ਕਾਲੇ ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ਲਈ ਅਪਣਾਓ ਇਹ ਆਸਾਨ ਤਰੀਕਾ
Sunday, May 06, 2018 - 10:24 AM (IST)
ਮੁੰਬਈ— ਖੂਬਸੂਰਤ ਅਤੇ ਗੁਲਾਬੀ ਰੰਗ ਦੇ ਲਿਪਲ ਫੇਸ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੇ ਹਨ। ਬੁੱਲ੍ਹਾਂ ਨੂੰ ਚੰਗੀ ਸਿਹਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਹ ਚਿਹਰੇ ਦਾ ਸਭ ਤੋਂ ਨਾਜ਼ੁਕ ਹਿੱਸਾ ਹੁੰਦਾ ਹੈ। ਕੁੱਝ ਲੋਕਾਂ ਦੇ ਬੁੱਲ੍ਹ ਕਾਲੇ ਹੋਣਾ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਉਨ੍ਹਾਂ ਦੇ ਚਿਹਰੇ ਦੀ ਖੂਬਸੂਰਤੀ ਵੀ ਫਿੱਕੀ ਪੈਣ ਲੱਗਦੀ ਹੈ। ਅੱਜ ਅਸੀਂ ਤੁਹਾਨੂੰ ਲਿਪਸ ਦੇ ਗੁਲਾਬੀ ਹੋਣ ਦਾ ਘਰੇਲੂ ਤਰੀਕਾ ਦੱਸਣ ਜਾ ਰਹੇ ਹਾਂ ਜੋ ਬਹੁਤ ਹੀ ਵਧੀਆ ਹੈ।
ਜ਼ਰੂਰੀ ਸਮਾਨ
- ਹਰਾ ਧਨੀਆ
- ਗੁਲਾਬਜਲ
- ਨਾਰੀਅਲ ਤੇਲ ਜਾ ਦੇਸੀ ਘਿਓ
ਇਸਤੇਮਾਲ ਕਰਨ ਦਾ ਤਰੀਕਾ
1. ਸਭ ਤੋਂ ਪਹਿਲਾਂ ਹਰੇ ਧਨੀਏ ਦੀਆਂ ਕੁੱਝ ਪੱਤੀਆਂ ਲਓ। ਫਿਰ ਇਨ੍ਹਾਂ ਪੱਤੀਆਂ 'ਚ ਥੋੜ੍ਹਾ ਜਿਹਾ ਗੁਲਾਬਜਲ ਚੰਗੀ ਤਰ੍ਹਾਂ ਮਿਲਾ ਕੇ ਪੀਸ ਲਓ।
2. ਹੁਣ ਇਸ ਪੇਸਟ ਨੂੰ ਬੁੱਲ੍ਹਾਂ 'ਤੇ ਲਗਾ ਕੇ 10 ਮਿੰਟਾਂ ਤੱਕ ਚੰਗੀ ਤਰ੍ਹਾਂ ਮਸਾਜ ਕਰੋ।
3. 10 ਮਿੰਟ ਮਸਾਜ ਕਰਨ ਤੋਂ ਬਾਅਦ 10 ਮਿੰਟ ਹੋਰ ਇਸ ਪੇਸਟ ਨੂੰ ਇਸੇ ਤਰ੍ਹਾਂ ਬੁੱਲ੍ਹਾਂ 'ਤੇ ਲੱਗਾ ਰਹਿਣ ਦਿਓ।
4. ਇਸ ਤੋਂ ਬਾਅਦ ਬੁੱਲ੍ਹਾਂ ਨੂੰ ਕੋਸੇ ਪਾਣੀ ਨਾਲ ਧੋ ਲਓ। ਇਸ ਗੱਲ ਦਾ ਧਿਆਨ ਰੱਖੋ ਕਿ ਧੋਣ ਵੇਲੇ ਸਾਬਣ ਜਾ ਫੇਸ ਬਾਸ਼ ਦਾ ਇਸਤੇਮਾਲ ਨਾ ਕਰੋ।
5. ਧੋਣ ਤੋਂ ਬਾਅਦ ਬੁੱਲ੍ਹਾਂ 'ਤੇ ਨਾਰੀਅਲ ਦਾ ਜਾ ਦੇਸੀ ਘਿਓ ਲਗਾ ਲਓ। ਇਸ ਨਾਲ ਬੁੱਲ੍ਹ ਨਰਮ ਹੋ ਜਾਣਗੇ।
6. ਰੋਜ਼ਾਨਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕਾਲੇ ਬੁੱਲ੍ਹ ਕੁੱਝ ਹੀ ਦਿਨਾਂ 'ਚ ਗੁਲਾਬੀ ਅਤੇ ਨਰਮ ਹੋ ਜਾਣਗੇ।
