਰਾਈਜ਼ ਵਿਜਿਟ
ਹੱਥਾਂ 'ਚ ਪਿਆਰਾ-ਜਿਹਾ ਗੁਲਦਸਤਾ ਲੈ ਕੇ ਗਰਲਫ੍ਰੈਂਡ ਦੇ ਘਰ ਜਾਓ ਅਤੇ ਸਰਪਰਾਈਜ਼ ਵਿਜਿਟ ਦੇ ਜਰੀਏ ਉਨ੍ਹਾਂ ਤੋਂ ਮੁਆਫੀ ਮੰਗੋ। ਤੁਸੀਂ ਚਾਹੋ ਤਾਂ ਉਨ੍ਹਾਂ ਨੂੰ ਰਸਤੇ ਜਾਂ ਕਿਸੇ ਹੋਰ ਥਾਂ 'ਤੇ ਵੀ ਸਰਪਰਾਈਜ਼ ਦੇ ਸਕਦੇ ਹੋ।
 

3. ਮਿਊਜ਼ਿਕ ਕਾਰਡ
ਗਰਲਫ੍ਰੈਂਡ ਨੂੰ ਮਨਾਉਣ ਲਈ ਤੁਸੀਂ ਉਨ੍ਹਾਂ ਨੂੰ ਮਿਊਜ਼ਿਕ ਕਾਰਡ ਵੀ ਗਿਫਟ ਕਰ ਸਕਦੇ ਹੋ। ਲੜਕੀਆਂ ਨੂੰ ਕਾਰਡ ਬਹੁਤ ਪਸੰਦ ਹੁੰਦਾ ਹੈ ਇਸ ਨਾਲ ਮੂਡ ਮਿੰਟਾਂ 'ਚ ਬਦਲ ਜਾਵੇਗਾ।
 

4. ਸਾਫਟ ਖਿਡੌਣੇ
ਮੁਆਫੀ ਲਈ ਉਨ੍ਹਾਂ ਨੂੰ ਸਾਫਟ ਖਿਡੌਣੇ ਗਿਫਟ ਕਰਨ ਦਾ ਆਈਡਿਆ ਵੀ ਬੈਸਟ ਹੈ। ਇਸ ਨਾਲ ਨਾ ਸਿਰਫ ਉਹ ਮੰਨ ਜਾਵੇਗੀ ਸਗੋਂ ਤੁਹਾਡਾ ਇਹ ਪਿਆਰਾ ਜਿਹਾ ਗਿਫਟ ਤੁਹਾਨੂੰ ਕਰੀਬ ਵੀ ਲੈ ਆਵੇਗਾ।
 

5. ਮਨਪਸੰਦ ਕਿਰਦਾਰ ਦੀ ਐਕਟਿੰਗ
ਆਪਣੀ ਪਾਰਟਨਰ ਦੇ ਮਨਪਸੰਦ ਕਿਰਦਾਰ ਦੀ ਐਕਟਿੰਗ ਕਰਕੇ ਉਨ੍ਹਾਂ ਤੋਂ ਮੁਆਫੀ ਮੰਗੋ। ਮੁਆਫੀ ਦੇ ਇਸ ਨਟਖਟ ਅੰਦਾਜ਼ 'ਤੇ ਤੁਹਾਡੀ ਨਾਰਾਜ਼ ਸਾਥੀ ਵੀ ਫਿਦਾ ਹੋਏ ਬਿਨਾ ਨਹੀਂ ਰਹਿ ਪਾਵੇਗੀ।


Related News