ਅਨੋਖਾ ਚੀੜੀਆ ਘਰ, ਜਿੱਥੇ ਜਾਨਵਰ ਨਹੀਂ ਇਨਸਾਨ ਹੁੰਦੇ ਹਨ ਪਿੰਜਰੇ ''ਚ ਬੰਦ

03/30/2017 10:16:21 AM

ਮੁੰਬਈ— ਦੁਨੀਆ ''ਚ ਕਈ ਚਿੜੀਆ ਘਰ ਹਨ, ਜਿੱਥੇ ਇੰਨਸਾਨ ਪਿੰਜਰੇ ''ਚ ਬੰਦ ਜਾਨਵਰਾਂ ਨੂੰ ਦੇਖ ਦੇ ਹਨ। ਪਰ ਚੀਨ ''ਚ ਬਣਿਆ ਇਹ ਚੀੜੀਆ ਸਭ ਤੋਂ ਅਲੱਗ ਹੈ। ਜੀ ਹਾਂ, ਚੀਨ ਦੇ ਚੌਂਗਕਿਵੰਗ ਸ਼ਹਿਰ ਦੇ ''ਲੇਹੇ ਲੇਦੂ ਵਾਈਲਡਲਾਈਫ ਜੂ'' ''ਚ ਇਨਸਾਨਾਂ ਨੂੰ ਜਾਨਵਰ ਦੇਖਣ ਲਈ ਬੰਦ ਹੋਣਾ ਪੈਂਦਾ ਹੈ। 
ਇੰਨਾ ਖਤਰਾ ਹੋਣ ਦੇ ਬਾਅਦ ਵੀ ਲੋਕ ਚੀੜੀਆ ਘਰ  ਦੇਖਣ ਅਤੇ ਇੱਥੇ ਮੌਜੂਦ ਜਾਨਵਰ ਦੇਖਣ ਆਉਂਦੇ ਹਨ। ਉਨ੍ਹਾਂ ਨੂੰ ਖੁਦ ਆਪਣੇ ਹੱਥਾਂ ਨਾਲ ਖਾਣਾ ਖਿਲਾਉਦੇ ਹਨ। ਇੱਥੇ ਘੁੰਮਣ ਆਏ ਸੈਲਾਨੀਆਂ ਨੂੰ ਪਿੰਜਰੇ ''ਚ ਬੰਦ ਕਰ ਕੇ ਜਾਨਵਰਾਂ ਦੇ ਸਾਹਮਣੇ ਲੈ ਜਾਇਆ ਜਾਂਦਾ ਹੈ। ਇੱਥੇ ਦੇ ਜਾਨਵਰ ਬਹੁਤ ਖਤਰਨਾਕ ਹੁੰਦੇ ਹਨ, ਜੋ ਹਰ ਸਮੇਂ ਸ਼ਿਕਾਰ ਦੀ ਤਲਾਸ਼ ''ਚ ਰਹਿੰਦੇ ਹਨ। ਜਦੋਂ ਪਿੰਜਰੇ ਵਾਲੀ ਗੱਡੀ ''ਚ ਭਰ ਕੇ ਇਨਸਾਨਾਂ ਨੂੰ ਜਾਨਵਰਾਂ ਦੇ ਸਾਹਮਣੇ ਲੈ ਕੇ ਜਾਂਦੇ ਹਨ ਤਾਂ ਉਸ ਸਮੇਂ ਦਾ ਦ੍ਰਿਸ਼ ਬਹੁਤ ਖਤਰਨਾਕ ਹੁੰਦਾ ਹੈ। ਖਾਣੇ ਦੇ ਲਾਲਚ ''ਚ ਜਾਨਵਰ ਪਿੰਜਰੇ ਦੇ ਉੱਪਰ ਚੜ ਜਾਂਦੇ ਹਨ।
ਇੱਥੇ ਸ਼ੇਰ, ਬੰਗਾਲ ਟਾਈਗਰ, ਸਫੇਦ ਬਾਗ, ਭਾਲੂ ਆਦਿ ਜਾਨਵਰਾਂ ਨੂੰ ਆਪਣੇ ਹੱਥਾਂ ਨਾਲ ਚਿਕਨ ਖਿਲਾ ਸਕਦੇ ਹੋ। ਇਸ ਚੀੜੀਆ ਘਰ ''ਚ ਇਨਸਾਨਾਂ ਨੂੰ ਉਸ ਸਮੇਂ ਦਾ ਅਹਿਸਾਸ ਕਰਵਾਇਆ ਜਾਂਦਾ ਹੈ, ਜਦੋਂ ਕੋਈ ਖਤਰਨਾਕ ਜਾਨਵਰ ਕਿਸੇ ਇਨਸਾਨ ਦਾ ਪਿੱਛਾ ਕਰਦਾ ਹੈ। ਇੱਥੇ ਆਉਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਜਾਂਦਾ ਹੈ।


Related News