ਇਸ ਤਰ੍ਹਾਂ ਬਣਾਓ ਕੈਂਡਲ ਅਕੇ ਦੀਵੇ

09/25/2017 11:37:27 AM

ਨਵੀਂ ਦਿੱਲੀ— ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅੱਜਕਲ ਲੋਕ ਘਰਾਂ ਦੀ ਸਾਫ-ਸਫਾਈ ਅਤੇ ਡੈਕੋਰੇਸ਼ਨ ਦਾ ਖਾਸ ਖਿਆਲ ਰੱਖਦੇ ਹਨ। ਦੀਵਾਲੀ ਆਉਣ ਨੂੰ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ। ਜੇਕਰ ਤੁਸੀਂ ਘਰ 'ਚ ਪੇਂਟ ਕਰਵਾਉਣ ਦੀ ਸੋਚ ਰਹੇ ਹੋ ਤਾਂ ਇਹ ਕੰਮ ਛੇਤੀ ਸ਼ੁਰੂ ਕਰ ਦਿਓ। ਨਾਲ ਹੀ ਸਾਜ-ਸਜਾਵਟ ਦਾ ਕੰਮ ਵੀ ਪਰ ਡੈਕੋਰੇਸ਼ਨ ਲਈ ਜ਼ਰੂਰੀ ਨਹੀਂ ਹੈ ਕਿ ਮਹਿੰਗੇ ਸ਼ੋਅਪੀਸ ਦੀ ਹੀ ਖਰੀਦਦਾਰੀ ਕੀਤੀ ਜਾਵੇ। ਹੱਥ ਨਾਲ ਬਣੀ ਛੋਟੇ-ਛੋਟੇ ਕ੍ਰਿਏਟਿਵ ਡੈਕੋਰੇਸ਼ਨ ਪੀਸ ਬਹੁਤ ਖੂਬਸੂਰਤ ਲੱਗਦੇ ਹਨ। ਤੁਸੀਂ ਝੂਮਰ, ਵੇਸਟ ਮਟੀਰੀਅਲ ਦੀ ਮਦਦ ਨਾਲ ਡੈਕੋਰੇਸ਼ਨ ਲਾਈਟਸ, ਰੰਗੋਲੀ, ਕੈਂਡਲ ਸਟੈਂਡ ਆਦਿ ਕੁਝ ਵੀ ਖੁਦ ਤਿਆਰ ਕਰ ਸਕਦੇ ਹੋ। ਇਸ ਦਿਨ ਨੂੰ ਰੌਸ਼ਨੀ ਨਾਲ ਜਗਮਗਾਉਣ ਲਈ ਤੁਸੀਂ ਡਿਫਰੈਂਟ ਤਰੀਕੇ ਨਾਲ ਕੈਂਡਲ ਜਾਂ ਦੀਵੇ ਡੈਕੋਰ ਕਰ ਸਕਦੇ ਹੋ। ਇਸ ਵਾਰ ਬਾਜ਼ਾਰ ਤੋਂ ਮਿਲਣ ਵਾਲੇ ਰੰਗ-ਬਿਰੰਗੇ ਬੱਲਬਾਂ ਦੀਆਂ ਲੜੀਆਂ ਦੀ ਬਜਾਏ ਕੈਂਡਲ ਅਤੇ ਦੀਵੇ ਦੀ ਖੂਬਸੂਰਤ ਡੈਕੋਰੇਸ਼ਨ ਕਰੋ। ਦੀਵੇ ਅਤੇ ਕੈਂਡਲ ਦੀ ਡੈਕੋਰੇਸ਼ਨ ਦੇ ਨਾਲ ਤੁਸੀਂ ਮੋਮਬੱਤੀਆਂ ਅਤੇ ਦੀਵੇ ਵੱਖ-ਵੱਖ ਡਿਜ਼ਾਈਨਿੰਗ 'ਚ ਖੁਦ ਵੀ ਤਿਆਰ ਕਰ ਸਕਦੇ ਹੋ। ਇਹ ਦੇਖਣ 'ਚ ਬੜੇ ਆਕਰਸ਼ਕ ਲੱਗਦੇ ਹਨ। ਨਾਲ ਹੀ ਇਹ ਜ਼ਿਆਦਾ ਮਹਿੰਗੇ ਵੀ ਨਹੀਂ ਹੁੰਦੇ। ਚਲੋ ਅੱਜ ਤੁਹਾਨੂੰ ਵੱਖਰੀ ਤਰ੍ਹਾਂ ਨਾਲ ਮੋਮਬੱਤੀਆਂ ਤੇ ਦੀਵੇ ਬਣਾਉਣਾ ਸਿਖਾਉਂਦੇ ਹਾਂ।
1. ਪੈਰਾਫਿਨ ਵੈਕਸ ਨੂੰ ਪਹਿਲਾਂ ਚੰਗੀ ਤਰ੍ਹਾਂ ਪਿਘਲਾ ਲਓ।
2. ਹੁਣ ਜਿਸ ਆਕਾਰ ਦੀ ਮੋਮਬੱਤੀ ਜਾਂ ਦੀਵਾ ਬਣਾਉਣਾ ਹੈ ਉਸ ਸਾਂਚੇ ਨੂੰ ਰੱਖੋ ਅਤੇ ਉਸ ਦੇ ਚਾਰੇ ਪਾਸੇ ਤੇਲ ਲਾਓ ਤਾਂ ਕਿ ਮੋਮ ਸਾਂਚੇ 'ਤੇ ਚਿਪਕੇ ਨਾ। ਤੁਸੀਂ ਚਾਹੋ ਤਾਂ ਸਾਂਚੇ ਦੇ ਰੂਪ 'ਚ ਸ਼ੰਖ, ਸਿੱਪੀ ਸ਼ੈੱਲਸ, ਕੱਚ ਦੇ ਛੋਟੇ ਗਿਲਾਸ ਜਾਂ ਕੱਪ ਦੀ ਵਰਤੋਂ ਵੀ ਕਰ ਸਕਦੇ ਹੋ ਜੋ ਕੈਂਡਲ ਹੋਲਡਰ ਦੇ ਨਾਲ ਡੈਕੋਰੇਸ਼ਨ ਦਾ ਕੰਮ ਵੀ ਦੇਵੇਗਾ।
3. ਸਾਂਚੇ ਦੇ ਵਿਚ ਚਿਮਟੀ ਦੀ ਮਦਦ ਨਾਲ ਧਾਗਾ ਰੱਖੋ ਜਾਂ ਸੂਈ 'ਚ ਲਪੇਟ ਕੇ ਵਿਚ ਧਾਗਾ ਲਟਕਾਓ।
4. ਹੁਣ ਪਿਘਲੇ ਮੋਮ ਨੂੰ ਚਮਚ ਦੀ ਮਦਦ ਨਾਲ ਸਾਂਚੇ 'ਚ ਪਾਉਂਦੇ ਜਾਓ ਅਤੇ ਮੋਮ ਦੇ ਠੰਡਾ ਹੋਣ ਦੀ ਉਡੀਕ ਕਰੋ।
5. ਧਾਗੇ ਦਾ ਫਾਲਤੂ ਹਿੱਸਾ ਕੱਟ ਦਿਓ। ਬਸ ਜਿਵੇਂ ਹੀ ਮੋਮ ਸੁੱਕ ਜਾਏਗਾ ਇਸ ਨੂੰ ਸਾਂਚੇ ਤੋਂ ਕੱਢ ਲਓ। ਤੁਹਾਡੀ ਮੋਮਬੱਤੀ ਤਿਆਰ ਹੈ।
