ਇਨ੍ਹਾਂ ਪ੍ਰੋਫੈਸ਼ਨਾਂ ਨਾਲ ਸੰਬੰਧਿਤ ਮੁੰਡੇ ਹੁੰਦੇ ਹਨ ਕੁੜੀਆਂ ਦੀ ਪਹਿਲੀ ਪਸੰਦ

05/24/2017 5:44:53 PM

ਨਵੀਂ ਦਿੱਲੀ— ਪਹਿਲੇ ਸਮਿਆਂ ''ਚ ਕੁੜੀਆਂ ਲਈ ਪਾਰਟਨਰ ਉਸ ਦੇ ਮਾਤਾ-ਪਿਤਾ ਚੁਣਦੇ ਸਨ। ਉਨ੍ਹਾਂ ਦੁਆਰਾ ਹੀ ਤੈਅ ਕੀਤਾ ਜਾਂਦਾ ਸੀ ਕਿ ਮੁੰਡਾ ਕਿਸ ਤਰ੍ਹਾਂ ਦਾ ਹੋਵੇਗਾ ਅਤੇ ਕਿਹੜੇ ਪ੍ਰੋਫੈਸ਼ਨ ਵਾਲਾ ਹੋਵੇਗਾ। ਪਰ ਬਦਲਦੀ ਜੀਵਨਸ਼ੈਲੀ ''ਚ ਲੋਕਾਂ ਦੀ ਸੋਚ ਬਦਲੀ ਹੈ। ਖਾਸ ਕਰ ਕੁੜੀਆਂ ਦੀ। ਉਹ ਆਪਣੀ ਪਸੰਦ-ਨਾਪੰਸਦ ਬਾਰੇ ਖੁੱਲ੍ਹ ਕੇ ਗੱਲ ਕਰਦੀਆਂ ਹਨ। ਅੱਜ-ਕਲ ਕੁੜੀਆਂ ਨੂੰ ਖਾਸ ਤਰ੍ਹਾਂ ਦੇ ਪ੍ਰੋਫੈਸ਼ਨ ਨਾਲ ਸੰਬੰਧਿਤ ਮੁੰਡੇ ਪੰਸਦ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਕੁੜੀਆਂ ਦੀ ਇਸ ਪਸੰਦ ਬਾਰੇ ਦੱਸਣ ਜਾ ਰਹੇ ਹਾਂ।
1. ਡਾਕਟਰ
ਕੁੜੀਆਂ ਨੂੰ ਡਾਕਟਰ ਮੁੰਡੇ ਜ਼ਿਆਦਾ ਪਸੰਦ ਆਉਂਦੇ ਹਨ ਕਿਉਂਕਿ ਡਾਕਟਰ ਲੋਕਾਂ ਦੀ ਮਦਦ ਕਰਦੇ ਹਨ। ਇਸ ਦੇ ਨਾਲ ਹੀ ਉਹ ਬਹੁਤ ਪਿਆਰ ਕਰਨ ਵਾਲੇ ਹੁੰਦੇ ਹਨ। ਇਸ ਪ੍ਰੋਫੈਸ਼ਨ ''ਚ ਪੈਸਾ ਵੀ ਬਹੁਤ ਆਉਂਦਾ ਹੈ। ਇਸ ਲਈ ਅੱਜ-ਕਲ੍ਹ ਕੁੜੀਆਂ ਡਾਕਟਰ ਮੁੰਡੇ ਨਾਲ ਵਿਆਹ ਕਰਨ ਨੂੰ ਪਹਿਲ ਦਿੰਦੀਆਂ ਹਨ।
2. ਐਕਟਰ 
ਹਰ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਵਿਆਹ ਕਿਸੇ ਹੀਰੋ ਨਾਲ ਹੋਵੇ ਕਿਉਂਕਿ ਹੀਰੋ ਸਮਾਜ ''ਚ ਆਪਣੀ ਇਕ ਵੱਖਰੀ ਪਹਿਚਾਣ ਰੱਖਦੇ ਹਨ। ਇਸ ਪ੍ਰੋਫੈਸ਼ਨ ''ਚ ਗਲੈਮਰ ਵੀ ਹੈ ਅਤੇ ਪੈਸਾ ਵੀ। ਇਸ ਲਈ ਕੁੜੀਆਂ ਨੂੰ ਹੀਰੋ ਮੁੰਡੇ ਪਸੰਦ ਹੁੰਦੇ ਹਨ।
