ਬੱਚਿਆਂ ਦੀ ਮਾਲਿਸ਼ ਕਰਨ ਦੇ ਸਹੀ ਤਰੀਕੇ

Tuesday, Jan 10, 2017 - 12:21 PM (IST)

ਬੱਚਿਆਂ ਦੀ ਮਾਲਿਸ਼ ਕਰਨ ਦੇ ਸਹੀ ਤਰੀਕੇ

ਜਲੰਧਰ— ਬੱਚੇ ਦੇ ਸਰੀਰ ''ਤੇ ਤੇਲ ਲਗਾਉਣ ਦੀ ਕਿਰਿਆ ਨੂੰ ਮਾਲਿਸ਼ ਕਿਹਾ ਜਾਂਦਾ ਹੈ। ਮਾਲਿਸ਼ ਕਰਨ ਨਾਲ ਬੱਚੇ ਦੇ ਸਰੀਰ ਨੂੰ ਲਾਭ ਮਿਲਦਾ ਹੈ ਪਰ ਜੇਕਰ ਮਾਲਿਸ਼ ਗਲਤ ਤਰੀਕੇ ਨਾਲ ਕੀਤੀ ਜਾਵੇ ਤਾਂ ਬੱਚੇ ਨੂੰ ਨੁਕਸਾਨ ਵੀ ਹੋ ਸਕਦਾ ਹੈ। ਅਸਲ ''ਚ ਬੱਚੇ ਦੀ ਮਾਲਿਸ਼ ਕਰਨ ਦਾ ਵੀ ਇਕ ਸਹੀ ਤਰੀਕਾ ਹੁੰਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀ ਆਪਣੇ ਬੱਚੇ ਦੀ ਮਾਲਿਸ਼ ਚੰਗੀ ਤਰ੍ਹਾਂ ਕਰ ਸਕੋ ਤਾਂ ਉਸਦੇ ਲਈ ਸਹੀ ਤਰੀਕਾ ਪਤਾ ਹੋਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਬੱਚਿਆਂ ਦੀ ਮਾਲਿਸ਼ ਕਰਨ ਦਾ ਸਹੀ ਤਰੀਕੇ।
1. ਹਲਕੇ ਹੱਥਾਂ ਨਾਲ ਮਾਲਿਸ਼ ਕਰੋ
ਬੱਚੇ ਦੀ ਮਾਲਿਸ਼ ਕਰਦੇ ਸਮੇਂ ਹਮੇਸ਼ਾ ਹਲਕੇ ਹੱਥਾਂ ਦਾ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਬੱਚੇ ਨੂੰ ਅਰਾਮ ਮਿਲਦਾ ਹੈ। ਕੁਝ ਲੋਕ ਬੱਚੇ ਦੀ ਮਾਲਿਸ਼ ਕਰਦੇ ਸਮੇਂ ਸਰੀਰ ਨੂੰ ਰਗੜ ਦੇ ਹਨ। ਇਸ ਤਰ੍ਹਾਂ ਕਰਨਾ ਸਹੀ ਨਹੀਂ ਹੈ ਕਿਉਂਕਿ ਰਗੜਨ ਨਾਲ ਬੱਚੇ ਦੀ ਚਮੜੀ ''ਤੇ ਜ਼ਖਮ ਹੋ ਸਕਦੇ ਹਨ ਜਾਂ ਫਿਰ ਬੱਚੇ ਦੇ ਸਰੀਰ ''ਤੇ ਦਾਣੇ ਵੀ ਨਿਕਲ ਸਕਦੇ ਹਨ।
2. ਮਾਲਿਸ਼ ਕਰਨ ਦੀ ਠੀਕ ਜਗ੍ਹਾ 
ਬੱਚੇ ਦੀ ਮਾਲਿਸ਼ ਹਮੇਸ਼ਾ ਬਿਸਤਰ ਦੇ ਵਿਚਕਾਰ ਜਾਂ ਫਿਰ ਜ਼ਮੀਨ ''ਤੇ ਕਰਨੀ ਚਾਹੀਦੀ ਹੈ। ਇਸ ਲਈ ਜੇਕਰ ਬੱਚਾ ਉਲਟਣਾ ਸ਼ੁਰੂ ਕਰ ਦੇਵੇ ਤਾਂ ਡਿੱਗਣ ਦਾ ਵੀ ਕੋਈ ਡਰ ਨਹੀਂ ਹੋਵੇਗਾ।
3. ਮਾਲਿਸ਼ ਕਰਨ ਦਾ ਸਮਾਂ
ਬੱਚੇ ਦੀ ਘੱਟ ਤੋਂ ਘੱਟ 20 ਮਿੰਟ ਤੋਂ ਅੱਧੇ ਘੰਟੇ ਤੱਕ ਮਾਲਿਸ਼ ਕਰਨੀ ਚਾਹੀਦੀ ਹੈ, ਜਿਸ ਨਾਲ ਕਿ ਤੇਲ ਬੱਚੇ ਦੇ ਸਰੀਰ ਦੇ ਅੰਦਰ ਤੱਕ ਚਲਾ ਜਾਵੇ।
4. ਮਾਲਿਸ਼ ਕਰਨ ਦਾ ਸਹੀ ਸਮਾਂ 
ਉਝ ਤਾਂ ਬੱਚੇ ਦੀ ਮਾਲਿਸ਼ ਕਿਸੇ ਸਮੇਂ ਵੀ ਕੀਤੀ ਜਾ ਸਕਦੀ ਹੈ, ਪਰ ਜੇਕਰ ਬੱਚਾ ਨੀਂਦ ਲੈ ਰਿਹਾ ਹੈ, ਭੁੱਖਾ ਹੋਵੇ ਜਾਂ ਫਿਰ ਥੱਕਿਆ ਹੋਇਆ ਹੈ ਤਾਂ ਬੱਚੇ ਦੀ ਮਾਲਿਸ਼ ਨਾ ਕਰੋ। ਇਸ ਤਰ੍ਹਾਂ ਬੱਚਾ ਮਾਲਿਸ਼ ਦਾ ਅਨੰਦ ਨਹੀਂ ਲੈ ਸਕੇਗਾ।
5. ਬੱਚੇ ਦੀ ਮਾਲਿਸ਼ ਤੁਸੀਂ ਨਾਰੀਅਲ ਦੇ ਤੇਲ ਨਾਲ ਵੀ ਕਰ ਸਕਦੇ ਹੋ। ਇਸ ਨਾਲ ਬੱਚੇ ਦੀਆਂ ਹੱਡੀਆਂ ਦਾ ਵਿਕਾਸ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਸਰਂੌ ਦੇ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ।


Related News