ਉਜੜੇ ਦੋ ਪਰਿਵਾਰ, ਮਾਤਾ ਨੈਣਾ ਦੇਵੀ ਤੋਂ ਪਰਤ ਰਹੇ 2 ਦੋਸਤਾਂ ਨਾਲ ਵਾਪਰੀ ਅਣਹੋਣੀ, ਹੋਈ ਦਰਦਨਾਕ ਮੌਤ

06/09/2024 7:09:41 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ ਕੌਮੀ ਮਾਰਗ ਉੱਪਰ ਵਾਪਰੇ ਸੜਕ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਕਾਰਜਕਾਰੀ ਐੱਸ. ਐੱਚ. ਓ. ਐੱਸ. ਆਈ. ਬਲਵੀਰ ਚੰਦ ਅਤੇ ਭਰਤਗੜ੍ਹ ਪੁਲਸ ਚੌਂਕੀ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਯੂਸ਼ ਰਾਜ ਪੁੱਤਰ ਭੋਲਾ ਪ੍ਰਸਾਦ ਵਾਸੀ ਬਿਹਾਰ ਅਤੇ ਰਿਤਿਕ ਰੰਜਨ ਪੁੱਤਰ ਰਾਜ ਕੁਮਾਰ ਰੰਜਨ ਦੋਵਾਂ ਦੀ ਉਮਰ ਕਰੀਬ 20-22 ਸਾਲ ਵਾਸੀ ਮੁਜ਼ੱਫਰਪੁਰ ਬਿਹਾਰ ਜੋਕਿ ਖਰੜ ਵਿਖੇ ਪੀ. ਜੀ. ਵਿਖੇ ਰਹਿੰਦੇ ਸਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਵਿਖੇ ਬੀ. ਬੀ. ਏ. ਤੀਸਰੇ ਸਾਲ ਦੇ ਵਿਦਿਆਰਥੀ ਸਨ।

ਇਹ ਵੀ ਪੜ੍ਹੋ- ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾ ਕੇ ਕੇਂਦਰ ਸਰਕਾਰ ਨੇ ਪੰਜਾਬ 'ਚ ਖੇਡਿਆ ਦਾਅ

ਇਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਾਤਾ ਸ਼੍ਰੀ ਨੈਣਾ ਦੇਵੀ ਜੀ ਮੱਥਾ ਟੇਕ ਕੇ ਵਾਪਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਖਰੜ ਨੂੰ ਜਾ ਰਹੇ ਸਨ। ਜਦੋਂ ਇਹ ਵਿਰਸਾ ਹੋਟਲ ਨਜ਼ਦੀਕ ਪੈਂਦੀ ਕੌਮੀ ਮਾਰਗ ਦੀ ਚੜ੍ਹਾਈ ਪਿੰਡ ਆਲੋਵਾਲ-ਮੰਗੂਵਾਲ ਦੀਵਾੜੀ ਵਿਚਕਾਰ ਆ ਰਹੇ ਸਨ ਤਾਂ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਇਹ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਪਏ ਅਤੇ ਅਣਪਛਾਤੇ ਵਾਹਨ ਦਾ ਟਾਇਰ ਇਨ੍ਹਾਂ ਦੇ ਸਿਰ ਉੱਪਰੋਂ ਲੰਘ ਗਿਆ ਅਤੇ ਸਰੀਰ ਦੇ ਹੋਰ ਅੰਗਾਂ ਉੱਪਰ ਵੀ ਸੱਟਾਂ ਲੱਗੀਆਂ, ਜਿਸ ਕਾਰਨ ਇਨ੍ਹਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ।

PunjabKesari

ਇਸ ਦੌਰਾਨ ਇਸ ਹਾਦਸੇ ਬਾਰੇ ਪਤਾ ਲੱਗਣ ਤੋਂ ਬਾਅਦ ਮੌਕੇ ’ਤੇ ਭਰਤਗੜ੍ਹ ਪੁਲਸ ਪਾਰਟੀ, ਸੜਕ ਸੁਰੱਖਿਆ ਫੋਰਸ, ਬੀ. ਐੱਸ. ਸੀ. ਸੀ. ਐਂਡ ਸੀ. ਟੋਲ ਪਲਾਜ਼ਾ ਸੋਲਖੀਆਂ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ। ਇਸ ਮੌਕੇ ਦੋਵੇਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਖੇ ਰੱਖਵਾ ਦਿੱਤਾ ਗਿਆ ਹੈ। ਪੁਲਸ ਵੱਲੋਂ ਦੋਵੇਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ, ਜੋਕਿ ਬਿਹਾਰ ਤੋਂ ਸ੍ਰੀ ਕੀਰਤਪੁਰ ਸਾਹਿਬ ਲਈ ਚੱਲ ਪਏ ਹਨ। ਪੁਲਸ ਵੱਲੋਂ ਬੜਾ ਪਿੰਡ ਦੇ ਵਸਨੀਕ ਬਲਵੀਰ ਸਿੰਘ ਜੋਕਿ ਇਨ੍ਹਾਂ ਦੇ ਪਿੱਛੇ ਆ ਰਿਹਾ ਸੀ ਅਤੇ ਹਾਦਸਾ ਹੋਣ ਤੋਂ ਬਾਅਦ ਮੌਕੇ ਉੱਪਰ ਪੁੱਜਿਆ ਸੀ, ਦੇ ਬਿਆਨਾਂ ਦੇ ਆਧਾਰ ਉੱਪਰ ਅਣਪਛਾਤੇ ਵਾਹਨ ਅਤੇ ਉਸ ਦੇ ਚਾਲਕ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਇਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

PunjabKesari

ਇਹ ਵੀ ਪੜ੍ਹੋ- 'ਹੜ੍ਹਾਂ' ਦੀ ਰੋਕਥਾਮ ਲਈ Action'ਚ ਪੰਜਾਬ ਸਰਕਾਰ, High Level ਮੀਟਿੰਗ 'ਚ ਬਣਾਈ ਜਾਵੇਗੀ ਰਣਨੀਤੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News