ਆਲੂ ਨਾਲ ਬਲੀਚ ਕਰੋ ਚਿਹਰਾ, ਨਹੀਂ ਪਵੇਗਾ ਕ੍ਰੀਮ ਦੀ ਲੋੜ

12/07/2019 11:57:12 AM

ਜਲੰਧਰ—ਵਿਆਹ-ਸ਼ਾਦੀ ਦੇ ਸੀਜ਼ਨ 'ਚ ਹਰ ਔਰਤ ਚਾਹੁੰਦੀ ਹੈ ਕਿ ਉਸ ਦੀ ਸਕਿਨ ਗਲੋ ਕਰਦੀ ਹੋਈ ਨਜ਼ਰ ਆਵੇ ਪਰ ਕਈ ਵਾਰ ਚਿਹਰੇ 'ਤੇ ਕਾਲੇ ਦਾਗ-ਧੱਬੇ, ਤਿਲ ਸਕਿਨ ਦੀ ਗਲੋ ਨੂੰ ਖਤਮ ਕਰ ਦਿੰਦੇ ਹਨ। ਇੰਨਾ ਹੀ ਨਹੀਂ ਸਕਿਨ ਪੂਰੀ ਤਰ੍ਹਾਂ ਨਾਲ ਡਲ ਨਜ਼ਰ ਆਉਂਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਘਰ 'ਚ ਬਣਿਆ ਇਕ ਅਜਿਹਾ ਫੇਸਪੈਕ ਦੱਸਾਂਗੇ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਸਕਿਨ ਨੂੰ ਸਾਫ ਕਰ ਸਕਦੇ ਹੋ। ਸਭ ਤੋਂ ਖਾਸ ਗੱਲ ਇਸ ਦੇ ਬਾਅਦ ਤੁਹਾਨੂੰ ਬਲੀਚ ਕਰਨ ਲੋੜ ਵੀ ਨਹੀਂ ਪਵੇਗੀ।
ਸਮੱਗਰੀ
2 ਚਮਚ ਕੱਚੇ ਆਲੂ ਦਾ ਰਸ
1 ਚਮਚ ਕੱਚਾ ਦੁੱਧ
1 ਚਮਚ ਸ਼ਹਿਦ
ਇਕ ਚੁਟਕੀ ਹਲਦੀ
4 ਤੋਂ 5 ਬੂੰਦਾਂ ਗੁਲਾਬ ਜਲ

PunjabKesari
ਵਿਧੀ
ਆਲੂ ਨੂੰ ਛਿਲ ਕੇ ਪੀਸ ਕੇ ਉਸ ਦਾ ਰਸ ਕੱਢ ਲਓ। ਹੁਣ ਜੂਸ 'ਚ ਕੱਚਾ ਦੁੱਧ, ਹਲਦੀ ਅਤੇ ਗੁਲਾਬ ਜਲ ਮਿਲਕ ਕਰੋ। ਇਸ ਪੈਕ ਨੂੰ ਚਿਹਰੇ 'ਤੇ ਕੁਝ ਦੇਰ ਤੱਕ ਮਾਲਿਸ਼ ਕਰੋ ਇਸ ਦੇ ਬਾਅਦ ਚਿਹਰੇ ਨੂੰ ਸਾਫ ਕਰ ਲਓ। ਤੁਸੀਂ ਚਾਹੇ ਤਾਂ ਇਹ ਪੈਕ ਪੂਰੀ ਰਾਤ ਲਗਾ ਕੇ ਸੋ ਸਕਦੀ ਹੋ। ਧਿਆਨ ਰੱਖੋ ਕਿ ਕਦੇ ਵੀ ਆਲੂ ਦੇ ਰਸ ਨੂੰ ਕੱਢ ਕੇ ਸਟੋਰ ਕਰਕੇ ਨਾ ਰੱਖੋ ਕਿਉਂਕਿ ਆਲੂ ਦਾ ਰਸ ਕਾਲਾ ਪੈ ਸਕਦਾ ਹੈ। ਉੱਧਰ ਜੇਕਰ ਹਲਦੀ ਤੁਹਾਡੇ ਚਿਹਰੇ ਨੂੰ ਨੁਕਸਾਨ ਪਹੁੰਚਾਉਂਦੀ ਹੈ ਤਾਂ ਤੁਸੀਂ ਪੈਕ 'ਚ ਹਲਦੀ ਦੀ ਵਰਤੋਂ ਨਾ ਕਰੋ। ਇਸ ਪੈਕ ਦੀ ਵਰਤੋਂ ਤੁਸੀਂ ਰੋਜ਼ ਕਰ ਸਕਦੇ ਹੋ। 


Aarti dhillon

Content Editor

Related News