ਕੋਰੋਨਾ ਵਾਇਰਸ ਦੇ ਸਟ੍ਰੇਨ ’ਚ ਹੁੰਦੀ ਹੈ ਬਹੁਤ ਘੱਟ ਤਬਦੀਲੀ

08/05/2020 11:10:01 AM

ਰੋਮ,  (ਭਾਸ਼ਾ)-ਇਕ ਨਵੇਂ ਅਧਿਐਨ ਮੁਤਾਬਕ ਕੋਰੋਨਾ ਵਾਇਰਸ ਨੂੰ ਫੈਲਾਉਣ ਵਾਲੇ ਸਾਰਸ-ਸੀ. ਓ. ਵੀ.-2 ਵਾਇਰਸ ਦੀਆਂ ਘੱਟ ਤੋਂ ਘੱਟ 6 ਕਿਸਮਾਂ (ਸਟ੍ਰੇਨ) ਹੋਣ ਤੋਂ ਬਾਅਦ ਵੀ ਇਹ ਬਹੁਤ ਘੱਟ ਤਬਦੀਲ ਹੁੰਦਾ ਹੈ। ਕੋਰੋਨਾ ਵਾਇਰਸ ਦੇ ਟੀਕੇ ’ਤੇ ਕੰਮ ਕਰ ਰਹੇ ਵਿਗਿਆਨੀਆਂ ਲਈ ਇਹ ਖਬਰ ਚੰਗੀ ਹੋ ਸਕਦੀ ਹੈ।

ਰਸਾਲੇ ‘ਫਰੰਟੀਅਰਸ ਇਨ ਮਾਈਕ੍ਰੋਬਾਇਓਲੋਜੀ’ ’ਚ ਪ੍ਰਕਾਸ਼ਤ ਅਤੇ ਸਾਰਸ-ਸੀ. ਓ. ਵੀ.-2 ’ਤੇ ਹੁਣ ਤਕ ਦੇ ਸਭ ਤੋਂ ਡੂੰਘੇ ਅਧਿਐਨ ’ਚ ਕੋਰੋਨਾ ਵਾਇਰਸ ਦੇ 48, 635 ਜੀਨੋਮ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਨ੍ਹਾਂ ਜੀਨੋਮ ਨੂੰ ਦੁਨੀਆਭਰ ’ਚ ਖੋਜਕਾਰਾਂ ਨੇ ਪ੍ਰਯੋਗਸ਼ਾਲਾਵਾਂ ਤੋਂ ਪ੍ਰਾਪਤ ਕੀਤਾ।

ਇਟਲੀ ਦੀ ਬੋਲੋਨਾ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਵਾਇਰਸ ਦੇ ਸਾਰੇ ਮਹਾਦੀਪਾਂ ’ਚ ਫੈਲਣ ਦੌਰਾਨ ਇਸਦੇ ਫੈਲਾਅ ਅਤੇ ਤਬਦੀਲੀ ਦੀ ਮੈਪਿੰਗ ਕੀਤੀ। ਅਧਿਐਨ ਦੇ ਨਤੀਜੇ ’ਚ ਸਾਹਮਣੇ ਆਇਆ ਕਿ ਨੋਵੇਲ ਕੋਰੋਨਾ ਵਾਇਰਸ ਬਹੁਤ ਘੱਟ ਤਬਦੀਲ (ਵੈਰੀਐਬਿਲਬਟੀ), ਪ੍ਰਤੀ ਨਮੂਨੇ ਲੱਗਭਗ 7 ਤਬਦੀਲੀਆਂ ਪ੍ਰਦਰਸ਼ਿਤ ਕਰਦਾ ਹੈ।


Lalita Mam

Content Editor

Related News