ਕੇਸ਼ਵ ਅਤੇ ਵੀਨਾ ਰੈਡੀ ਦੇ ਸੰਗੀਤ ''ਚ ਪਹੁੰਚੇ ਬਾਲੀਵੁੱਡ ਸਿਤਾਰੇ
Monday, Jan 30, 2017 - 12:48 PM (IST)

ਮੁੰਬਈ— ਬਾਲੀਵੁੱਡ ਇੰਡਸਟਰੀ ''ਚ ਪਰਿਵਾਰਕ ਫੰਕਸ਼ਨ ਅਤੇ ਐਵਾਰਡ ਫੰਕਸ਼ਨ ਜ਼ਿਆਦਾਤਰ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਫੰਕਸ਼ਨਾਂ ''ਚ ਬਾਲੀਵੁੱਡ ਦੇ ਅਦਾਕਾਰ ਦਿਖਾਈ ਦਿੰਦੇ ਹਨ। ਥੋੜ੍ਹਾਂ ਸਮਾਂ ਪਹਿਲਾਂ ਹੀ ਕਰਨ ਜੌਹਰ ਦੀ ਪਾਰਟੀ ''ਚ ਕਰੀਨਾ ਕਪੂਰ ਤੋਂ ਲੈ ਕੇ ਨੇਹਾ ਧੂਪੀਆ ਤੱਕ ਬਾਲੀਵੁੱਡ ਸਿਤਾਰੇ ਪਹੁੰਚੇ। ਇਸ ਪਾਰਟੀ ਫੰਕਸ਼ਨ ''ਚ ਇਹ ਅਦਾਕਾਰ ਸਿਰਫ ਸਟਾਈਲਿਸ਼ ਹੀ ਨਹੀਂ ਬਲਕਿ ਕਾਫੀ ਮਸਤੀ ਕਰਦੇ ਨਜ਼ਰ ਆਏ।
ਥੋੜ੍ਹਾਂ ਸਮਾਂ ਪਹਿਲਾਂ ਹੀ ਬਾਲੀਵੁੱਡ ਸਿਤਾਰੇ ਕੇਸ਼ਵ ਰੈਡੀ ਅਤੇ ਵੀਨਾ ਰੈਡੀ ਦੇ ਵਿਆਹ ''ਚ ਸ਼ਾਮਿਲ ਹੋਏ। ਹੈਦਰਾਬਾਦ ਦੇ ਤਾਜ ਫਲਕਨੁਮਾ ਪੈਲੇਸ ''ਚ ਆਯੋਜਿਤ ਸੰਗੀਤ ਫੰਕਸ਼ਨ ''ਚ ਬਹੁਤ ਸਾਰੇ ਬਾਲੀਵੁੱਡ ਸਿਤਾਰੇ ਸ਼ਾਮਿਲ ਹੋਏ। ਇਸ ਮੌਕੇ ''ਤੇ ਰਣਵੀਰ ਸਿੰਘ, ਫੈਸ਼ਨ ਡਿਜ਼ਾਈਨਰ ਮਨੀਸ਼ ਮਲੋਹਤਰਾ, ਰਵੀਨਾ ਟੰਡਨ ਅਤੇ ਸ਼ਿਲਪਾ ਸ਼ੈਟੀ ਕੁੰਦਰਾ ਦੇ ਨਾਲ ਬਹੁਤ ਸਾਰੇ ਹੋਰ ਆਦਾਕਾਰਾ ਨੂੰ ਪ੍ਰੀ ਵੈਡਿੰਗ ''ਚ ਦੇਖਿਆ ਗਿਆ। ਰਵੀਨਾ ਅਤੇ ਸ਼ਿਲਪਾ, ਦੋਹਾਂ ਨੇ ਸੰਗੀਤ ਦੇ ਫੰਕਸ਼ਨ ਆਫ ਸ਼ਾਲਡਰ ਗਾਊਨ ਪਹਿਨਿਆ ਹੋਈਆ ਸੀ।