6. ਤੁਸੀਂ ਚਾਹੋ ਤਾਂ ਬਾਜ਼ਾਰ ਤੋਂ ਮਿਲਣ ਵਾਲੇ ਮਿੱਟੀ ਦੇ ਪਲੇਨ ਦੀਵਿਆਂ 'ਤੇ ਖੂਬਸੂਰਤ ਪੇਂਟ, ਗਲੂ ਦੀ ਮਦਦ ਨਾਲ ਗਲਿਟਰ ਸਿੱਪੀ ਮੋਤੀ ਚਿਪਕਾ ਸਕਦੇ ਹੋ। ਬਾਅਦ 'ਚ ਇਸ ਵਿਚ ਪੈਰਾਫਿਨ ਵੈਕਸ ਪਾ ਕੇ ਦੀਵਾ ਸਟਾਈਲ ਮੋਮਬੱਤੀ ਤਿਆਰ ਕਰ ਸਕਦੇ ਹੋ।
7. ਧਿਆਨ ਰਹੇ ਕਿ ਮੋਮ ਨੂੰ ਪਿਘਲਾ ਕੇ ਗਰਮ-ਗਰਮ ਹੀ ਸਾਂਚੇ 'ਚ ਪਾਇਆ ਜਾਵੇ ਨਹੀਂ ਤਾਂ ਇਹ ਜਮ ਜਾਵੇਗਾ।
ਸੰਤਰੇ ਦੇ ਛਿਲਕੇ ਨਾਲ ਬਣਾਓ ਖੂਬਸੂਰਤ ਦੀਵਾ
ਸੰਤਰੇ ਦੇ ਛਿਲਕਿਆਂ ਨੂੰ ਵੀ ਤੁਸੀਂ ਖੂਬਸੂਰਤ ਮੋਮਬੱਤੀ ਜਾਂ ਦੀਵੇ ਵਾਂਗ ਇਸਤੇਮਾਲ ਕਰ ਸਕਦੇ ਹੋ। ਇਸ ਦੇ ਲਈ ਸਖਤ ਛਿਲਕਿਆਂ ਵਾਲਾ ਸੰਤਰਾ ਲਓ। ਇਸ ਨੂੰ ਇਸ ਆਕਾਰ 'ਚ ਉਤਾਰੋ ਕਿ ਪੂਰਾ ਦਾ ਪੂਰਾ ਛਿਲਕਾ ਗੋਲ ਆਕਾਰ 'ਚ ਨਿਕਲੇ। ਬਸ ਫਿਰ ਇਸ ਵਿਚ ਖੁਸ਼ਬੂਦਾਰ ਤੇਲ ਜਾਂ ਪੈਰਾਫਿਕਸ ਵੈਕਸ ਪਿਘਲਾ ਕੇ ਪਾਓ ਅਤੇ ਵਿਚ ਧਾਗਾ ਜ਼ਰੂਰ ਲਾ ਲਓ। ਤੁਸੀਂ ਚਾਹੋ ਤਾਂ ਵੈਕਸ ਦੀ ਥਾਂ ਸਰ੍ਹੋਂ ਦਾ ਤੇਲ ਵੀ ਪਾ ਸਕਦੇ ਹੋ।
ਕੈਂਡਲ ਹੋਲਡਰ ਜਾਂ ਸਟੈਂਡ ਵੀ ਤੁਸੀਂ ਘਰ 'ਚ ਹੀ ਤਿਆਰ ਕਰ ਸਕਦੇ ਹੋ। ਕਲਰਫੁਲ ਕਲੇ ਲੈ ਕੇ ਆਓ ਅਤੇ ਉਨ੍ਹਾਂ ਨੂੰ ਸਾਂਚੇ ਦੀ ਮਦਦ ਨਾਲ ਆਪਣੇ ਮਨਪਸੰਦ ਆਕਾਰ 'ਚ ਢਾਲੋ ਅਤੇ ਚੰਗੀ ਤਰ੍ਹਾਂ ਸੁਕਾ ਲਓ। ਜਦੋਂ ਇਹ ਸੁੱਕ ਜਾਣ ਤਾਂ ਇਸ ਵਿਚ ਦੀਵਾ ਜਾਂ ਮੋਮਬੱਤੀ ਲਾਓ।


Related News