3. ਪਾਇਲਟ
ਪਾਇਲਟ ਮੁੰੰਡੇ ਕਾਫੀ ਸੁੰਦਰ ਹੁੰਦੇ ਹਨ ਇਸ ਲਈ ਕੁੜੀਆਂ ਪਾਇਲਟ ਮੁੰਡਿਆਂ ਨਾਲ ਵਿਆਹ ਕਰਨਾ ਚਾਹੁੰਦੀਆਂ ਹਨ। ਪਾਇਲਟ ਮੁੰਡੇ ਵੀ ਚੰਗਾ ਪੈਸਾ ਕਮਾ ਲੈਂਦੇ ਹਨ।
4. ਇੰਜੀਨੀਅਰ
ਕੁੜੀਆਂ ਦੀ ਪਸੰਦ ''ਚ ਇੰਜੀਨੀਅਰ ਮੁੰਡੇ ਵੀ ਸ਼ਾਮਲ ਹਨ। ਇੰਜੀਨੀਅਰ ਮੁੰਡੇ ਦੀ ਆਪਣੀ ਇਕ ਵੱਖਰੀ ਸ਼ਖਸੀਅਤ ਹੁੰਦੀ ਹੈ ਅਤੇ ਇਸ ਕਾਰਨ ਕਈ ਕੁੜੀਆਂ ਇਨ੍ਹਾਂ ''ਤੇ ਮਰਦੀਆਂ ਹਨ।
5. ਰੇਡਿਓ ਜੋਕੀ
ਚੰਚਲ ਸੁਭਾਅ ਦੀਆਂ ਕੁੜੀਆਂ ਨੂੰ ਆਰ. ਜੇ. ਕਾਫੀ ਪਸੰਦ ਆਉਂਦੇ ਹਨ। ਕੁੜੀਆਂ ਇਨ੍ਹਾਂ ਮੁੰਡਿਆਂ ਦੇ ਗੱਲ ਕਰਨ ਦੇ ਤਰੀਕੇ ਦੀਆਂ ਦੀਵਾਨੀਆਂ ਹੁੰਦੀਆਂ ਹਨ।
6. ਆਰਮੀ ਬੈਕਗਰਾਊਂਡ
ਕੁਝ ਕੁੜੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਆਰਮੀ ਮੈਨ ਪਸੰਦ ਆਉਂਦੇ ਹਨ। ਕੁੜੀਆਂ ਉਨ੍ਹਾਂ ਦੀ ਸ਼ਖਸੀਅਤ ਅਤੇ ਅਨੁਸ਼ਾਸਨ ਦੀਆਂ ਦੀਵਾਨੀਆਂ ਹੁੰਦੀਆਂ ਹਨ। ਜ਼ਿਆਦਾਤਰ ਆਰਮੀ ਨਾਲ ਸੰਬੰਧਿਤ ਮੁੰਡੇ ਅਜਿਹੀਆਂ ਕੁੜੀਆਂ ਨੂੰ ਪਸੰਦ ਆਉਂਦੇ ਹਨ ਜਿਨਾਂ ਦੇ ਪਰਿਵਾਰ ''ਚ ਕੋਈ ਸੈਨਾ ''ਚ ਹੋਵੇ।
7. ਅਧਿਆਪਕ
ਜਿਹੜੀਆਂ ਕੁੜੀਆਂ ਜ਼ਿਆਦਾ ਪੜ੍ਹਨ ਵਾਲੀਆਂ ਹੁੰਦੀਆਂ ਹਨ ਉਹ ਹਮੇਸ਼ਾ ਕਿਸੇ ਅਧਿਆਪਕ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀਆਂ ਹਨ।
8. ਫੈਸ਼ਨ ਡਿਜਾਈਨਰ

ਕੁੜੀਆਂ ਨੂੰ ਫੈਸ਼ਨ ਇੰਡਸਟਰੀ ਨਾਲ ਜੁੜੇ ਮੁੰਡੇ ਵੀ ਕਾਫੀ ਪਸੰਦ ਹੁੰਦੇ ਹਨ ਕਿਉਂਕਿ ਉਹ ਖੁਦ ਡਿਜਾਈਨਰ ਕੱਪੜੇ ਪਾਉਣਾ ਪਸੰਦ ਕਰਦੀਆਂ ਹਨ। 


Related News