ਬੱਚਿਆਂ 'ਤੇ ਬੁਰਾ ਅਸਰ ਪਾਉਂਦੀਆਂ ਹਨ ਮਾਤਾ-ਪਿਤਾ ਦੀਆਂ ਅਜਿਹੀਆਂ ਆਦਤਾਂ

02/12/2018 4:04:32 PM

ਨਵੀਂ ਦਿੱਲੀ—ਤੇਜ਼ੀ ਨਾਲ ਬਦਲਦੇ ਇਸ ਜਮਾਨੇ 'ਚ ਹਰ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਫਿਕਰ ਲੱਗੀ ਰਹਿੰਦੀ ਹੈ। ਖਾਸ ਕਰਕੇ ਵਰਕਿੰਗ ਮਾਤਾ-ਪਿਤਾ ਨੂੰ। ਅਕਸਰ ਕੰਮ 'ਚ ਵਿਆਸਥ ਹੋਣ ਦੇ ਕਾਰਣ ਮਾਤਾ-ਪਿਤਾ ਬੱਚਿਆਂ 'ਤੇ ਧਿਆਨ ਨਹੀਂ ਦੇ ਪਾਉਂਦੇ। ਕਈ ਵਾਰ ਤਾਂ ਘਰ 'ਚ ਰਹਿਣ ਵਾਲੇ ਮਾਤਾ-ਪਿਤਾ ਵੀ ਬੱਚਿਆਂ 'ਤੇ ਸਹੀ ਤਰ੍ਹਾਂ ਧਿਆਨ ਨਹੀਂ ਦਿੰਦੇ।, ਜਿਸ ਨਾਲ ਬੱਚੇ ਗਲਤ ਆਦਤਾਂ ਸਿੱਖ ਜਾਂਦੇ ਹਨ। ਬੱਚਿਆਂ ਦੇ ਵਿਗੜਨ ਦਾ ਇਕ ਸਭ ਤੋਂ ਵੱਡਾ ਕਾਰਨ ਮਾਤਾ-ਪਿਤਾ ਦਾ ਗਲਤ ਲਾਈਫਸਟਾਇਲ ਵੀ ਹੁੰਦਾ ਹੈ। ਇਸ ਅਧਿਐਨ 'ਚ ਦੱਸਿਆ ਹੈ ਕਿ ਮਾਤਾ-ਪਿਤਾ ਦੀ ਜ਼ਿੰਦਗੀ ਦਾ ਉਨ੍ਹਾਂ ਨੇ ਬੱਚਿਆਂ 'ਤੇ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ, ਜਿਸ ਦੇ ਕਾਰਣ ਬੱਚਾ ਬਿਗੜ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾਂ ਰਹੇ ਹਾਂ ਉਹ ਕਿਹੜੀਆਂ ਗਲਤ ਆਦਤਾਂ ਦਾ ਬੱਚਿਆਂ 'ਤੇ ਅਸਰ ਪੈ ਸਕਦਾ ਹੈ।
1. ਬੱਚਿਆਂ ਦੇ ਸਾਹਮਣੇ ਝਗੜਾ ਕਰਨਾ

Image result for Children Parents Habits
ਅਕਸਰ ਪਤੀ-ਪਤਨੀ ਛੋਟੀ-ਛੋਟੀ ਗੱਲ ਨੂੰ ਲੈ ਕੇ ਝਗੜਾ ਕਰਨ ਲੱਗਦੇ ਹਨ। ਮਾਤਾ-ਪਿਤਾ ਨੂੰ ਲੜਦੇ ਦੇਖ ਕੇ ਬੱਚੇ ਵੀ ਝਗੜਾਲੂ ਬਣ ਜਾਂਦੇ ਹਨ ਤੇ ਉਹ ਵੀ ਆਪਣੇ ਦੋਸਤਾਂ ਜਾਂ ਵੱਡਿਆਂ ਨਾਲ ਗਲਤ ਵਿਵਹਾਰ ਕਰਨ ਲੱਗਦੇ ਹਨ।
2.ਸ਼ਰਾਬ ਜਾ ਸਿਗਰਟ ਪੀਣਾ

Image result for Children Parents Habits
ਅਕਸਰ ਪਿਤਾ ਆਪਣੇ ਬੱਚਿਆਂ ਦੇ ਸਾਹਮਣੇ ਹੀ ਸਿਗਰੇਟ ਪੀਣ ਲੱਗਦੇ ਹਨ, ਜਿਸ ਨਾਲ ਬੱਚੇ ਵੀ ਗਲਤ ਆਦਤ ਸਿੱਖਦੇ ਹਨ। ਅਕਸਰ ਆਪਣੇ ਪਿਤਾ ਨੂੰ ਸਿਗਰਟ ਪੀਂਦੇ ਦੇਖ ਕੇ ਬੱਚੇ ਵੀ ਸਿਗਰਟ ਪੀਣਾ ਸ਼ੁਰੂ ਕਰ ਦਿੰਦੇ ਹਨ। ਇਸ ਲਈ ਕਦੀ ਵੀ ਬੱਚਿਆਂ ਦੇ ਸਾਹਮਣੇ ਸਿਗਰਟ ਜਾਂ ਸ਼ਰਾਬ ਨਾ ਪਿਓ।
3. ਜ਼ਿਆਦਾ ਪੈਸੇ ਖਰਚ ਕਰਨਾ

Image result for Children money
ਵੈਸੇ ਤਾਂ ਹਰ ਮਾਤਾ-ਪਿਤਾ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ 'ਚ ਕੋਈ ਕਮੀ ਨਹੀਂ ਰੱਖਣਾ ਚਾਹੁੰਦੇ ਪਰ ਇਸਦੇ ਲਈ ਉਹ ਕਈ ਬਾਰ ਜ਼ਿਆਦਾ ਪੈਸੇ ਖਰਚ ਦਿੰਦੇ ਹਨ। ਤੁਹਾਡੀ ਜ਼ਿਆਦਾ ਪੈਸੇ ਖਰਚ ਕਰਨ ਦੀ ਇਹ ਆਦਤ ਬੱਚਿਆਂ ਨੂੰ ਖਰਚੀਲਾ ਬਣਾਉਂਦੀ ਹੈ। 
4. ਗਲਤ ਖਾਣ-ਪੀਣ

Image result for parents food
ਬੱਚੇ ਜ਼ਿਆਦਾਤਰ ਆਪਣੇ ਮਾਤਾ-ਪਿਤਾ ਨੂੰ ਦੇਖ ਕੇ ਹੀ ਹਰ ਚੀਜ਼ ਸਿੱਖਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਉਨ੍ਹਾਂ ਦੇ ਸਾਹਮਣੇ ਗਲਤ ਚੀਜ਼ਾਂ ਖਾਂਦੇ ਹੋ ਤਾਂ ਉਹ ਵੀ ਘਰ ਦਾ ਖਾਣਾ ਪਸੰਦ ਨਹੀਂ ਕਰਦੇ। ਕਿਉਂਕਿ ਬੱਚੇ ਹਮੇਸ਼ਾ ਆਪਣੇ ਮਾਤਾ ਪਿਤਾ ਦੀ ਲਾਈਫਸਟਾਇਲ ਅਤੇ ਰਹਿਣ-ਸਹਿਣ ਨੂੰ ਹੀ ਫੋਲੋ ਕਰਦੇ ਹਨ।


Related News