ਰਸੋਈ ’ਚ ਵਰਤੀਆਂ ਜਾਣ ਵਾਲੀਆਂ ਇਨ੍ਹਾਂ ਵਸਤੂਆਂ ਨਾਲ ਲਿਆਓ ਚਿਹਰੇ ’ਤੇ ਕੁਦਰਤੀ ਨਿਖ਼ਾਰ

01/20/2021 4:11:44 PM

ਨਵੀਂ ਦਿੱਲੀ: ਸਰਦੀਆਂ ’ਚ ਆਇਲੀ ਸਕਿਨ (ਤੇਲੀ ਚਮੜੀ) ਵਾਲੇ ਲੋਕਾਂ ਨੂੰ ਕਿੱਲ-ਮੁਹਾਸੇ, ਰੈਸ਼ੇਜ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀਂ ਨਹੀਂ ਆਇਲੀ ਸਕਿਨ ਦੇ ਕਾਰਨ ਇੰਫੈਕਸ਼ਨ ਦਾ ਖ਼ਤਰਾ ਵੀ ਰਹਿੰਦਾ ਹੈ। ਹਾਲਾਂਕਿ ਲੜਕੀਆਂ ਇਸ ਲਈ ਵੱਖ-ਵੱਖ ਤਰੀਕੇ ਅਪਣਾਉਂਦੀਆਂ ਹਨ ਪਰ ਇਸ ਨਾਲ ਕੋਈ ਖ਼ਾਸ ਫ਼ਾਇਦਾ ਨਹੀਂ ਹੁੰਦਾ ਹੈ। ਅਜਿਹੇ ’ਚ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਅਸੀਂ ਤੁਹਾਡੇ ਲਈ ਕੁਝ ਅਜਿਹੇ ਘਰੇਲੂ ਫੇਸਪੈਕ ਲੈ ਕੇ ਆਏ ਹਾਂ ਜਿਸ ਨਾਲ ਨਾ ਸਿਰਫ ਆਇਲੀ ਸਕਿਨ ਦੀ ਪ੍ਰੇਸ਼ਾਨੀ ਦੂਰ ਹੋਵੇਗੀ ਸਗੋਂ ਤੁਹਾਡਾ ਚਿਹਰਾ ਵੀ ਚਮਕੇਗਾ। 

PunjabKesari
ਐਲੋਵੇਰਾ ਅਤੇ ਹਲਦੀ ਨਾਲ ਬਣਿਆ ਫੇਸ਼ੀਅਲ ਪੈਕ
ਐਲੋਵੇਰਾ ਅਤੇ ਹਲਦੀ ਆਇਲੀ ਸਕਿਨ ਲਈ ਕਾਫ਼ੀ ਲਾਭਕਾਰੀ ਹੈ। ਇਸ ਨਾਲ ਰੋਮ ਛਿਦਰ ਵੀ ਸਾਫ ਹੋ ਜਾਂਦੇ ਹਨ, ਜਿਸ ਨਾਲ ਕਿੱਲ-ਮੁਹਾਸੇ ਵਰਗੀਆਂ ਪ੍ਰੇਸ਼ਾਨੀਆਂ ਨਹੀਂ ਹੁੰਦੀਆਂ ਹਨ। ਇਸ ਲਈ 1 ਚਮਚਾ ਐਲੋਵੇਰਾ ਜੈੱਲ ਅਤੇ 1/2 ਚਮਚਾ ਹਲਦੀ ਮਿਲਾ ਕੇ ਚਿਹਰੇ ’ਤੇ ਲਗਾਓ। ਕਰੀਬ 20 ਮਿੰਟ ਬਾਅਦ ਗੁਲਾਬ ਜਲ ਨਾਲ ਮਾਲਿਸ਼ ਕਰਕੇ ਚਿਹਰਾ ਤਾਜ਼ੇ ਪਾਣੀ ਨਾਲ ਸਾਫ ਕਰੋ। ਹਫ਼ਤੇ ’ਚ 2 ਤੋਂ 3 ਵਾਰ ਇਹ ਪੈਕ ਲਗਾਉਣ ਨਾਲ ਤੁਸੀਂ ਖ਼ੁਦ ਫਰਕ ਦੇਖੋਗੇ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਮੁਲਤਾਨੀ ਮਿੱਟੀ ਅਤੇ ਗੁਲਾਬ ਜਲ
ਸਰਦੀ ’ਚ ਆਇਲੀ ਸਕਿਨ ਦੀ ਪ੍ਰੇਸ਼ਾਨੀ ਘੱਟ ਕਰਨ ਲਈ ਇਹ ਪੈਕ ਸਭ ਤੋਂ ਬਿਹਤਰ ਹੈ। ਇਸ ਲਈ ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਮਿਕਸ ਕਰੋ। ਹੁਣ ਚਿਹਰੇ ਨੂੰ ਸਾਫ ਕਰਕੇ ਸਟੀਮ ਲਓ ਅਤੇ ਫਿਰ 10 ਤੋਂ 15 ਮਿੰਟ ਤੱਕ ਪੈਕ ਲਗਾਓ। ਹੁਣ ਗੁਲਾਬ ਜਲ ਨਾਲ ਮਾਲਿਸ਼ ਕਰੋ ਅਤੇ ਪੈਨ ਨੂੰ ਤਾਜ਼ੇ ਪਾਣੀ ਨਾਲ ਸਾਫ ਕਰ ਲਓ। 

PunjabKesari
ਓਟਮੀਲ ਅਤੇ ਸ਼ਹਿਦ ਨਾਲ ਬਣਿਆ ਸਕਰੱਬ
ਤੁਸੀਂ ਬਾਜ਼ਾਰ ਦੀ ਬਜਾਏ ਓਟਮੀਲ ਅਤੇ ਸ਼ਹਿਦ ਨਾਲ ਬਣਿਆ ਸਕਰੱਬ ਕਰਕੇ ਆਇਲੀ ਸਕਿਨ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਓਟਮੀਲ ਨੂੰ ਦਰਦਰਾ ਪੀਸ ਕੇ ਉਸ ’ਚ ਸ਼ਹਿਦ ਮਿਲਾ ਕੇ ਇਸ ਦੀ ਹਲਕੇ ਹੱਥਾਂ ਨਾਲ ਚਿਹਰੇ ਦੀ ਮਾਲਿਸ਼ ਕਰੋ ਅਤੇ ਫਿਰ ਪੈਕ ਦੀ ਮੋਟੀ ਪਰਤ ਲਗਾ ਕੇ 10 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਵੀ ਆਇਲੀ ਸਕਿਨ ਦੀ ਸਮੱਸਿਆ ਦੂਰ ਹੋ ਜਾਵੇਗੀ। 

ਇਹ ਵੀ ਪੜ੍ਹੋ:ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਸੌਗੀ, ਬੁਖ਼ਾਰ ਤੋਂ ਇਲਾਵਾ ਕਈ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜ਼ਾਤ
ਵੇਸਣ ਅਤੇ ਦਹੀਂ ਨਾਲ ਬਣਿਆ ਪੈਕ
ਸਭ ਤੋਂ ਪਹਿਲਾਂ ਚਿਹਰੇ ਨੂੰ ਕਲੀਂਜਰ ਨਾਲ ਸਾਫ ਕਰੋ ਅਤੇ ਫਿਰ ਦੋਵੇਂ ਸਮੱਗਰੀਆਂ ਨੂੰ ਮਿਕਸ ਕਰਕੇ ਚਿਹਰੇ ’ਤੇ ਲਗਾਓ। 15 ਮਿੰਟ ਮਸਾਜ ਕਰਦੇ ਹੋਏ ਪਾਣੀ ਨਾਲ ਚਿਹਰਾ ਸਾਫ ਕਰ ਲਓ। ਇਸ ਨਾਲ ਚਮੜੀ ਦਾ ਪੀ.ਐੱਚ. ਲੈਵਲ ਸਹੀ ਰਹਿੰਦਾ ਹੈ ਅਤੇ ਸਰਦੀਆਂ ’ਚ ਚਮੜੀ ਆਇਲੀ ਵੀ ਨਹੀਂ ਹੁੰਦੀ ਹੈ। 

PunjabKesari
ਕੜ੍ਹੀ ਪੱਤਾ, ਸੌਂਫ ਅਤੇ ਗੁਲਾਬ ਜਲ
ਪਿੰਪਲ ਮੁਕਤ ਅਤੇ ਚਮਕਦਾਰ ਚਮੜੀ ਪਾਉਣ ਲਈ ਇਹ ਪੈਕ ਵੀ ਫ਼ਾਇਦੇਮੰਦ ਹੈ। ਨਾਲ ਹੀ ਇਸ ਨਾਲ ਚਮੜੀ ਆਇਲੀ ਵੀ ਨਹੀਂ ਹੋਵੇਗੀ। ਇਸ ਲਈ 10 ਕੜ੍ਹੀ ਪੱਤੇ, 1 ਚਮਚਾ ਸੌਂਫ ਅਤੇ 1 ਚਮਚਾ ਗੁਲਾਬ ਜਲ ਨੂੰ ਪੀਸ ਲਓ। ਗਾੜਾ ਪੇਸਟ ਬਣਾ ਕੇ ਚਿਹਰੇ ’ਤੇ 15-20 ਮਿੰਟ ਤੱਕ ਲਗਾਓ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਹਫ਼ਤੇ ’ਚ ਘੱਟੋ-ਘੱਟ 2-3 ਵਾਰ ਇਹ ਪੈਕ ਲਗਾਓ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News